ਪੜਚੋਲ ਕਰੋ
Advertisement
ਛਾਪੇਮਾਰੀ ਦੌਰਾਨ ਐਨਸੀਬੀ ਦੀ ਟੀਮ 'ਤੇ 60 ਲੋਕਾਂ ਨੇ ਕੀਤਾ ਹਮਲਾ, ਤਿੰਨ ਗ੍ਰਿਫਤਾਰ
ਮੁੰਬਈ 'ਚ ਇੱਕ ਛਾਪੇਮਾਰੀ ਦੌਰਾਨ ਐਨਸੀਬੀ ਦੀ ਟੀਮ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 60 ਲੋਕਾਂ ਨੇ ਟੀਮ ‘ਤੇ ਹਮਲਾ ਕੀਤਾ।
ਮੁੰਬਈ: ਮਹਾਰਾਸ਼ਟਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਲਗਾਤਾਰ ਡਰੱਗਸ ਤਸਕਰਾਂ ਖਿਲਾਫ ਕਾਰਵਾਈ ਕਰ ਰਿਹਾ ਹੈ। ਇਸ ਦੌਰਾਨ ਐਨਸੀਬੀ ਵੱਲੋਂ ਨਸ਼ਾਂ ਤਸਕਰਾਂ ਨੂੰ ਫੜਨ ਲਈ ਵੀ ਛਾਪੇ ਮਾਰੀ ਕੀਤੀ ਜਾ ਰਹੀ ਹੈ। ਜਿਸ ਦੌਰਾਨ ਖ਼ਬਰ ਆਈ ਹੈ ਕਿ ਐਨਸੀਬੀ ਦੀ ਟੀਮ 'ਤੇ ਹਮਲੇ ਕੀਤਾ ਗਿਆ ਹੈ। ਇਹਦੀ ਘਟਨਾ ਮੁੰਬਈ 'ਚ ਇੱਕ ਛਾਪੇਮਾਰੀ ਦੌਰਾਨ ਸਾਹਮਣੇ ਆਈ ਹੈ। ਜਿਸ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਉਨ੍ਹਾਂ ਦੀ ਟੀਮ 'ਤੇ ਬੀਤੀ ਸ਼ਾਮ ਮੁੰਬਈ ਦੇ ਗੋਰੇਗਾਓਂ 'ਚ ਨਸ਼ਾਂ ਪੈਡਲਰਸ ਨੇ ਕਥਿਤ ਤੌਰ 'ਤੇ ਹਮਲਾ ਕੀਤਾ ਸੀ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਹਮਲੇ ਵਿਚ ਦੋ ਅਧਿਕਾਰੀ ਜ਼ਖਮੀ ਵੀ ਹੋਏ ਹਨ। ਫਿਲਹਾਲ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।
ਦਰਅਸਲ, ਐਨਸੀਬੀ ਦੀ ਟੀਮ ਕੈਰੀ ਮੇਂਡਿਸ ਨਾਂ ਦੇ ਵਿਅਕਤੀ ਨੂੰ ਫੜਨ ਗਈ ਸੀ। ਇਸ ਦੌਰਾਨ ਨਸ਼ਾ ਤਸਕਰ ਵੀ ਐਨਸੀਬੀ ਦੀ ਟੀਮ ਦੇ ਨਾਲ ਸੀ। ਉਦੋਂ ਹੀ ਐਨਸੀਬੀ ਦੀ ਟੀਮ 'ਤੇ ਹਮਲਾ ਕੀਤਾ ਗਿਆ ਸੀ। ਐਨਸੀਬੀ ਦੀ ਟੀਮ 'ਤੇ 50-60 ਲੋਕਾਂ ਦੀ ਭੀੜ ਨੇ ਹਮਲਾ ਕੀਤਾ। ਉਧਰ ਮਾਮਲੇ ਵਿਚ ਸਥਾਨਕ ਪੁਲਿਸ ਦੀ ਮਦਦ ਲੈਣੀ ਪਈ, ਤਦ ਸਥਿਤੀ ਨੂੰ ਕੰਟ੍ਰੋਲ ਕੀਤਾ ਗਿਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Maharashtra: Three people arrested in connection with the incident where NCB Zonal Director Sameer Wankhede and his team were attacked allegedly by drug peddlers in Goregaon, Mumbai last evening. Two officers were injured. Further investigation is underway.
— ANI (@ANI) November 23, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement