Bajrang Punia: ਪਹਿਲਵਾਨ ਬਜਰੰਗ ਪੁਨੀਆ ਪੰਜਾਬ-ਹਰਿਆਣਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਆਏ ਅੱਗੇ, ਭੇਜਿਆ ਇੰਨਾ ਰਾਸ਼ਨ
Bajrang Punia: ਪਹਿਲਵਾਨ ਬਜਰੰਗ ਪੁਨੀਆ ਪੰਜਾਬ ਤੇ ਹਰਿਆਣਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਦੋਹਾਂ ਸੂਬਿਆਂ ਲਈ ਇੰਨਾ ਸੁੱਕਾ ਰਾਸ਼ਨ ਭੇਜਿਆ ਹੈ।
Bajrang Punia: ਪਹਿਲਵਾਨ ਬਜਰੰਗ ਪੁਨੀਆ ਨੇ ਪੰਜਾਬ ਤੇ ਹਰਿਆਣਾ ਦੇ ਹੜ੍ਹ ਪੀੜਤਾਂ ਲਈ ਸੁੱਕਾ ਰਾਸ਼ਨ ਭੇਜਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਮੈਂ ਆਪਣੀ ਨਿੱਜੀ ਆਮਦਨ ਤੋਂ ਸੁੱਕੇ ਰਾਸ਼ਨ ਦੇ 100 ਪੈਕੇਟ ਹਰਿਆਣਾ ਅਤੇ 100 ਪੈਕੇਟ ਪੰਜਾਬ ਨੂੰ ਭੇਜ ਰਿਹਾ ਹਾਂ ਅਤੇ ਪਸ਼ੂਆਂ ਲਈ 5 ਟਰਾਲੀਆਂ ਚਾਰੇ ਦਾ ਪ੍ਰਬੰਧ ਕੀਤਾ ਹੈ। ਸਾਨੂੰ ਸਾਰਿਆਂ ਨੂੰ ਇੱਕ ਟੀਮ ਵਾਂਗ ਇਸ ਆਫ਼ਤ ਵਿੱਚੋਂ ਲੰਘਣਾ ਹੈ। ਧੰਨਵਾਦ
ਇਹ ਵੀ ਪੜ੍ਹੋ: ਹੜ੍ਹ ਕਾਰਨ ਪ੍ਰਭਾਵਿਤ ਹੋਈਆਂ ਜਲ ਸਪਲਾਈ ਦੀਆਂ 83 ਫੀਸਦੀ ਸਕੀਮਾਂ ਮੁੜ ਕਾਰਜਸ਼ੀਲ: ਮੰਤਰੀ ਜਿੰਪਾ ਦਾ ਦਾਅਵਾ
बाढ़ प्रभावित लोगों की मदद के लिए मैंने छोटी सी कोशिश की है.
— Bajrang Punia 🇮🇳 (@BajrangPunia) July 19, 2023
मेरी निजी आय से मैं 100 पैकेट सूखे राशन के हरियाणा और 100 पैकेट पंजाब में भेज रहा हूँ और पशुओं के लिये 5 ट्रॉली चारे का प्रबंध किया है. हम सभी को एक टीम की तरह इस आपदा से पार पानी है. शुक्रिया 🙏 pic.twitter.com/dJySFRSk1S
ਜ਼ਿਕਰਯੋਗ ਹੈ ਕਿ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਬਿਨਾਂ ਟ੍ਰਾਇਲ ਤੋਂ ਏਸ਼ੀਆਈ ਖੇਡਾਂ ਵਿੱਚ ਖੇਡਣ ਲਈ ਡਾਇਰੈਕਟ ਐਂਟਰੀ ਮਿਲ ਗਈ ਹੈ। ਇਸ ਨੂੰ ਲੈ ਕੇ ਦੂਜੇ ਪਹਿਲਵਾਨ ਨਾਰਾਜ਼ ਹੋ ਗਏ ਹਨ।ਉੱਥੇ ਹੀ ਕਮੇਟੀ ਦੇ ਇਸ ਫੈਸਲੇ 'ਤੇ ਦੂਜੇ ਪਹਿਲਵਾਨ ਵੀ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਵਾਨ ਇੰਨੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਸਨ, ਜਦਕਿ ਉਹ ਲਗਾਤਾਰ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਨੇ ਪਹਿਲਵਾਨਾਂ ਦੇ ਟ੍ਰਾਇਲ ਦੀ ਮੰਗ ਕੀਤੀ ਹੈ।
ਪਹਿਲਵਾਨ ਵਿਸ਼ਾਲ ਕਲੀਰਾਮਨ ਨੇ ਕਿਹਾ, "ਮੈਂ ਵੀ ਅੰਡਰ 65 ਕਿਲੋਗ੍ਰਾਮ ਕੈਟੇਗਰੀ ਵਿੱਚ ਖੇਡਦਾ ਹਾਂ ਅਤੇ ਬਜਰੰਗ ਪੂਨੀਆ ਨੂੰ ਬਿਨਾਂ ਟ੍ਰਾਇਲ ਤੋਂ ਏਸ਼ੀਆਈ ਖੇਡਾਂ ਲਈ ਡਾਇਰੈਕਟ ਐਂਟਰੀ ਦਿੱਤੀ ਗਈ ਹੈ। ਇਹ ਖਿਡਾਰੀ ਲਗਭਗ ਇੱਕ ਸਾਲ ਤੋਂ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਅਸੀਂ ਲਗਾਤਾਰ ਪ੍ਰੈਕਟਿਸ ਕਰ ਰਹੇ ਹਾਂ। ਅਸੀਂ ਇਨ੍ਹਾਂ ਦੇ ਟ੍ਰਾਇਲ ਦੀ ਮੰਗ ਕਰਦੇ ਹਾਂ।
ਅਸੀਂ ਕੋਈ ਫੇਵਰ ਜਾਂ ਫਾਇਦਾ ਨਹੀਂ ਚਾਹੁੰਦੇ, ਪਰ ਘੱਟੋ-ਘੱਟ ਟ੍ਰਾਇਲ ਤਾਂ ਕਰਵਾਉਣਾ ਚਾਹੀਦਾ ਸੀ, ਨਹੀਂ ਤਾਂ ਅਸੀਂ ਵੀ ਅਦਾਲਤ ਜਾਣ ਲਈ ਤਿਆਰ ਹਾਂ। ਅਸੀਂ ਅਦਾਲਤ ਵਿੱਚ ਅਪੀਲ ਕਰਾਂਗੇ। ਅਸੀਂ 15 ਸਾਲਾਂ ਤੋਂ ਇਸ ਦੀ ਤਿਆਰੀ ਕਰ ਰਹੇ ਹਾਂ। ਜੇਕਰ ਬਜਰੰਗ ਪੂਨੀਆ ਏਸ਼ੀਆਈ ਖੇਡਾਂ ਵਿੱਚ ਖੇਡਣ ਤੋਂ ਇਨਕਾਰ ਕਰਦੇ ਹਨ ਤਾਂ ਕਿਸੇ ਹੋਰ ਨੂੰ ਮੌਕਾ ਮਿਲੇਗਾ ਅਤੇ ਉਹ ਏਸ਼ੀਆਈ ਖੇਡਾਂ ਵਿੱਚ ਖੇਡ ਸਕਣਗੇ।
ਇਹ ਵੀ ਪੜ੍ਹੋ: ਮਾਨ ਸਾਹਿਬ ਇਹ ਨਾਂ ਸਮਝਿਓ ਕਿ ਕਟਾਰੂਚੱਕ ਦੀ ਗੱਲ ਮੁੱਕ ਗਈ...ਬੱਸ ਵਕਤ ਆਉਣ ਦਿਓ: ਰੰਧਾਵਾ