ਪੜਚੋਲ ਕਰੋ
Advertisement
ਬਦਾਯੂ ਕਾਂਡ: ਗੈਂਪਰੇਪ ਮਗਰੋਂ ਦਰਿੰਦਿਆਂ ਨੇ ਟੱਪੀਆਂ ਸਾਰੀਆਂ ਹੱਦਾਂ, ਪੋਸਟ ਮਾਰਟਮ ਰਿਪੋਰਟ 'ਚ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ
ਬਦਾਯੂ ਵਿੱਚ ਆਂਗਵਾੜੀ ਕਰਮੀ ਨਾਲ ਸਮੂਹਕ ਬਲਾਤਕਾਰ ਤੋਂ ਬਾਅਦ ਕਤਲ ਦੀ ਘਟਨਾ ਨੇ ਨਿਰਭਯਾ ਗੈਂਗਰੇਪ ਕੇਸ ਦਾ ਰੂਪ ਲੈ ਲਿਆ ਹੈ। ਸਮੂਹਿਕ ਜਬਰ ਜਨਾਹ ਤੋਂ ਬਾਅਦ ਪੀੜਤਾ ਦੇ ਪ੍ਰਾਈਵੇਟ ਪਾਰਟ ਵਿੱਚ ਲੋਹੇ ਦੀ ਰਾਡ ਵਰਗੀ ਚੀਜ਼ ਪਾ ਦਿੱਤੀ।
ਬਦਾਯੂ: ਉੱਤਰ ਪ੍ਰਦੇਸ਼ ਦੇ ਬਦਾਯੂ ਤੋਂ ਦਿਲ-ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਸੁਣ ਕੇ ਰੂਹ ਕੰਬ ਜਾਵੇਗੀ ਕਿਉਂਕਿ ਇੱਥੋਂ ਨਿਰਭਯਾ ਕੇਸ ਵਰਗੀ ਘਟਨਾ ਨੂੰ ਇੱਕ ਔਰਤ ਨਾਲ ਦੁਹਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਮੁਤਾਬਕ ਬਦਾਯੂ ਵਿੱਚ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੰਨਾ ਹੀ ਨਹੀਂ ਦੋਸ਼ੀਆਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਔਰਤ ਨਾਲ ਗੈਂਗਰੇਪ ਕੀਤਾ ਤੇ ਉਸ ਦੇ ਪ੍ਰਾਈਵੇਟ ਪਾਰਟ ਵਿੱਚ ਲੋਹੇ ਦੀ ਰਾਡ ਵਰਗੀ ਚੀਜ਼ ਪਾ ਦਿੱਤੀ। ਸਮੂਹਿਕ ਬਲਾਤਕਾਰ ਤੋਂ ਬਾਅਦ ਔਰਤ ਦੀ ਮੌਤ ਹੋ ਗਈ ਹੈ।
ਪੀੜਤ ਲੜਕੀ ਦੀ ਪੋਸਟਮਾਰਟਮ ਰਿਪੋਰਟ ਤੋਂ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਰਿਪੋਰਟ ਮੁਤਾਬਕ, ਹਵਾਨਾਂ ਨੇ ਪੀੜਤ ਔਰਤ ਦੇ ਪ੍ਰਾਈਵੇਟ ਪਾਰਟ ਵਿੱਚ ਲੋਹੇ ਦੀ ਰਾਡ ਵਰਗੀ ਚੀਜ਼ ਨਾਲ ਹਮਲਾ ਕੀਤਾ। ਔਰਤ ਦੇ ਪ੍ਰਾਈਵੇਟ ਪਾਰਟ 'ਤੇ ਗੰਭੀਰ ਸੱਟਾਂ ਲੱਗੀਆਂ। ਪੋਸਟ ਮਾਰਟਮ ਦੀ ਰਿਪੋਰਟ ਮੁਤਾਬਕ ਮੁਲਜ਼ਮਾਂ ਨੇ ਔਰਤ ਦੀ ਪਸਲੀ ਤੇ ਲੱਤ ਤੋੜਨ ਲਈ ਬਹੁਤ ਕੁਝ ਕੀਤਾ। ਮੁਲਜ਼ਮ ਦੇ ਅੱਤਿਆਚਾਰ ਇੱਥੇ ਹੀ ਖ਼ਤਮ ਨਹੀਂ ਹੋਏ। ਉਨ੍ਹਾਂ ਨੇ ਭਾਰੀ ਵਸਤੂ ਨਾਲ ਔਰਤ ਦੇ ਫੇਫੜਿਆਂ 'ਤੇ ਵੀ ਹਮਲਾ ਕੀਤਾ।
26 ਜਨਵਰੀ ਨੂੰ ਔਰਤਾਂ ਕਰਨਗੀਆਂ ਟਰੈਕਟਰ ਪਰੇਡ ਦੀ ਅਗਵਾਈ, 250 ਮਹਿਲਾਵਾਂ ਨੂੰ ਸਿਖਾਇਆ ਟਰੈਕਟਰ ਚਲਾਉਣਾ
ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇਸ ਘਟਨਾ ਤੋਂ ਬਾਅਦ ਐਸਐਸਪੀ ਨੇ ਤੁਰੰਤ ਐਸਪੀ ਨੂੰ ਦਿਹਾਤੀ ਭੇਜਿਆ ਤੇ ਮੁਲਜ਼ਮ ਨੂੰ ਫੜਨ ਲਈ ਚਾਰ ਟੀਮਾਂ ਦਾ ਗਠਨ ਕੀਤਾ। ਪੁਲਿਸ ਨੇ ਗੈਂਗਰੇਪ ਤੋਂ ਬਾਅਦ ਦੋਸ਼ੀ ਮਹੰਤ ਤੇ ਉਸ ਦੇ ਡਰਾਈਵਰ ਸਮੇਤ ਮੁਲਜ਼ਮ ਮਹੰਤ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਹ ਕੇਸ ਬਦਾਯੂ ਜ਼ਿਲ੍ਹੇ ਦੇ ਉਘੈਤੀ ਥਾਣਾ ਖੇਤਰ ਦੇ ਇੱਕ ਪਿੰਡ ਨਾਲ ਸਬੰਧਤ ਹੈ।
ਖ਼ਬਰਾਂ ਮੁਤਾਬਕ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਦੇਰ ਨਾਲ ਕੇਸ ਦਰਜ ਕਰਨ ਦਾ ਦੋਸ਼ ਲਾਇਆ ਹੈ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਤੇ ਮੰਗਲਵਾਰ ਨੂੰ ਔਰਤ ਦਾ ਪੋਸਟ ਮਾਰਟਮ ਹੋਇਆ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਟੀਮਾਂ ਦੂਜੇ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰ ਰਹੀਆਂ ਹਨ।
ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਰਾਤ 12 ਵਜੇ ਦੇ ਕਰੀਬ ਇੱਕ ਕਾਰ ਸਵਾਰ ਤੇ ਦੋ ਹੋਰ ਆਦਮੀ ਔਰਤ ਨੂੰ ਜ਼ਖਮੀ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ। ਰਾਤ ਨੂੰ ਔਰਤ ਦੀ ਮੌਤ ਹੋ ਗਈ। ਸਮੂਹਿਕ ਜਬਰ ਜਨਾਹ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਇਲਜ਼ਾਮ ਲਾਇਆ ਹੈ।
Snowfall in Jammu-Kashmir: ਭਾਰੀ ਬਰਫਬਾਰੀ ਨਾਲ ਗੁਲਜ਼ਾਰ ਹੋਈ ਜੰਨਤ, ਵੇਖੋ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement