Deepotsav: ਦੀਵਾਲੀ ਤੋਂ ਪਹਿਲਾਂ ਅਯੁੱਧਿਆ 'ਚ ਅੱਜ ਮੁੜ ਬਣਨ ਜਾ ਰਿਹਾ ਵਿਸ਼ਵ ਰਿਕਾਰਡ
Deepotsav: ਅਯੁੱਧਿਆ ਵਿੱਚ 7ਵੀਂ ਵਾਰ 11 ਨਵੰਬਰ ਯਾਨੀ ਸ਼ਨੀਵਾਰ ਨੂੰ ਦੀਪ ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਰਾਮ ਕੀ ਪੌੜੀ ਦੇ 51 ਘਾਟਾਂ 'ਤੇ 24 ਲੱਖ ਦੀਵੇ ਜਗਾਏ ਜਾਣਗੇ। ਇਸ ਵਿੱਚੋਂ 21 ਲੱਖ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਜਾਵੇਗਾ।
ਅਯੁੱਧਿਆ ਵਿੱਚ 7ਵੀਂ ਵਾਰ 11 ਨਵੰਬਰ ਯਾਨੀ ਸ਼ਨੀਵਾਰ ਨੂੰ ਦੀਪ ਉਤਸਵ ਦਾ ਆਯੋਜਨ ਕੀਤਾ ਜਾਵੇਗਾ। ਰਾਮ ਕੀ ਪੌੜੀ ਦੇ 51 ਘਾਟਾਂ 'ਤੇ 24 ਲੱਖ ਦੀਵੇ ਜਗਾਏ ਜਾਣਗੇ। ਇਸ ਵਿੱਚੋਂ 21 ਲੱਖ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਜਾਵੇਗਾ। ਪਿਛਲੀ ਵਾਰ ਸਰਯੂ ਦੇ ਕੰਢੇ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਰਿਕਾਰਡ ਗਿਨੀਜ਼ ਬੁੱਕ ਆਫ਼ ਵਰਲਡ ਵਿੱਚ ਦਰਜ ਹੈ।
ਦੀਪ ਉਤਸਵ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ ਅਤੇ ਭਰਾ ਲਕਸ਼ਮਣ ਦੇ ਰੂਪ ਪੁਸ਼ਪਕ ਵਿਮਾਨ ਤੋਂ ਰਾਮਕਥਾ ਪਾਰਕ ਵਿੱਚ ਉਤਰਨਗੇ। ਇਸ ਦੌਰਾਨ ਉੱਥੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਸੀਐੱਮ ਯੋਗੀ ਆਦਿਤਿਆਨਾਥ ਮੌਜੂਦ ਰਹਿਣਗੇ। ਉਹ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕਰਨਗੇ। ਉਹਨਾਂ ਦੀ ਆਰਤੀ ਵੀ ਕਰਨਗੇ।
ਰਾਮ ਕੀ ਪੌਡੀ ਵਿਖੇ 200X60 ਫੁੱਟ ਸਕਰੀਨ 'ਤੇ ਰਮਾਇਣ 'ਤੇ ਆਧਾਰਿਤ ਘਟਨਾਵਾਂ ਨੂੰ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਦਿਖਾਇਆ ਜਾਵੇਗਾ। ਇਸ ਦੌਰਾਨ ਲਗਭਗ 50 ਦੇਸ਼ਾਂ ਦੇ ਰਾਜਦੂਤ ਪ੍ਰਕਾਸ਼ ਉਤਸਵ ਦੇ ਗਵਾਹ ਹੋਣਗੇ। 25 ਹਜ਼ਾਰ ਤੋਂ ਵੱਧ ਵਾਲੰਟੀਅਰਾਂ ਵੱਲੋਂ 16X16 ਲੈਂਪਾਂ ਦਾ ਬਲਾਕ ਬਣਾਇਆ ਗਿਆ ਹੈ। ਇਸ ਵਿੱਚ ਹਰੇਕ ਬਲਾਕ ਵਿੱਚ 256 ਦੀਵੇ ਸਜਾਏ ਗਏ ਹਨ। ਇੱਕ ਵਲੰਟੀਅਰ 85 ਤੋਂ 90 ਦੀਵੇ ਜਗਾਏਗਾ।
ਨਿਗਰਾਨ, ਘਾਟ ਇੰਚਾਰਜ, ਕੋਆਰਡੀਨੇਟਰ ਅਤੇ ਗਿਣਤੀ ਵਾਲੰਟੀਅਰਾਂ ਦੀ ਦੇਖ-ਰੇਖ ਹੇਠ ਸ਼ਨੀਵਾਰ ਸਵੇਰੇ 10 ਵਜੇ ਤੋਂ 24 ਲੱਖ ਤੋਂ ਵੱਧ ਦੀਵਿਆਂ ਵਿੱਚ ਤੇਲ ਅਤੇ ਬੱਤੀ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜੋ ਕਿ ਸ਼ਾਮ ਕਰੀਬ 6 ਵਜੇ ਤੱਕ ਮੁਕੰਮਲ ਹੋ ਜਾਵੇਗਾ। ਇਸ ਤੋਂ ਬਾਅਦ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਡਰੋਨ ਰਾਹੀਂ ਸਾਰੇ ਘਾਟਾਂ 'ਤੇ ਦੀਵਿਆਂ ਦੀ ਗਿਣਤੀ ਕਰੇਗੀ। ਗਣਨਾ ਪੂਰੀ ਹੋਣ ਤੋਂ ਬਾਅਦ ਰਿਕਾਰਡ ਘੋਸ਼ਿਤ ਕੀਤਾ ਜਾਵੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।