ਪੜਚੋਲ ਕਰੋ
Advertisement
‘ਆਯੁਸ਼ਮਾਨ ਭਾਰਤ’ ਮੋਦੀ ਦਾ ਇੱਕ ਹੋਰ ਜੁਮਲਾ! ਕੇਜਰੀਵਾਲ ਦਾ ਚੈਲੰਜ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜ਼ਰੀਏ ਐਤਵਾਰ ਨੂੰ ਸ਼ੁਰੂ ਕੀਤੀ ਗਈ ਸਿਹਤ ਯੋਜਨਾ ‘ਆਯੁਸ਼ਮਾਨ ਭਾਰਤ’ ਕੇਵਲ ਪ੍ਰਚਾਰ ਦਾ ਤਰੀਕਾ ਹੈ ਜੋ ਜਲਦੀ ਹੀ ਜੁਮਲਾ ਸਾਬਤ ਹੋਏਗੀ। ‘ਆਪ’ ਨੇ ਇਸ ਯੋਜਨਾ ਨੂੰ ਇੱਕ ਹੋਰ ਚਿੱਟਾ ਹਾਥੀ ਕਰਾਰ ਦਿੱਤਾ ਹੈ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹ ਯੋਜਨਾ ਦਿੱਲੀ ਵਿੱਚ 50 ਲੱਖ ਵਿੱਚੋਂ ਸਿਰਫ 6 ਲੱਖ ਪਰਿਵਾਰ ਹੀ ਕਵਰ ਕਰਦੀ ਹੈ।
ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਇਹ ਯੋਜਨਾ ਪ੍ਰਚਾਰ ਦਾ ਤਰੀਕਾ ਹੈ ਜੋ ਜੁਮਲਾ ਸਾਬਤ ਹੋਏਗੀ। ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਨੂੰ ਬਣਾਇਆ ਹੀ ਇਸ ਤਰ੍ਹਾਂ ਗਿਆ ਹੈ ਕਿ ਇਹ ਨਾਕਾਮਯਾਬ ਹੋਣੀ ਹੀ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਚਾਰ ਸਾਲਾਂ ਵਿੱਚ ਜਿੰਨੇ ਕੰਮ ਮੋਦੀ ਨੇ ਕੀਤੇ, ਉਨ੍ਹਾਂ ਉਸ ਤੋਂ 10 ਗੁਣਾ ਜ਼ਿਆਦਾ ਕੰਮ ਕੀਤੇ ਹਨ। ਮੋਦੀ ਨੇ ਜਿੰਨੇ ਗਲਤ ਤੇ ਲੋਕ ਵਿਰੋਧੀ ਵਿਰੋਧੀ ਕੰਮ ਕੀਤੇ, ਉਨ੍ਹਾਂ ਅਜਿਹਾ ਇੱਕ ਵੀ ਕੰਮ ਨਹੀਂ ਕੀਤਾ। ਉਨ੍ਹਾਂ ਮੋਦੀ ਨੂੰ ਰਾਮ ਲੀਲਾ ਮੈਦਾਨ ਵਿੱਚ ਇਸ ਸੰਬਧੀ ਦਿੱਲੀ ਦੇ ਲੋਕਾਂ ਸਾਹਮਣੇ ਖੁੱਲ੍ਹੀ ਬਹਿਸ ਲਈ ਚੈਲੰਜ ਵੀ ਦਿੱਤਾ ਹੈ।
Pl read - why Ayushman Bharat is another PR exercise and will prove another jumla https://t.co/amoXwoBLco
— Arvind Kejriwal (@ArvindKejriwal) September 23, 2018
ਕੇਜਰੀਵਾਲ ਨੂੰ ਬੀਜੇਪੀ ਦਾ ਜਵਾਬਕੇਜਰੀਵਾਲ ਦੇ ਬਿਆਨਾਂ ’ਤੇ ਪਲਟਵਾਰ ਕਰਦਿਆਂ ਬੀਜੇਪੀ ਨੇ ਟਵਿੱਟਰ ਜ਼ਰੀਏ ਕੇਜਰੀਵਾਲ ਨੂੰ ਪੁੱਛਿਆ ਕਿ ਉਨ੍ਹਾਂ ਚਾਰ ਸਾਲਾਂ ਵਿੱਚ ਦਿੱਲੀ ਦੇ ਲੋਕਾਂ ਲਈ ਕਿੰਨੇ ਕੰਮ ਕੀਤੇ ਹਨ। ਉਨ੍ਹਾਂ ਕੇਜਰੀਵਾਲ ’ਤੇ ਵਾਰ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਇੱਕ ਹੀ ਮੰਤਰ ਹੈ- ਝੂਠ ਬੋਲਣਾ ਤੇ ਵਾਰ-ਵਾਰ ਝੂਠ ਬੋਲਣਾ।
ਕੇਜਰੀਵਾਲ ਤੇ ਸ਼ਾਹ ਦੀ ਖੁੱਲ੍ਹੀ ਬਹਿਸਬੀਜੇਪੀ ਦੇ ਇਸ ਸਵਾਲ ਬਾਅਦ ਕੇਜਰੀਵਾਲ ਨੇ ਬੀਜੇਪੀ ਨੂੰ ਇੱਕ-ਇੱਕ ਕਰਕੇ ਦਿੱਲੀ ਦੇ ਲੋਕਾਂ ਲਈ ਕੀਤੇ ਕੰਮ ਵੀ ਗਿਣਾਏ। ਇਸੇ ਦੌਰਾਨ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਜੇ ਕੇਜਰੀਵਾਲ 16 ਮਈ ਤੋਂ ਬਾਅਦ ਵੀ ਸਿਆਸਤ ਵਿੱਚ ਬਣੇ ਰਹਿੰਦੇ ਹਨ ਤਾਂ ਉਹ ਉਨ੍ਹਾਂ ਦੀ ਬਹਿਸ ਕਰਨ ਦੀ ਇੱਛਾ ਨੂੰ ਜ਼ਰੂਰ ਪੂਰਾ ਕਰਨਾ ਚਾਹੁਣਗੇ।
आपको दिल्ली के लोगों ने दो ही काम दिए थे - सफ़ाई और पुलीस। आपने दोनों का बेड़ा गरक कर दिया। ना आपसे दिल्ली की सफ़ाई होती है और ना पुलीस संभलती।
हमें दिल्ली वालों ने बिजली, पानी, शिक्षा और अस्पतालों की ज़िम्मेदारी दी थी। इनमें हुए अच्छे कामों का डंका आज पूरी दुनिया में बज रहा है https://t.co/WPax601uSG — Arvind Kejriwal (@ArvindKejriwal) September 23, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਧਰਮ
ਸਿਹਤ
Advertisement