ਪੜਚੋਲ ਕਰੋ
ਮਿਸ਼ਨ 2019 ਦੇ ਸੈਮੀਫਾਈਨਲ 'ਚ ਬੀਜੇਪੀ ਨੂੰ ਵੱਡਾ ਝਟਕਾ

ਚੰਡੀਗੜ੍ਹ: ਅੱਜ ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਬਾਅਦ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਪੰਜ ਸੂਬਿਆਂ ਵਿੱਚੋਂ ਤਿੰਨ ਤਾਂ ਬੀਜੇਪੀ ਹੱਥੋਂ ਖਿਸਕ ਹੀ ਗਏ ਪਰ ਬਾਕੀ ਦੋ ਵਿੱਚੋਂ ਵੀ ਪਾਰਟੀ ਨੂੰ ਕੋਈ ਸਫਲਤਾ ਨਹੀਂ ਮਿਲੀ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਵਿਧਾਨ ਸਭਾ ਚੋਣਾਂ ਇੱਕ ਹਿਸਾਬ ਨਾਲ ਸੱਤਾ ਦੇ ਸੈਮੀਫਾਈਨਲ ਵਾਂਗ ਵੇਖੇ ਜਾ ਰਹੇ ਸੀ ਪਰ ਬੀਜੇਪੀ ਨੂੰ ਇਸ ਸੈਮੀਫਾਈਨਲ ਵਿੱਚ ਕਰਾਰੀ ਮਾਤ ਮਿਲੀ। ਸਭ ਤੋਂ ਵੱਡੀ ਝਟਕਾ ਪਾਰਟੀ ਦੇ ਸੱਤਾਧਾਰੀ ਸੂਬੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਲੱਗਾ। 2014 ਦੀ ਗੱਲ ਕੀਤੀ ਜਾਏ ਤਾਂ ਉਸ ਸਮੇਂ ਇਨ੍ਹਾਂ ਸੂਬਿਆਂ ਦੀਆਂ 65 ਲੋਕ ਸਭਾ ਸੀਟਾਂ ਵਿੱਚੋਂ ਬੀਜੇਪੀ ਨੇ 62 ’ਤੇ ਜਿੱਤ ਦਰਜ ਕੀਤੀ ਸੀ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਪੰਜਾਂ ਸੂਬਿਆਂ ਵਿੱਚੋਂ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਲੋਕ ਸਭਾ ਦੀਆਂ ਕੁੱਲ 65 ਸੀਟਾਂ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੇ ਮੱਧ ਪ੍ਰਦੇਸ਼ ਦੀਆਂ 29 ਵਿੱਚੋਂ 27 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਇਸੇ ਤਰ੍ਹਾਂ ਰਾਜਸਥਾਨ ਦੀਆਂ ਸਾਰੀਆਂ 25 ਸੀਟਾਂ ਬੀਜੇਪੀ ਦੇ ਹੱਥ ਆਈਆਂ ਸਨ। ਛੱਤੀਸਗੜ੍ਹ ਦੀਆਂ 11 ਸੀਟਾਂ ਵਿੱਚੋਂ 10 ’ਤੇ ਬੀਜੇਪੀ ਦੀ ਜਿੱਤ ਹੋਈ ਸੀ। ਹੁਣ ਆਉਣ ਵਾਲੀਆਂ 2019 ਲੋਕ ਸਭਾ ਚੋਣਾਂ ਦੇ ਨਜ਼ਰੀਏ ਨਾਲ ਵੇਖੀਏ ਤਾਂ ਇਹ ਪੰਜਾਂ ਸੂਬਿਆਂ ਦੇ ਚੋਣ ਨਤੀਜੇ ਬੀਜੇਪੀ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਪਾਰਟੀ ਨੇ ਸਿਰਫ ਗਵਾਇਆ ਹੀ ਹੈ, ਪਾਇਆ ਕੁਝ ਨਹੀਂ। ਪੰਜਾਂ ਵਿੱਚੋਂ ਤਿੰਨ ਸੂਬਿਆਂ ਵਿੱਚ ਬੀਜੇਪੀ ਦੀ ਸਰਕਾਰ ਹੈ, ਜਿਨ੍ਹਾਂ ਵਿੱਚੋਂ ਦੋ ਰਾਜਾਂ ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਸਾਫ ਤੌਰ ’ਤੇ ਪਾਰਟੀ ਹਾਰ ਰਹੀ ਹੈ ਤੇ ਵਿਰਧੀ ਕਾਂਗਰਸ ਬਹੁਮਤ ਨਾਲ ਆਪਣੀ ਵਾਪਸੀ ਕਰ ਰਹੀ ਹੈ। ਉੱਧਰ ਮੱਧ ਪ੍ਰਦੇਸ਼ ਵਿੱਚ ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਕਾਂਟੇ ਦੀ ਟੱਕਰ ਦੇ ਰਹੀਆਂ ਹਨ।
Before You Go
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਟ੍ਰੈਂਡਿੰਗ ਟੌਪਿਕ

















