ਪੜਚੋਲ ਕਰੋ

ਕਮਰੇ ਨੂੰ ਸ਼ਿਮਲਾ ਬਣਾਉਣ ਵਾਲੇ ਦੇਣ ਧਿਆਨ! AC ਲਈ ਟੈਂਪਰੇਚਰ ਫਿਕਸ ਕਰੇਗੀ ਸਰਕਾਰ, ਜੇਕਰ 20 ਡਿਗਰੀ ਤੋਂ ਹੇਠਾਂ ਕੀਤਾ ਤਾਂ...

ਘਰ, ਦਫ਼ਤਰ ਜਾਂ ਗੱਡੀ–ਹੁਣ ਤੁਸੀਂ ਏਸੀ 20 ਡਿਗਰੀ ਤੋਂ ਥੱਲੇ ਨਹੀਂ ਚਲਾ ਸਕੋਗੇ। ਸਰਕਾਰ ਦੇ ਨਵੇਂ ਨਿਯਮਾਂ ਪਿੱਛੇ ਵਜ੍ਹਾ ਇਹ ਹੈ ਕਿ ਘੱਟ ਤਾਪਮਾਨ ਤੇ ਏਸੀ ਚਲਾਉਣ ਨਾਲ ਬਿਜਲੀ ਦੀ ਵਧੀ ਖਪਤ ਹੁੰਦੀ ਹੈ, ਜਿਸ ਨਾਲ ਨਾ ਸਿਰਫ਼ ਪਾਵਰ ਗ੍ਰਿਡ ’ਤੇ ਦਬਾਅ

ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਹੈ ਕਿ ਸਰਕਾਰ ਦੇਸ਼ ਭਰ ਵਿੱਚ ਏਸੀ ਲਈ ਨਵਾਂ ਤਾਪਮਾਨ ਸੀਮਾ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਤਹਿਤ ਏਸੀ ਨੂੰ 20 ਡਿਗਰੀ ਸੈਲਸੀਅਸ ਤੋਂ ਥੱਲੇ ਠੰਢਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਅਤੇ ਵੱਧ ਤੋਂ ਵੱਧ ਹੱਦ 28 ਡਿਗਰੀ ਸੈਲਸੀਅਸ ਹੋਵੇਗੀ।

ਹੁਣ AC 16-18 ਡਿਗਰੀ 'ਤੇ ਨਹੀਂ ਚੱਲੇਗਾ

ਮਨੀਕੰਟਰੋਲ ਦੀ ਰਿਪੋਰਟ ਮੁਤਾਬਕ, ਖੱਟਰ ਨੇ ਇਸ ਫੈਸਲੇ ਨੂੰ ਊਰਜਾ ਬਚਾਅ ਵੱਲ ਇੱਕ ਵੱਡਾ ਕਦਮ ਦੱਸਿਆ। ਉਨ੍ਹਾਂ ਕਿਹਾ, “ਅਸੀਂ ਤੈਅ ਕੀਤਾ ਹੈ ਕਿ ਏਸੀ ਦਾ ਘੱਟੋ-ਘੱਟ ਤਾਪਮਾਨ 20 ਡਿਗਰੀ ਅਤੇ ਵੱਧ ਤੋਂ ਵੱਧ 28 ਡਿਗਰੀ ਹੋਏਗਾ।” ਇਹ ਨਵੇਂ ਨਿਯਮ ਜਲਦ ਲਾਗੂ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦੀ ਨਿਗਰਾਨੀ ਕੀਤੀ ਜਾਵੇਗੀ। ਇਹ ਨਿਯਮ ਏਸੀ ਦੀ ਵਰਤੋਂ ਵਿੱਚ ਇੱਕਸਰਤਾ ਲਿਆਉਣ ਅਤੇ ਬਹੁਤ ਘੱਟ ਤਾਪਮਾਨ ਰੱਖਣ ਨਾਲ ਹੋਣ ਵਾਲੀ ਵਧੀਕ ਬਿਜਲੀ ਖਪਤ ਨੂੰ ਘਟਾਉਣ ਲਈ ਲਾਗੂ ਕੀਤੇ ਜਾ ਰਹੇ ਹਨ।

ਊਰਜਾ ਦੀ ਬੱਚਤ 'ਤੇ ਧਿਆਨ

ਭਾਰਤ ਲੰਬੇ ਸਮੇਂ ਤੋਂ ਊਰਜਾ ਸੰਭਾਲ ਅਤੇ ਖਾਸ ਤੌਰ 'ਤੇ ਗਰਮੀਆਂ ਵਿੱਚ ਬਿਜਲੀ ਦੀ ਮੰਗ ਨੂੰ ਘਟਾਉਣ 'ਤੇ ਕੰਮ ਕਰ ਰਿਹਾ ਹੈ। ਖੱਟਰ ਦੇ ਅਨੁਸਾਰ, ਇਹ ਨਵੀਆਂ ਸੀਮਾਵਾਂ ਰਿਹਾਇਸ਼ੀ ਅਤੇ ਵਪਾਰਕ ਊਰਜਾ ਕੁਸ਼ਲਤਾ ਨੂੰ ਬਿਹਤਰ ਕਰਨ ਦੀ ਨੀਤੀ ਦਾ ਹਿੱਸਾ ਹਨ। ਭਾਰਤ ਵਿੱਚ AC ਅਕਸਰ ਘਰਾਂ ਅਤੇ ਦਫਤਰਾਂ ਵਿੱਚ 20 ਡਿਗਰੀ ਸੈਲਸੀਅਸ ਤੋਂ ਹੇਠਾਂ ਚੱਲਦੇ ਹਨ, ਜਿਸ ਨਾਲ ਊਰਜਾ ਦੀ ਵਰਤੋਂ ਅਤੇ ਪਾਵਰ ਗਰਿੱਡ 'ਤੇ ਦਬਾਅ ਵਧਦਾ ਹੈ। ਵਧਦੇ ਤਾਪਮਾਨ ਅਤੇ ਕੂਲਿੰਗ ਉਪਕਰਣਾਂ ਦੀ ਮੰਗ ਦੇ ਨਾਲ, ਖਪਤ ਨੂੰ ਪ੍ਰਬੰਧਿਤ ਕਰਨਾ ਰਾਸ਼ਟਰੀ ਤਰਜੀਹ ਬਣ ਗਿਆ ਹੈ।

ਉਪਭੋਗਤਾਵਾਂ ਲਈ ਇਸਦਾ ਕੀ ਅਰਥ ਹੋਵੇਗਾ?

ਮਿਲੀ ਜਾਣਕਾਰੀ ਮੁਤਾਬਕ, ਜੇਕਰ ਇਹ ਨਿਯਮ ਲਾਗੂ ਹੁੰਦੇ ਹਨ ਤਾਂ ਮੌਜੂਦਾ ਏਸੀ, ਜੋ ਕਿ 18 ਡਿਗਰੀ ਸੈਲਸੀਅਸ (ਕੁਝ ਏਸੀ 16 ਡਿਗਰੀ ਤੱਕ) ਤੋਂ 30 ਡਿਗਰੀ ਤੱਕ ਕੰਮ ਕਰਦੇ ਹਨ, ਉਹ ਹੁਣ 20 ਡਿਗਰੀ ਸੈਲਸੀਅਸ ਮਿਨੀਮਮ ਅਤੇ 28 ਡਿਗਰੀ ਸੈਲਸੀਅਸ ਮੈਕਸੀਮਮ ਤਾਪਮਾਨ ਤੱਕ ਹੀ ਸੀਮਤ ਰਹਿਣਗੇ।

ਪਬਲਿਕ ਸਰਵੇ:

ਇਹ ਕਦਮ ਸਰਕਾਰ ਅਤੇ ਬਿਊਰੋ ਆਫ਼ ਐਨਰਜੀ ਐਫਿਸੀਅੰਸੀ (BEE) ਵੱਲੋਂ ਕੀਤੇ ਗਏ ਪਬਲਿਕ ਕਨਸਲਟੇਸ਼ਨ ਇਨੀਸ਼ੀਏਟਿਵ ਤੋਂ ਬਾਅਦ ਆਇਆ ਹੈ। mygov.in ਪਲੇਟਫਾਰਮ 'ਤੇ ਇੱਕ ਲਾਈਵ ਸਰਵੇ ਕਰਵਾਇਆ ਗਿਆ ਸੀ, ਜਿਸ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਉਹਨਾਂ ਲਈ ਆਈਡਿਅਲ ਏਸੀ ਤਾਪਮਾਨ ਕਿਹੜਾ ਹੈ। ਇਹ ਸਰਵੇ 25 ਮਾਰਚ 2025 ਤੱਕ ਖੁੱਲਾ ਰਿਹਾ। ਸਰਵੇ ਦਾ ਉਦੇਸ਼ ਸੀ ਉਪਭੋਗਤਾਵਾਂ ਦੀ ਆਦਤਾਂ ਅਤੇ ਉਮੀਦਾਂ ਨੂੰ ਆਰਾਮ ਅਤੇ ਖਰਚੇ ਦੇ ਸੰਦਰਭ ਵਿੱਚ ਸਮਝਣਾ।

ਬਿਜਲੀ ਦੀ ਖਪਤ ਕਿਵੇਂ ਘੱਟ ਹੋਵੇਗੀ?

ਬਿਊਰੋ ਆਫ ਐਨਰਜੀ ਐਫਿਸੀਅੰਸੀ (BEE) ਮੁਤਾਬਕ, ਏਸੀ ਦਾ ਤਾਪਮਾਨ ਵਧਾਉਣ ਨਾਲ ਬਿਜਲੀ ਦੀ ਵਰਤੋਂ ਕਾਫੀ ਘੱਟ ਹੋ ਸਕਦੀ ਹੈ। ਅਕਸਰ ਏਸੀ 20-21 ਡਿਗਰੀ ਸੈਲਸੀਅਸ 'ਤੇ ਸੈੱਟ ਹੁੰਦੇ ਹਨ, ਪਰ ਆਈਡਿਅਲ ਆਰਾਮਦਾਇਕ ਤਾਪਮਾਨ 24-25 ਡਿਗਰੀ ਸੈਲਸੀਅਸ ਮੰਨਿਆ ਜਾਂਦਾ ਹੈ। ਜੇਕਰ ਏਸੀ ਦਾ ਤਾਪਮਾਨ 20 ਤੋਂ 24 ਡਿਗਰੀ ਸੈਲਸੀਅਸ ਕਰ ਦਿੱਤਾ ਜਾਵੇ ਤਾਂ ਲਗਭਗ 24% ਬਿਜਲੀ ਦੀ ਬਚਤ ਹੋ ਸਕਦੀ ਹੈ। ਹਰ 1 ਡਿਗਰੀ ਵਾਧੇ ਨਾਲ ਲਗਭਗ 6% ਬਿਜਲੀ ਦੀ ਬੱਚਤ ਹੁੰਦੀ ਹੈ।

ਜੇਕਰ ਅੱਧੇ ਭਾਰਤ ਦੇ ਏਸੀ ਵਰਤੋਂਕਾਰ ਇਹ ਤਰੀਕਾ ਅਪਣਾਉਣ, ਤਾਂ ਦੇਸ਼ ਹਰੇਕ ਸਾਲ 10 ਬਿਲੀਅਨ ਯੂਨਿਟ ਬਿਜਲੀ ਬਚਾ ਸਕਦਾ ਹੈ, 5,000 ਕਰੋੜ ਰੁਪਏ ਦੇ ਬਿਜਲੀ ਬਿੱਲ ਘੱਟ ਹੋ ਸਕਦੇ ਹਨ ਅਤੇ 8.2 ਮਿਲੀਅਨ ਟਨ CO₂ ਉਤਸਰਜਨ ਘੱਟ ਹੋ ਸਕਦਾ ਹੈ। ਇਹ ਉਪਾਇ ਲਾਗਤ-ਅਸਰਦਾਰ ਊਰਜਾ ਬਚਾਅ ਉਪਰਾਲਾ ਸਾਬਤ ਹੋ ਸਕਦਾ ਹੈ।

 

ਟਾਪ ਹੈਡਲਾਈਨ

Congress News: ਕਾਂਗਰਸ ਨੇ ਖੇਡਿਆ ਸਿਆਸੀ ਦਾਅ! ਪਾਰਟੀ 'ਚ ਹਲਚਲ ਵਿਚਾਲੇ ਸੀਨੀਅਰ ਆਗੂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਲਾਕ ਦਾ ਪ੍ਰਧਾਨ ਨਿਯੁਕਤ...
ਕਾਂਗਰਸ ਨੇ ਖੇਡਿਆ ਸਿਆਸੀ ਦਾਅ! ਪਾਰਟੀ 'ਚ ਹਲਚਲ ਵਿਚਾਲੇ ਸੀਨੀਅਰ ਆਗੂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਲਾਕ ਦਾ ਪ੍ਰਧਾਨ ਨਿਯੁਕਤ...
School Holiday : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ! ਅੱਜ ਕਈ ਥਾਵਾਂ ’ਤੇ ਛੁੱਟੀ
School Holiday : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ! ਅੱਜ ਕਈ ਥਾਵਾਂ ’ਤੇ ਛੁੱਟੀ
IPS Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 13 IPS ਅਫਸਰਾਂ ਦੇ ਅਚਾਨਕ ਤਬਾਦਲੇ; ਇੱਥੇ ਵੇਖੋ ਪੂਰੀ ਲਿਸਟ... 
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 13 IPS ਅਫਸਰਾਂ ਦੇ ਅਚਾਨਕ ਤਬਾਦਲੇ; ਇੱਥੇ ਵੇਖੋ ਪੂਰੀ ਲਿਸਟ... 
Earthquake: ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋਂ ਬਾਹਰ ਭੱਜੇ ਲੋਕ; 4.2 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋਂ ਬਾਹਰ ਭੱਜੇ ਲੋਕ; 4.2 ਤੀਬਰਤਾ ਨਾਲ ਜ਼ੋਰਦਾਰ ਝਟਕੇ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Embed widget