ਪੜਚੋਲ ਕਰੋ
Advertisement
(Source: ECI/ABP News/ABP Majha)
ਰਾਮ ਮੰਦਰ ਟ੍ਰਸਟ ਬਣਾਉਣ ਨੂੰ ਲੈ ਸੰਤਾਂ ‘ਚ ਖੜਕੀ, ਸ਼ੁਰੂ ਹੋਇਆ ਨਵਾਂ ਵਿਵਾਦ
ਅੱਯੋਧਿਆ ‘ਚ ਹੁਣ ਕੋਈ ਜ਼ਮੀਨ ਵਿਵਾਦਤ ਨਹੀਂ ਰਹੀ। ਅੱਯੋਧਿਆ ‘ਚ ਮਾਹੌਲ ਬਦਲ ਗਿਆ ਹੈ ਅਤੇ ਨਾਲ ਹੀ ਸ਼ੁਰੂ ਹੋ ਗਏ ਹਨ ਨਵੇਂ ਵਿਵਾਦ ਜੋ ਹੈਰਾਨ ਕਰਨ ਵਾਲੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਮੰਦਰ ਟ੍ਰਸਟ ਬਣਾਉਨ ਨੂੰ ਲੈ ਕੇ ਸੂਬੇ ਦੇ ਸਾਧੂ-ਸੰਤਾਂ ‘ਚ ਫੁਟ ਪੈ ਗਈ ਹੈ।
ਲਖਨਊ: ਅੱਯੋਧਿਆ ‘ਚ ਹੁਣ ਕੋਈ ਜ਼ਮੀਨ ਵਿਵਾਦਤ ਨਹੀਂ ਰਹੀ। ਅੱਯੋਧਿਆ ‘ਚ ਮਾਹੌਲ ਬਦਲ ਗਿਆ ਹੈ ਅਤੇ ਨਾਲ ਹੀ ਸ਼ੁਰੂ ਹੋ ਗਏ ਹਨ ਨਵੇਂ ਵਿਵਾਦ ਜੋ ਹੈਰਾਨ ਕਰਨ ਵਾਲੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਮੰਦਰ ਟ੍ਰਸਟ ਬਣਾਉਨ ਨੂੰ ਲੈ ਕੇ ਸੂਬੇ ਦੇ ਸਾਧੂ-ਸੰਤਾਂ ‘ਚ ਫੁਟ ਪੈ ਗਈ ਹੈ।
ਸਾਰੇ ਵਿਵਾਦਾਂ ‘ਚ ਅੱਯੋਧਿੳਾ ਦੀ ਤਪਸਵੀ ਛਾਵਨੀ ਦੇ ਮਹੰਤ ਸਰਵੇਸ਼ਵਰ ਦਾਨ ਨੇ ਪਰਮਹੰਸ ਦਾਸ ਨੂੰ ਛਾਵਨੀ ਤੋਂ ਕੱਢ ਦਿੱਤਾ ਹੈ। ਸਰਵੇਸ਼ਵਰ ਦਾਸ ਨੇ ਕਿਹਾ ਕਿ ਉਨ੍ਹਾਂ ਨੇ ਪਰਮਹੰਸ ਨੂੰ ਉੱਤਰਾਧਿਾਕਰੀ ਬਣਾਇਆ ਸੀ ਉਸ ਦੀ ਬਿਆਨਬਾਜ਼ੀ ਆਚਰਣ ਮੁਤਾਬਕ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਰਾਮ ਮੰਦਰ ਨਿਰਮਾਣ ਲਈ ਅਨਸ਼ਨ ਕਰਨ ਵਾਲੇ ਸੰਤ ਪਰਮਹੰਸ ਦਾਸ ਅਤੇ ਸ਼੍ਰੀ ਰਾਮ ਜਨਮ ਭੂਮੀ ਨਿਆਸ ਦੇ ਸੀਨੀਅਰ ਮੈਂਬਰ ਰਾਮਵਿਲਾਸ ਦਾ ਇੱਕ ਆਡੀਓ ਵਾਇਰਲ ਹੋਇਆ ਹੈ।
ਇਸ ਆਡਿਓ ‘ਚ ਨਿਆਸ ਨੇ ਪਰਮਹੰਸ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ ਹੈ, ਜਿਸ ਤੋਂ ਬਾਅਦ ਦੋ ਦਰਜਨ ਤੋਂ ਜ਼ਿਆਦਾ ਛੋਟੀ ਛਾਵਨੀ ਦੇ ਸੰਤਾਂ ਨੇ ਤਪਸਵੀ ਛਾਵਨੀ ਜਾ ਕੇ ਹੰਗਾਮਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਆ ਪਰਮਹੰਸ ਨੂੰ ਜ਼ਿਲ੍ਹੇ ਤੋਂ ਬਾਹਰ ਭੇਜ ਦਿੱਤਾ। ਨਾਲ ਹੀ ਤਪਸਵੀ ਛਾਵਨੀ ਦੀ ਸੁਰੱਖਿਆ ਵਦਾ ਦਿੱਤੀ।
ਪਰਮਹੰਸ ਦੇ ਬਿਆਨ ਤੋਂ ਬਾਅਦ ਨਿਆਸ ਦੇ ਪ੍ਰਧਾਨ ਨਰਿਤਆਿ ਗੋਪਾਲ ਦਾਸ ਦੇ ਚੇਲਿਆਂ ਅਤੇ ਸਮਰੱਥਕਾਂ ਨੇ ਪਰਮਹੰਸ ਦੇ ਘਰ ‘ਤੇ ਹਮਲਾ ਕੀਤਾ ਜਿੱਥੇ ਆ ਕੇ ਪੁਲਿਸ ਨੇ ਪਰਮਹੰਸ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਮਨੋਰੰਜਨ
ਪੰਜਾਬ
Advertisement