ਪੜਚੋਲ ਕਰੋ

Sidhu Moosewala’s Birthday: ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ, ਜਾਰੀ ਹੋਣਗੇ 3 ਨਵੇਂ ਗੀਤ; ਭਾਵੁਕ ਹੋਏ ਪਿਤਾ ਬੋਲੇ- 'ਜਿਹੜੇ ਗੀਤਾਂ ਤੋਂ ਰੋਕਿਆ, ਹੁਣ ਉਹੀ ਰਿਲੀਜ਼ ਕਰਨੇ ਪੈ ਰਹੇ...'

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੇਕਰ ਜ਼ਿੰਦਾ ਹੁੰਦੇ ਤਾਂ ਉਹ ਅੱਜ ਆਪਣਾ 32ਵਾਂ ਜਨਮਦਿਨ ਮਨਾਉਂਦੇ, ਪਰ ਉਹ ਆਪਣੇ ਗੀਤਾਂ ਦੇ ਰਾਹੀਂ ਹਮੇਸ਼ਾ ਫੈਨਜ਼ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹਿਣਗੇ। ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਸਿੱਧੂ ਦੇ ਜਨਮਦਿਨ ਮੌਕੇ..

Sidhu Moosewala’s Birthday: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ (11 ਜੂਨ) 32ਵਾਂ ਜਨਮਦਿਨ ਹੈ। ਇਸ ਮੌਕੇ 'ਤੇ ਉਨ੍ਹਾਂ ਦੇ 3 ਗੀਤਾਂ ਦੀ ਐਲਬਮ "ਮੂਸ ਪ੍ਰਿੰਟ" ਦੇ ਨਾਂਅ ਨਾਲ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਿੱਧੂ ਆਪਣੇ ਜਨਮਦਿਨ, ਪਿਤਾ ਅਤੇ ਮਾਂ ਦੇ ਜਨਮਦਿਨ 'ਤੇ ਗੀਤ ਰਿਲੀਜ਼ ਕਰਦਾ ਸੀ। ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਉਸ ਵੱਲੋਂ ਚਲਾਇਆ ਗਿਆ ਇਹ ਸਿਲਸਿਲਾ ਰੁਕੇ ਨਾ।

ਉਨ੍ਹਾਂ ਨੇ ਕਿਹਾ ਕਿ ਹਰ ਜਨਮਦਿਨ 'ਤੇ ਸਿੱਧੂ ਦੇ ਫੈਨਜ਼ ਨੂੰ ਕੁਝ ਨਵਾਂ ਮਿਲਦਾ ਰਹੇ, ਇਸ ਲਈ ਇਹ ਕੋਸ਼ਿਸ਼ ਜਾਰੀ ਰਹੇਗੀ। ਸਿੱਧੂ ਦੇ ਜਿਨ੍ਹਾਂ ਵੀ ਗੀਤ ਰਿਕਾਰਡ ਹਨ, ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਐਲਬਮ 'ਚ ਵੀ ਉਹੀ ਅੰਦਾਜ਼ ਹੋਵੇਗਾ ਜੋ ਲੋਕਾਂ ਨੇ ਸਿੱਧੂ ਤੋਂ ਉਸਦੀ ਜ਼ਿੰਦਗੀ 'ਚ ਚਾਹਿਆ ਸੀ।

ਐਲਬਮ ਦਾ ਪੋਸਟਰ ਇੰਸਟਾਗ੍ਰਾਮ ’ਤੇ ਜਾਰੀ ਕੀਤਾ ਗਿਆ ਹੈ। ਇਸ ਪੋਸਟਰ ਨੂੰ ਹੁਣ ਤੱਕ 13 ਲੱਖ ਤੋਂ ਵੱਧ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਾ ਹੈ। ਸਿੱਧੂ ਦੇ ਚਾਹਵਾਨਾਂ ਨੇ ਕਮੈਂਟ ਕਰਦਿਆਂ ਲਿਖਿਆ ਹੈ ਕਿ ਸਿੱਧੂ ਹਮੇਸ਼ਾ ਉਨ੍ਹਾਂ ਦੇ ਦਿਲਾਂ ’ਚ ਜਿਊਂਦਾ ਰਹੇਗਾ। ਇਸ ਐਲਬਮ ਵਿੱਚ 3 ਗੀਤ “0008”, “ਨੇਲਜ਼” ਅਤੇ “ਟੇਕ ਨੋਟਸ” ਸ਼ਾਮਲ ਹਨ।

ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿੱਚ ਹੋਇਆ ਸੀ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

'ਜਿਨ੍ਹਾਂ ਗੀਤਾਂ ਨੂੰ ਗਾਉਣ ਤੋਂ ਅਸੀਂ ਰੋਕਦੇ ਸੀ, ਅੱਜ ਉਹੀ ਰਿਲੀਜ਼ ਕਰਨੇ ਪੈ ਰਹੇ ਹਨ'-ਪਿਤਾ ਬਲਕੌਰ

ਸਿੱਧੂ ਮੂਸੇਵਾਲਾ ਦੀ ਨਵੀਂ ਐਲਬਮ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਇਹ ਨਹੀਂ ਦੱਸ ਸਕਦਾ ਕਿ ਗੀਤਾਂ ਦੇ ਬੋਲ ਕੀ ਹਨ, ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਉਹੀ ਗੀਤ ਹਨ ਜਿਨ੍ਹਾਂ ਨੂੰ ਲੈ ਕੇ ਅਸੀਂ ਸਿੱਧੂ ਨੂੰ ਗਾਉਣ ਤੋਂ ਰੋਕਦੇ ਰਹੇ। ਪਰ ਅੱਜ ਮਜਬੂਰੀ ਹੇਠ ਇਹ ਗੀਤ ਰਿਲੀਜ਼ ਕਰਨੇ ਪੈ ਰਹੇ ਹਨ। ਇਹਨਾਂ ਗੀਤਾਂ ਵਿਚ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਉਹੀ ਸ਼ੁਭਦੀਪ ਨਜ਼ਰ ਆਵੇਗਾ ਜੋ ਉਹਨੂੰ ਸਟੇਜ ’ਤੇ ਦਿਖਦਾ ਸੀ।

ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਇਹ ਚੌਥਾ ਜਨਮਦਿਨ ਆ ਰਿਹਾ ਹੈ। ਇਸ ਵਾਰ ਵੀ ਸਿੱਧੂ ਦੇ ਫੈਨਜ਼ ਨੂੰ ਉਸਦੇ ਜਨਮਦਿਨ 'ਤੇ ਸਰਪ੍ਰਾਈਜ਼ ਵਜੋਂ ਨਵੇਂ ਗੀਤ ਮਿਲਣਗੇ। ਜਨਮਦਿਨ ਤੋਂ 2 ਦਿਨ ਪਹਿਲਾਂ ਇਸ ਦੀ ਜਾਣਕਾਰੀ ਦੇਣ ਲਈ ਉਨ੍ਹਾਂ ਦੇ ਇੰਸਟਾਗ੍ਰਾਮ ਫੈਨ ਪੇਜ ’ਤੇ "ਮੂਸੇ ਪ੍ਰਿੰਟ" ਨਾਂ ਨਾਲ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਸੀ। ਇਸ ਪੋਸਟਰ ਵਿੱਚ ਸਿੱਧੂ ਮੂਸੇਵਾਲਾ ਨੂੰ ਆਪਣੇ ਹੀ ਅੰਦਾਜ਼ ਵਿੱਚ ਇੱਕ ਸ਼ਾਹੀ ਕੁਰਸੀ ’ਤੇ ਬੈਠਾ ਹੋਇਆ ਵਿਖਾਇਆ ਗਿਆ ਹੈ। ਸਿਰਫ਼ 2 ਦਿਨਾਂ ਵਿੱਚ ਹੀ ਇਸ ਪੋਸਟਰ ਨੂੰ ਇੰਸਟਾਗ੍ਰਾਮ ’ਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

View this post on Instagram
 
A post shared by Sidhu Moosewala (ਮੂਸੇ ਆਲਾ) (@sidhu_moosewala)

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ; NOC ਦੀ ਟੈਨਸ਼ਨ ਖ਼ਤਮ, ਗੈਰਕਾਨੂੰਨੀ ਕਾਲੋਨੀਆਂ 'ਚ ਪਲਾਟਾਂ ਨੂੰ ਰਜਿਸਟਰ ਕਰਵਾਇਆ ਜਾ ਸਕੇਗਾ
ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ; NOC ਦੀ ਟੈਨਸ਼ਨ ਖ਼ਤਮ, ਗੈਰਕਾਨੂੰਨੀ ਕਾਲੋਨੀਆਂ 'ਚ ਪਲਾਟਾਂ ਨੂੰ ਰਜਿਸਟਰ ਕਰਵਾਇਆ ਜਾ ਸਕੇਗਾ
Crime News: ਜਾਇਦਾਦ ਲਈ NRI ਪੁੱਤ ਨੂੰ ਮਾਰਿਆ; ਹੱਤਿਆ ਨੂੰ ਸੜਕ ਹਾਦਸੇ ਵਾਂਗ ਦਿਖਾਇਆ, ਇੰਗਲੈਂਡ ਤੋਂ ਵਾਪਸ ਆਇਆ ਸੀ ਹਰਜੀਤ
Crime News: ਜਾਇਦਾਦ ਲਈ NRI ਪੁੱਤ ਨੂੰ ਮਾਰਿਆ; ਹੱਤਿਆ ਨੂੰ ਸੜਕ ਹਾਦਸੇ ਵਾਂਗ ਦਿਖਾਇਆ, ਇੰਗਲੈਂਡ ਤੋਂ ਵਾਪਸ ਆਇਆ ਸੀ ਹਰਜੀਤ
Christmas Day History: ਕ੍ਰਿਸਮਸ ਡੇਅ ਮਨਾਉਣ ਦੇ ਪਿੱਛੇ ਕੀ ਹੈ ਕਹਾਣੀ? ਇੱਥੇ ਜਾਣੋ ਇਤਿਹਾਸ ਦੇ ਨਾਲ ਜੁੜੇ 6 ਰੋਚਕ ਤੱਥ
Christmas Day History: ਕ੍ਰਿਸਮਸ ਡੇਅ ਮਨਾਉਣ ਦੇ ਪਿੱਛੇ ਕੀ ਹੈ ਕਹਾਣੀ? ਇੱਥੇ ਜਾਣੋ ਇਤਿਹਾਸ ਦੇ ਨਾਲ ਜੁੜੇ 6 ਰੋਚਕ ਤੱਥ
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ 'ਤੇ ਮੱਚੀ ਹਫੜਾ-ਦਫੜੀ
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਪਿਆ ਛਾਪਾ ਤਾਂ ਪੈ ਗਿਆ ਭੜਥੂ, ਫੜੀਆਂ ਗਈਆਂ ਕੁੜੀਆਂ; ਮੌਕੇ 'ਤੇ ਮੱਚੀ ਹਫੜਾ-ਦਫੜੀ
Embed widget