ਪੜਚੋਲ ਕਰੋ
Advertisement
ਭਾਰਤੀ ਲੋਕਾਂ ਨੂੰ ਅੱਜ ਵੀ ਚੱਪਲਾਂ ਤੇ ਰੋਟੀ ਦਾ ਲਾਲਚ ਦੇ ਕੇ ਵੋਟ ਲੈ ਜਾਂਦੇ ਨੇਤਾ
ਚੰਡੀਗੜ੍ਹ: ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਵੋਟਰਾਂ ਨੂੰ ਲੁਭਾਉਣ ਲਈ ਸਿਆਸਤਦਾਨਾਂ ਲੋਕਾਂ ਨੂੰ ਚੱਪਲਾਂ ਤੇ ਰੋਟੀਆਂ ਦਾ ਲਾਲਚ ਦੇ ਰਹੇ ਹਨ। ਮਾਮਲਾ ਮੰਦਸੌਰ ਦਾ ਹੈ ਜਿੱਥੋਂ ਦੇ ਇੱਕ ਗੁਰਦੁਆਰਾ ਸਾਹਿਬ ਦੇ ਸਮਾਗਮ ਵਿੱਚ ਪੁੱਜੇ ਬੀਜੇਪੀ ਲੀਡਰ ਯਸ਼ਪਾਲ ਸਿੰਘ ਸਿਸੋਦੀਆ ਲੰਗਰ ਵਿੱਚ ਬੀਬੀਆਂ ’ਚ ਬੈਠ ਕੇ ਰੋਟੀਆਂ ਵੇਲਣ ਲੱਗੇ। ਇਸੇ ਤਰ੍ਹਾਂ ਵੋਟਰਾਂ ਦਾ ਦਿਲ ਜਿੱਤਣ ਲਈ ਕੋਈ ਲੀਡਰ ਘਰ-ਘਰ ਜਾ ਕੇ ਚੱਪਲਾਂ ਵੰਡ ਰਿਹਾ ਹੈ ਤੇ ਕੋਈ ਗਲ ਵਿੱਚ ਨਿੰਬੂ ਤੇ ਮਿਰਚਾਂ ਦੀ ਮਾਲਾ ਪਾ ਕੇ ਸਿਆਸਤ ਕਰ ਰਿਹਾ ਹੈ।
ਦਰਅਸਲ, ਕੁਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ਦੇ ਜਿਲ੍ਹਾ ਦਮੋਹ ਦੇ ਪਟੇਰਾ ਵਿੱਚ ਕਾਂਗਰਸ ਲੀਡਰ ਜੋਤੀਰਿਦਿੱਤਿਆ ਸਿੰਧੀਆ ਆਪਣੇ ਗਲ਼ ’ਚ ਨਿੰਬੂ-ਮਿਰਚ ਦਾ ਮਾਲਾ ਪਾ ਕੇ ਰੈਲੀ ਵਿੱਚ ਵਿੱਚ ਪਧਾਰੇ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਸ ਮਾਲਾ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਲਾ ਤਾਂ ਉਨ੍ਹਾਂ ਦੇ ਗਲ ਵਿੱਚ ਹੈ ਪਰ ਮਿਰਚਾਂ ਸ਼ਿਵਰਾਜ ਸਿੰਘ ਚੌਹਾਨ ਨੂੰ ਲੱਗ ਰਹੀਆਂ ਹਨ।वोट के लिये कुछ भी करेगा। मंदसौर से बीजेपी प्रत्याशी यशपाल सिंह सिसोदिया जब गुरुद्वारे में एक समारोह में पहुंचे तो वहां पर रोटी बेलने बैठ गए @abpnewshindi @sangitatewari @IamRajnishAhuja @anandrai177 @rasheedkidwai pic.twitter.com/oYBEBNxCyo
— Brajesh Rajput (@brajeshabpnews) November 23, 2018
ਬਿਲਕੁਲ ਅਜਿਹਾ ਹੀ ਚੋਣ ਪ੍ਰਚਾਰ ਤੇਲੰਗਾਨਾ ਦੇ ਉਮੀਦਵਾਰ ਨੇ ਕੀਤਾ। ਵੋਟਰਾਂ ਨੂੰ ਲੁਭਾਉਣ ਲਈ ਉਨ੍ਹਾਂ ਘਰ-ਘਰ ਜਾ ਕੇ ਲੋਕਾਂ ਨੂੰ ਚੱਪਲਾਂ ਵੰਡੀਆਂ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇ ਚੋਣਾਂ ਜਿੱਤਣ ਬਾਅਦ ਉਨ੍ਹਾਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਲੋਕ ਉਨ੍ਹਾਂ ਨੂੰ ਉਸੇ ਚੱਪਲਾਂ ਨਾਲ ਕੁੱਟ ਸਕਦੇ ਹਨ। ਯਾਦ ਰਹੇ ਕਿ ਮੱਧ ਪ੍ਰਦੇਸ਼ ਦੀਆਂ 230 ਸੀਟਾਂ ਲਈ 28 ਨਵੰਬਰ ਤੇ ਤੇਲੰਗਾਨਾ ਵਿੱਚ 119 ਸੀਟਾਂ ਲਈ 7 ਦਸੰਬਰ ਨੂੰ ਚੋਣਾਂ ਹੋਣਗੀਆਂ। ਇਨ੍ਹਾਂ ਦਾ ਨਤੀਜਾ 11 ਦਸੰਬਰ ਨੂੰ ਐਲਾਨਿਆ ਜਾਏਗਾ।Akula Hanumanth, an Independent candidate from Koratla, Telangana hands out slippers to voters, asking them to hit him if he fails to deliver on promises if he is elected. #TelanganaElections2018 pic.twitter.com/cBTXaZwC2R
— ANI (@ANI) November 23, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
ਲੁਧਿਆਣਾ
Advertisement