ਸਰਕਾਰ ਦੀ ਫਿਰ ਫੜੀ ਗਈ ਚੋਰੀ! ਜਿਸ ਔਰਤ ਦੀ ਮੋਦੀ ਨਾਲ ਛਾਪੀ ਫੋਟੋ, ਉਸ ਕੋਲ ਘਰ ਹੀ ਨਹੀਂ...ਰਾਹੁਲ ਨੇ ਲਾਇਆ ਵੱਡਾ ਇਲਜ਼ਾਮ
ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਉੱਤੇ ਇੱਕ ਹੋਰ ਹਮਲਾ ਬੋਲਿਆ ਹੈ। ਰਾਹੁਲ ਗਾਂਧਾ ਨੇ ਟਵਿਟਰ ਉੱਤੇ ਅਖ਼ਬਾਰ ’ਚ ਛਪਿਆ ਭਾਜਪਾ ਦਾ ਇੱਕ ਇਸ਼ਤਿਹਾਰ ਸ਼ੇਅਰ ਕੀਤਾ ਹੈ।
ਨਵੀਂ ਦਿੱਲੀ: ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਉੱਤੇ ਇੱਕ ਹੋਰ ਹਮਲਾ ਬੋਲਿਆ ਹੈ। ਰਾਹੁਲ ਗਾਂਧਾ ਨੇ ਟਵਿਟਰ ਉੱਤੇ ਅਖ਼ਬਾਰ ’ਚ ਛਪਿਆ ਭਾਜਪਾ ਦਾ ਇੱਕ ਇਸ਼ਤਿਹਾਰ ਸ਼ੇਅਰ ਕੀਤਾ ਹੈ। ਇਸ ਇਸ਼ਤਿਹਾਰ ਦੇ ਆਧਾਰ ਉੱਤੇ ਹੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਲਿਖਿਆ ਹੈ ਕਿ ਵਾਰ-ਵਾਰ ਦੁਹਰਾਉਣ ’ਤੇ ਵੀ ਝੂਠ-ਝੂਠ ਹੀ ਰਹਿੰਦਾ ਹੈ।
ਦਰਅਸਲ, ‘ਪ੍ਰਭਾਤ ਖ਼ਬਰ’ ਤੇ ‘ਸਨਮਾਰਗ’ ਨਾਂ ਦੇ ਅਖ਼ਬਾਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਾਲ ਇੱਕ ਇਸ਼ਤਿਹਾਰ ਛਪਿਆ। ਇਹ ਇਸ਼ਤਿਹਾਰ ਪਹਿਲਾਂ 14 ਫ਼ਰਵਰੀ ਨੂੰ ਛਪਿਆ ਤੇ ਫਿਰ 25 ਫ਼ਰਵਰੀ ਨੂੰ ਦੁਬਾਰਾ ਛਪਿਆ। ਪ੍ਰਧਾਨ ਮੰਤਰੀ ਦੀ ਤਸਵੀਰ ਨਾਲ ਉਸ ਉੱਤੇ ਇੱਕ ਔਰਤ ਦੀ ਤਸਵੀਰ ਵੀ ਹੈ।
बार-बार दोहराने पर भी, झूठ झूठ ही रहता है!#FactCheck pic.twitter.com/yvl6tf7yCW
— Rahul Gandhi (@RahulGandhi) March 22, 2021
ਇਸ ਤਸਵੀਰ ਨਾਲ ਲਿਖਿਆ ਹੈ ਕਿ ‘ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਮੈਨੂੰ ਮਿਲਿਆ ਆਪਣਾ ਘਰ। ਸਿਰ ’ਤੇ ਛੱਤ ਮਿਲਣ ਨਾਲ ਲਗਪਗ 24 ਲੱਖ ਪਰਿਵਾਰ ਹੋਏ ਆਤਮ ਨਿਰਭਰ। ਨਾਲ ਚੱਲੋ ਤੇ ਇੱਕਜੁਟ ਮਿਲ ਕੇ ਆਤਮਨਿਰਭਰ ਭਾਰਤ ਦੇ ਸੁਫ਼ਨੇ ਨੂੰ ਸੱਚ ਕਰਦੇ ਹਾਂ।’ ਇਸ ਦੇ ਨਾਲ ਹੀ ਇੱਕ ਨਾਅਰਾ ਲਿਖਿਆ ਹੈ – ਆਤਮ ਨਿਰਭਰ ਭਾਰਤ, ਆਤਮ ਨਿਰਭਰ ਬੰਗਾਲ।
ਮੀਡੀਆ ਰਿਪੋਰਟਾਂ ਮੁਤਾਬਕ ਇਸ਼ਤਿਹਾਰ ਵਿੱਚ ਜਿਹੜੀ ਔਰਤ ਦੀ ਤਸਵੀਰ ਛਪੀ ਹੈ, ਉਸ ਦਾ ਨਾਂ ਲਕਸ਼ਮੀ ਦੇਵਾ ਹੈ। ਲਕਸ਼ਮੀ ਦੇਵੀ ਕੋਲ ਆਪਣਾ ਕੋਈ ਘਰ ਨਹੀਂ। ਉਹ 500 ਰੁਪਏ ਮਹੀਨਾ ਕਿਰਾਏ ਦੇ ਇੱਕ ਨਿੱਕੇ ਜਿਹੇ ਕਮਰੇ ’ਚ ਰਹਿੰਦੇ ਹਨ। ਰਿਪੋਰਟਾਂ ਮੁਤਾਬਕ ਲਕਸ਼ਮੀ ਦੇਵੀ ਨੂੰ ਇਹ ਵੀ ਪਤਾ ਨਹੀਂ ਕਿ ਇਹ ਤਸਵੀਰ ਕਦੋਂ ਖਿੱਚੀ ਗਈ। ਹੁਣ ਇਸ ਇਸ਼ਤਿਹਾਰ ਦੇ ਬਹਾਨੇ ਵਿਰੋਧੀ ਪਾਰਟੀਆਂ ਮੋਦਾ ਸਰਕਾਰ ਉੱਤੇ ਝੂਠੇ ਪ੍ਰਚਾਰ ਦਾ ਦੋਸ਼ ਲਾ ਰਹੀਆਂ ਹਨ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :