Assam Election Results: ਕੀ ਆਸਾਮ ’ਚ ਮੁੜ ਸਰਕਾਰ ਬਣਾ ਸਕੇਗੀ ਬੀਜੇਪੀ, ਕਾਂਗਰਸ ਨਾਲ ਹੈ ਸਖ਼ਤ ਮੁਕਾਬਲਾ
Assam Election Results 2016 vs Exit Poll: ਆਸਾਮ ਵਿਧਾਨ ਸਭਾ ’ਚ 126 ਸੀਟਾਂ ਹਨ ਤੇ ਤਿੰਨ ਗੇੜਾਂ ਵਿੱਚ ਵੋਟਿੰਗ ਹੋਈ ਹੈ। ਦੋ ਮਈ ਨੂੰ ਚੋਣ ਨਤੀਜੇ ਐਲਾਨੇ ਜਾਣਗੇ। ਪਹਿਲੇ ਗੇੜ ਵਿੱਚ 12 ਜ਼ਿਲ੍ਹਿਆਂ ਦੀਆਂ 47 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਈਆਂ।
ਆਸਾਮ ਵਿਧਾਨ ਸਭਾ ’ਚ 126 ਸੀਟਾਂ ਹਨ ਤੇ ਤਿੰਨ ਗੇੜਾਂ ਵਿੱਚ ਵੋਟਿੰਗ ਹੋਈ ਹੈ। ਦੋ ਮਈ ਨੂੰ ਚੋਣ ਨਤੀਜੇ ਐਲਾਨੇ ਜਾਣਗੇ। ਪਹਿਲੇ ਗੇੜ ਵਿੱਚ 12 ਜ਼ਿਲ੍ਹਿਆਂ ਦੀਆਂ 47 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਈਆਂ।
ਪਹਿਲੇ ਗੇੜ ਦਾ ਨੋਟੀਫ਼ਿਕੇਸ਼ਨ ਦੋ ਮਾਰਚ ਨੂੰ ਜਾਰੀ ਕੀਤਾ ਗਿਆ ਸੀ, 27 ਮਾਰਚ ਨੂੰ ਵੋਟਿੰਗ ਹੋਈ। 13 ਜ਼ਿਲ੍ਹਿਆਂ ਦੀਆਂ 39 ਵਿਧਾਨ ਸਭਾ ਸੀਟਾਂ ਦੀ ਚੋਣ ਦੂਜੇ ਗੇੜ ’ਚ ਹੋਈ। ਦੂਜੇ ਗੇੜ ਦਾ ਨੋਟੀਫ਼ਿਕੇਸ਼ਨ ਪੰਜ ਮਾਰਚ ਨੂੰ ਜਾਰੀ ਕੀਤਾ ਗਿਆ ਸੀ। ਉੱਥੇ ਇੱਕ ਅਪ੍ਰੈਲ ਨੂੰ ਵੋਟਿੰਗ ਹੋਈ ਸੀ।
ਤੀਜੇ ਗੇੜ ਲਈ 12 ਜ਼ਿਲ੍ਹਿਆਂ ਦੀਆਂ 40 ਵਿਧਾਨ ਸਭਾ ਸੀਟਾਂ ਲਈ ਛੇ ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਸ ਗੇੜ ਦਾ ਨੋਟੀਫ਼ਿਕੇਸ਼ਨ 12 ਮਾਰਚ ਨੂੰ ਜਾਰੀ ਹੋਇਆ ਸੀ।
ਆਸਾਮ ’ਚ ਇਸ ਵੇਲੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦੀ ਸਰਕਾਰ ਹੈ, ਜਿਸ ਨੇ 2016 ’ਚ ਕੁੱਲ 126 ਵਿੱਚੋਂ 86 ਸੀਟਾਂ ਜਿੱਤੀਆਂ ਸਨ। ਇਸ ਵਾਰ ਇੱਥੇ ਭਾਜਪਾ ਦਾ ਮੁਕਾਬਲਾ ਅੱਠ ਪਾਰਟੀਆਂ ਦੇ ਵਿਸ਼ਾਲ ਗੱਠਜੋੜ ਨਾਲ ਹੈ; ਜਿਨ੍ਹਾਂ ਵਿੱਚ ਕਾਂਗਰਸ ਤੇ ਬਦਰੁੱਦੀਨ ਅਜਮਲ ਦੀ AIUDF ਵੀ ਸ਼ਾਮਲ ਹਨ। ਇਸ ਵਾਰ ਇਹ ਵੇਖਣਾ ਦਿਲਚਸਪ ਰਹੇਗਾ ਕਿ ਕੀ ਭਾਜਪਾ ਇੰਨੀਆਂ ਜ਼ਿਆਦਾ ਪਾਰਟੀਆਂ ਦੇ ਗੱਠਜੋੜ ਦਾ ਮੁਕਾਬਲਾ ਕਰ ਸਕੇਗੀ?
ਐੱਨਡੀਏ ਵੱਲੋਂ ਭਾਜਪਾ 92 ਸੀਟਾਂ 'ਤੇ ਲੜੀ, ਇੰਝ ਹੀ ਅਸਮ ਗਣ ਪ੍ਰੀਸ਼ਦ 26 ਅਤੇ ਯੂਨਾਈਟਿਡ ਪੀਪਲ’ਜ਼ ਪਾਰਟੀ ਲਿਬਰਲ 8 ਸੀਟਾਂ ਉੱਤੇ ਚੋਣ ਲੜੀ। ਵਿਰੋਧੀ ਧਿਰ ਵੱਲੋਂ ਕਾਂਗਰਸ ਐਤਕੀਂ 94 ਸੀਟਾਂ ਉੱਤੇ ਚੋਣ ਲੜੀ, AIUDF 14 ਸੀਟਾਂ ਉੱਤੇ, ਬੋਡੋਲੈਂਡ ਪੀਪਲ’ਜ਼ ਫ਼੍ਰੰਟ 12 ਸੀਟਾਂ ਉੱਤੇ ਤੇ ਸੀਪੀਆੲ. (ਐਮ) 2 ਸੀਟਾਂ, ਰੂਪੁਨ ਸ਼ਰਮਾ ਦੀ ਅਗਵਾਈ ਹੇਠਲੀ ਸੀਪੀਆਈ (ਐੱਮਐੱਲ) ਲਿਬਰੇਸ਼ਨ, ਅਜੀਤ ਕੁਮਾਰ ਬੁਯਾਨ ਦੀ ਆਂਚਲਿਕ ਗਣ ਮੋਰਚਾ ਤੇ ਆਰਜੇਡੀ ਇੱਕ–ਇੱਕ ਸੀਟ ਉੱਤੇ ਚੋਣ ਲੜੀਆਂ।
ਪਿਛਲੀਆਂ ਚੋਣਾਂ ਦੇ ਅੰਕੜੇ ਤੇ ਵੋਟਿੰਗ ਪ੍ਰਤੀਸ਼ਤ ਇਹ ਦੱਸਦਾ ਹੈ ਕਿ ਭਾਜਪਾ ਦੀ ਅਗਵਾਈ ਹੇਠਲਾ ਐੱਨਡੀਏ ਤੇ ਕਾਂਗਰਸ ਦੀ ਅਗਵਾਈ ਵਾਲੇ ਮਹਾਂਗੱਠਜੋੜ ਵਿਚਾਲੇ ਐਤਕੀਂ ਸਖ਼ਤ ਮੁਕਾਬਲਾ ਹੈ ਕਿਉਂਕਿ ਸਾਲ 2016 ’ਚ ਕਾਂਗਰਸ ਤੇ AIUDF ਨੇ ਵੱਖੋ-ਵੱਖਰੇ ਤੌਰ ਉੱਤੇ ਚੋਣ ਲੜੀ ਸੀ।
ਕੀ ਸੀ ਚੋਣ ਮੁੱਦੇ?
ਅਸਾਮ ਵਿੱਚ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਦੇ ਗਠਜੋੜ ਵਿੱਚ ਹੈ। ਜਿੱਥੇ ਭਾਜਪਾ ਨੇ ਸੀਏਏ, ਐਨਆਰਸੀ, ਘੁਸਪੈਠ ਅਤੇ ਵਿਕਾਸ ਦੇ ਮੁੱਦੇ 'ਤੇ ਅਸਾਮ ਵਿਚ ਚੋਣ ਲੜੀ। ਉਧਰ ਕਾਂਗਰਸ ਨੇ ਸੀਏਏ ਅਤੇ ਐਨਆਰਸੀ ਦੇ ਮੁੱਦੇ 'ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਂਗਰਸ ਇਸ ਵਾਰ ਤਿੰਨ ਵਾਰ ਮੁੱਖ ਮੰਤਰੀ ਤਰੁਣ ਗੋਗੋਈ ਤੋਂ ਬਿਨਾਂ ਚੋਣ ਲੜ ਰਹੀ ਹੈ। ਇਸ ਸਾਲ ਗੋਗੋਈ ਦੀ ਮੌਤ ਹੋ ਗਈ ਸੀ।
ਇਸ ਵਾਰ ਅਸਾਮ ਵਿਚ 126 ਸੀਟਾਂ 'ਤੇ 946 ਉਮੀਦਵਾਰ ਮੈਦਾਨ ਵਿਚ ਹਨ। ਏਡੀਆਰ ਨੇ ਇਨ੍ਹਾਂ ਉਮੀਦਵਾਰਾਂ ਚੋਂ 941 ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਹੈ। 941 ਉਮੀਦਵਾਰਾਂ ਚੋਂ 224 ਰਾਸ਼ਟਰੀ ਪਾਰਟੀਆਂ ਦੇ ਹਨ, 116 ਰਾਜ ਪੱਧਰੀ ਪਾਰਟੀਆਂ ਦੇ ਹਨ, 224 ਰਜਿਸਟਰਡ ਹਨ ਪਰ ਘੱਟ ਜਾਣੀਆਂ-ਪਛਾਣੀਆਂ ਪਾਰਟੀਆਂ ਹਨ ਜਦਕਿ 377 ਆਜ਼ਾਦ ਹਨ।
941 ਉਮੀਦਵਾਰਾਂ ਚੋਂ 138 ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਕੇਸ ਦੱਸੇ। ਇਸ ਦੇ ਨਾਲ ਹੀ 109 ਉਮੀਦਵਾਰਾਂ ਵਿਰੁੱਧ ਗੰਭੀਰ ਅਪਰਾਧਿਕ ਕੇਸ ਦਰਜ ਹਨ। ਇਸ ਚੋਣ ਵਿੱਚ 264 ਉਮੀਦਵਾਰ ਕਰੋੜਪਤੀ ਹਨ।
ਕਿੱਥੇ ਵੇਖ ਸਕਦੇ ਹੋ ਚੋਣ ਨਤੀਜੇ?
ਵੈੱਬਸਾਈਟ (Website)
ਲਾਈਵ ਟੀਵੀ: https://www.abplive.com/live-tv
ਹਿੰਦੀ ਵੈਬਸਾਈਟ: https://www.abplive.com/
ਅੰਗਰੇਜ਼ੀ ਵੈਬਸਾਈਟ: https://news.abplive.com/
ਯੂਟਿਊਬ (Youtube)-
ਹਿੰਦੀ ਯੂਟਿਊਬ: https://www.youtube.com/channel/UCmphdqZNmqL72WJ2uyiNw5w
ਅੰਗ੍ਰੇਜ਼ੀ ਯੂਟਿਊਬ: https://www.youtube.com/user/abpnewstv
ਇਸ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਅਸੀਂ ਤੁਹਾਨੂੰ ਚੋਣਾਂ ਨਾਲ ਜੁੜੀ ਹਰ ਜਾਣਕਾਰੀ ਦੇਵਾਂਗੇ।