ਕਰਮਚਾਰੀਆਂ ਦੇ ਉੱਡੇ ਹੋਸ਼, ਹੁਣ ਦਫ਼ਤਰ ’ਚ 9 ਨਹੀਂ, 10 ਘੰਟੇ ਕਰਨਾ ਪਵੇਗਾ ਕੰਮ, ਇਸ ਸੂਬੇ ਨੇ ਸੁਣਾਇਆ ਫਰਮਾਨ!
ਪਹਿਲਾਂ ਕਰਮਚਾਰੀਆਂ ਲਈ ਰੋਜ਼ਾਨਾ ਵੱਧ ਤੋਂ ਵੱਧ 8 ਘੰਟੇ ਕੰਮ ਦੀ ਹੱਦ ਸੀ, ਜਿਸ ਨੂੰ ਲਗਭਗ ਦੱਸ ਸਾਲ ਪਹਿਲਾਂ ਵਧਾ ਕੇ 9 ਘੰਟੇ ਕੀਤਾ ਗਿਆ ਸੀ। ਹੁਣ ਧਾਰਾ 54 ਤਹਿਤ ਇਸ ਨੂੰ ਵਧਾ ਕੇ 10 ਘੰਟੇ ਕਰ ਦਿੱਤਾ ਗਿਆ ਹੈ।...

ਆਂਧਰਾ ਪ੍ਰਦੇਸ਼ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਸਰਕਾਰ ਨੇ ਨਿੱਜੀ ਖੇਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ Labor laws ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ। ਹੁਣ ਕਰਮਚਾਰੀਆਂ ਨੂੰ ਰੋਜ਼ਾਨਾ 10 ਘੰਟੇ ਕੰਮ ਕਰਨਾ ਪਵੇਗਾ, ਜੋ ਪਹਿਲਾਂ 9 ਘੰਟੇ ਸੀ। ਇਹ ਨਵਾਂ ਨਿਯਮ "ਆਂਧਰਾ ਪ੍ਰਦੇਸ਼ ਫੈਕਟਰੀ ਐਕਟ" ਅਧੀਨ ਲਾਗੂ ਕੀਤਾ ਗਿਆ ਹੈ ਅਤੇ ਰਾਜ ਦੀ ਕੈਬਨਿਟ ਵੱਲੋਂ ਇਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ।
ਪਹਿਲਾਂ ਕਰਮਚਾਰੀਆਂ ਲਈ ਰੋਜ਼ਾਨਾ ਵੱਧ ਤੋਂ ਵੱਧ 8 ਘੰਟੇ ਕੰਮ ਦੀ ਹੱਦ ਸੀ, ਜਿਸ ਨੂੰ ਲਗਭਗ ਦੱਸ ਸਾਲ ਪਹਿਲਾਂ ਵਧਾ ਕੇ 9 ਘੰਟੇ ਕੀਤਾ ਗਿਆ ਸੀ। ਹੁਣ ਧਾਰਾ 54 ਤਹਿਤ ਇਸ ਨੂੰ ਵਧਾ ਕੇ 10 ਘੰਟੇ ਕਰ ਦਿੱਤਾ ਗਿਆ ਹੈ। ਨਾਲ ਹੀ, ਧਾਰਾ 55 ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਪਹਿਲਾਂ 5 ਘੰਟੇ ਕੰਮ ਤੋਂ ਬਾਅਦ ਅੱਧੇ ਘੰਟੇ ਦਾ ਬ੍ਰੇਕ ਲਾਜ਼ਮੀ ਸੀ, ਜਿਸ ਨੂੰ ਹੁਣ 6 ਘੰਟੇ ਕੰਮ ਤੋਂ ਬਾਅਦ 1 ਘੰਟੇ ਦੇ ਬ੍ਰੇਕ ’ਚ ਬਦਲ ਦਿੱਤਾ ਗਿਆ ਹੈ।
ਓਵਰਟਾਈਮ ਦੀ ਵੱਧ ਤੋਂ ਵੱਧ ਹੱਦ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਪਹਿਲਾਂ ਇਹ ਹੱਦ 75 ਘੰਟੇ ਸੀ, ਜਿਸਨੂੰ ਹੁਣ ਵਧਾ ਕੇ 144 ਘੰਟੇ ਕਰ ਦਿੱਤਾ ਗਿਆ ਹੈ। ਰਾਜ ਦੇ ਜਾਣਕਾਰੀ ਅਤੇ ਜਨ ਸੰਪਰਕ ਮੰਤਰੀ ਕੇ. ਪਾਰਥਸਾਰਥੀ ਨੇ ਦੱਸਿਆ ਕਿ ਇਹ ਤਬਦੀਲੀਆਂ ਸਰਕਾਰ ਦੀ "ਈਜ਼ ਆਫ ਡੂਇੰਗ ਬਿਜ਼ਨਸ" ਨੀਤੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਵਿੱਚ ਥੋੜ੍ਹੀ ਛੋਟ ਦੇਣ ਨਾਲ ਆਂਧਰਾ ਪ੍ਰਦੇਸ਼ ਵਿੱਚ ਵੱਧ ਨਿਵੇਸ਼ ਆਵੇਗਾ ਅਤੇ ਕਾਰੋਬਾਰ ਕਰਨਾ ਆਸਾਨ ਹੋਵੇਗਾ।
ਮਜ਼ਦੂਰ ਯੂਨੀਅਨਾਂ ਵੱਲੋਂ ਵਿਰੋਧ
ਦੂਜੇ ਪਾਸੇ, ਮਜ਼ਦੂਰ ਯੂਨੀਅਨਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਕਾਰਨ ਫੈਕਟਰੀ ਮਾਲਕ ਮਜ਼ਦੂਰਾਂ ਕੋਲੋਂ ਨਿਧਾਰਤ ਸਮੇਂ ਨਾਲੋਂ ਵੱਧ, ਅਰਥਾਤ ਦੋ ਘੰਟੇ ਵਾਧੂ ਕੰਮ ਲੈ ਸਕਦੇ ਹਨ। ਇਸ ਨਾਲ ਕਰਮਚਾਰੀਆਂ ਨੂੰ ਹਰ ਰੋਜ਼ 12 ਘੰਟੇ ਜਾਂ ਉਸ ਤੋਂ ਵੀ ਵੱਧ ਕੰਮ ਕਰਨਾ ਪੈ ਸਕਦਾ ਹੈ, ਜੋ ਉਨ੍ਹਾਂ ਦੀ ਸਿਹਤ ਅਤੇ ਨਿੱਜੀ ਜੀਵਨ 'ਤੇ ਬੁਰਾ ਅਸਰ ਪਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















