ਪੜਚੋਲ ਕਰੋ
(Source: ECI/ABP News)
26 ਜਨਵਰੀ ਨੂੰ ਔਰਤਾਂ ਕਰਨਗੀਆਂ ਟਰੈਕਟਰ ਪਰੇਡ ਦੀ ਅਗਵਾਈ, 250 ਮਹਿਲਾਵਾਂ ਨੂੰ ਸਿਖਾਇਆ ਟਰੈਕਟਰ ਚਲਾਉਣਾ
ਖੇਤੀ ਕਾਨੂੰਨਾਂ ਨੂੰ ਲੈ ਕੇ 4 ਜਨਵਰੀ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਜਿਸ ਮਗਰੋਂ ਕਿਸਾਨਾਂ ਨੇ 6 ਜਨਵਰੀ ਨੂੰ ਦਿੱਲੀ ਦੇ ਚਾਰੇ ਪਾਸੇ ਸ਼ਕਤੀ ਪ੍ਰਦਰਸ਼ਨ ਲਈ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਸੀ ਪਰ ਖਰਾਬ ਮੌਸਮ ਕਾਰਨ ਹੁਣ ਇਹ ਰੈਲੀ 6 ਦੀ ਬਜਾਏ 7 ਜਨਵਰੀ ਨੂੰ ਕੱਢੀ ਜਾਏਗੀ।
![26 ਜਨਵਰੀ ਨੂੰ ਔਰਤਾਂ ਕਰਨਗੀਆਂ ਟਰੈਕਟਰ ਪਰੇਡ ਦੀ ਅਗਵਾਈ, 250 ਮਹਿਲਾਵਾਂ ਨੂੰ ਸਿਖਾਇਆ ਟਰੈਕਟਰ ਚਲਾਉਣਾ On January 26, women will lead a tractor parade, 250 women learn how to drive a tractor 26 ਜਨਵਰੀ ਨੂੰ ਔਰਤਾਂ ਕਰਨਗੀਆਂ ਟਰੈਕਟਰ ਪਰੇਡ ਦੀ ਅਗਵਾਈ, 250 ਮਹਿਲਾਵਾਂ ਨੂੰ ਸਿਖਾਇਆ ਟਰੈਕਟਰ ਚਲਾਉਣਾ](https://static.abplive.com/wp-content/uploads/sites/5/2021/01/03003242/WhatsApp-Image-2021-01-02-at-6.58.36-PM.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ 4 ਜਨਵਰੀ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਜਿਸ ਮਗਰੋਂ ਕਿਸਾਨਾਂ ਨੇ 6 ਜਨਵਰੀ ਨੂੰ ਦਿੱਲੀ ਦੇ ਚਾਰੇ ਪਾਸੇ ਸ਼ਕਤੀ ਪ੍ਰਦਰਸ਼ਨ ਲਈ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਸੀ ਪਰ ਖਰਾਬ ਮੌਸਮ ਕਾਰਨ ਹੁਣ ਇਹ ਰੈਲੀ 6 ਦੀ ਬਜਾਏ 7 ਜਨਵਰੀ ਨੂੰ ਕੱਢੀ ਜਾਏਗੀ। ਕਿਸਾਨਾਂ ਨੇ ਕਿਹਾ ਕਿ ਇਹ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਪਰੇਡ ਦਾ ਟ੍ਰਾਇਲ ਹੋਵੇਗਾ।
ਸਿੰਘੂ ਬਾਰਡਰ 'ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਉਹ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕਰਨਗੇ। ਪਰੇਡ ਦੀ ਅਗਵਾਈ ਪੰਜਾਬ ਤੇ ਹਰਿਆਣਾ ਦੀਆਂ ਔਰਤਾਂ ਕਰਨਗੀਆਂ। ਉਨ੍ਹਾਂ ਨੇ ਇਹ ਵੀ ਸੋਚ ਲਿਆ ਹੈ ਕਿ ਉਹ ਇਸ ਰੈਲੀ ਨੂੰ ਕਿਵੇਂ ਅੰਜਾਮ ਦੇਣਗੇ। ਹਰਿਆਣਾ ਦੀਆਂ ਲਗਪਗ 250 ਔਰਤਾਂ ਟਰੈਕਟਰ ਡਰਾਈਵਿੰਗ ਦੀ ਸਿਖਲਾਈ ਲੈ ਰਹੀਆਂ ਹਨ।
ਲੰਬੇ ਅੰਦੋਲਨ ਨੂੰ ਵੇਖਦਿਆਂ, ਕਿਸਾਨਾਂ ਨੇ ਸਰਹੱਦ 'ਤੇ ਇੱਟਾਂ ਤੇ ਗਾਰੇ ਨਾਲ ਪੱਕੇ ਠਿਕਾਣੇ ਬਣਾਉਣੇ ਸ਼ੁਰੂ ਕਰ ਦਿੱਤਾ ਹਨ। ਉਨ੍ਹਾਂ ਦੇ ਤੰਬੂ ਪਿਛਲੇ ਸਮੇਂ ਪਏ ਮੀਂਹ ਕਾਰਨ ਡਿੱਗ ਗਏ ਸੀ। ਅੰਦੋਲਨਕਾਰੀ ਕਿਸਾਨ ਸੜਕ ਦੇ ਵਿਚਕਾਰ ਪੱਕੇ ਦਫਤਰ ਵੀ ਬਣਾ ਰਹੇ ਹਨ। ਕਿਸਾਨ ਹੁਣ ਇਥੇ ਪਸ਼ੂ ਲਿਆਉਣ ਦੀ ਵੀ ਤਿਆਰੀ ਕਰ ਰਹੇ ਹਨ।
ਕਿਸਾਨਾਂ ਤੇ ਸਰਕਾਰ ਦਰਮਿਆਨ ਅਗਲੀ ਬੈਠਕ 8 ਜਨਵਰੀ ਨੂੰ ਹੈ। ਅਗਲੀ ਬੈਠਕ ਵਿਚ ਮੁੜ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਐਮਐਸਪੀ ਉੱਤੇ ਵੱਖਰੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਵੇਗੀ। ਇਹ 9ਵੇਂ ਗੇੜ ਦੀ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ 7ਵੀਂ ਗੇੜ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਸਿਰਫ 2 ਮੰਗਾਂ ’ਤੇ ਸਹਿਮਤੀ ਜਤਾਈ ਗਈ ਸੀ, ਬਾਕੀ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)