ਉਧਵ ਠਾਕਰੇ ਨੇ ਭਾਜਪਾ ਤੇ ਸਾਧਿਆ ਨਿਸ਼ਾਨਾ, ਬੋਲੇ- ਜਦੋਂ ਅਟਲ ਜੀ ਨੇ 'ਰਾਜਧਰਮ' ਦੀ ਗੱਲ ਕੀਤੀ ਸੀ, ਉਦੋਂ ਬਾਲ ਠਾਕਰੇ ਨੇ ਮੋਦੀ ਨੂੰ ਬਚਾਇਆ
ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਤੱਕ ਨਾ ਪਹੁੰਚਦੇ, ਜੇਕਰ ਬਾਲ ਠਾਕਰੇ ਨੇ ਉਸ ਸਮੇਂ ਉਨ੍ਹਾਂ ਨੂੰ 'ਬਚਾਇਆ' ਨਾ ਹੁੰਦਾ।
Uddhav Thackeray: ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਤੱਕ ਨਾ ਪਹੁੰਚਦੇ, ਜੇਕਰ ਬਾਲ ਠਾਕਰੇ ਨੇ ਉਸ ਸਮੇਂ ਉਨ੍ਹਾਂ ਨੂੰ 'ਬਚਾਇਆ' ਨਾ ਹੁੰਦਾ। ਜਦੋਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਉਨ੍ਹਾਂ ਨੂੰ "ਰਾਜਧਰਮ" ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੇ 25-30 ਸਾਲਾਂ ਤੱਕ ਇੱਕ ਸਿਆਸੀ ਲੀਡਰਸ਼ਿਪ ਦੀ ਰੱਖਿਆ ਕੀਤੀ, ਪਰ ਉਹ (ਭਾਜਪਾ) ਸ਼ਿਵ ਸੈਨਾ ਅਤੇ ਅਕਾਲੀ ਦਲ, ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੇ ਸਾਬਕਾ ਸਹਿਯੋਗੀ ਨਹੀਂ ਚਾਹੁੰਦੇ ਸਨ।
ਮੁੰਬਈ ਵਿੱਚ ਉੱਤਰੀ ਭਾਰਤੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ, “ਮੈਂ ਭਾਜਪਾ ਤੋਂ ਵੱਖ ਹੋ ਗਿਆ, ਪਰ ਮੈਂ ਹਿੰਦੂਤਵ ਕਦੇ ਨਹੀਂ ਛੱਡਿਆ। ਭਾਜਪਾ ਹਿੰਦੂਤਵ ਨਹੀਂ ਹੈ। ਹਿੰਦੂਤਵ ਕੀ ਹੈ, ਉੱਤਰ ਭਾਰਤੀ ਇਸ ਦਾ ਜਵਾਬ ਚਾਹੁੰਦੇ ਹਨ। ਇੱਕ ਦੂਜੇ ਨਾਲ ਨਫ਼ਰਤ ਕਰਨਾ ਹਿੰਦੂਤਵ ਨਹੀਂ ਹੈ। ਠਾਕਰੇ ਨੇ ਭਾਜਪਾ 'ਤੇ ਹਿੰਦੂਆਂ 'ਚ ਨਫਰਤ ਪੈਦਾ ਕਰਨ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ: ਸਿਰਫ਼ ਅਦਾਨੀ ਦੀਆਂ ਜੇਬਾਂ ਭਰਨ ਲਈ ਕੋਲੇ ਦਾ ਖਰਚਾ ਪੰਜਾਬ ਸਿਰ ਮੜਿਆ ਜਾ ਰਿਹਾ - CM ਮਾਨ
ਉਨ੍ਹਾਂ ਕਿਹਾ, ''25-30 ਸਾਲਾਂ ਤੱਕ ਸ਼ਿਵ ਸੈਨਾ ਨੇ ਸਿਆਸੀ ਦੋਸਤੀ ਦੀ ਰੱਖਿਆ ਕੀਤੀ। ਹਿੰਦੂਤਵ ਦਾ ਮਤਲਬ ਹੈ ਸਾਡੇ ਵਿੱਚ ਗਰਮਜੋਸ਼ੀ। ਉਹ (ਭਾਜਪਾ) ਕਿਸੇ ਨੂੰ ਨਹੀਂ ਚਾਹੁੰਦੇ ਸਨ। ਉਹ ਅਕਾਲੀ ਦਲ...ਸ਼ਿਵ ਸੈਨਾ ਨਹੀਂ ਚਾਹੁੰਦੇ ਸਨ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੋਦੀ ਨੂੰ "ਰਾਜਧਰਮ" ਦੀ ਪਾਲਣਾ ਕਰਨ ਲਈ ਵਾਜਪਾਈ ਦੇ ਉਪਦੇਸ਼ ਦਾ ਹਵਾਲਾ ਦਿੰਦੇ ਹੋਏ, ਠਾਕਰੇ ਨੇ ਕਿਹਾ, "ਇਹ ਬਾਲਾ ਸਾਹਿਬ ਠਾਕਰੇ ਹੀ ਸਨ ਜਿਨ੍ਹਾਂ ਨੇ ਮੌਜੂਦਾ ਪ੍ਰਧਾਨ ਮੰਤਰੀ ਨੂੰ ਬਚਾਇਆ ਜਦੋਂ ਅਟਲ ਜੀ (ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ) ਚਾਹੁੰਦੇ ਸਨ ਕਿ ਉਹ "ਰਾਜਧਰਮ" ਦਾ ਸਤਿਕਾਰ ਕਰਨ। ਪਰ ਬਾਲਾ ਸਾਹਿਬ ਨੇ ਦਖਲ ਦਿੰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਉਹ (ਮੋਦੀ) ਇੱਥੇ ਨਹੀਂ ਪਹੁੰਚ ਸਕਦੇ ਸਨ।
ਦੱਸ ਦਈਏ ਪਹਿਲਾਂ ਭਾਜਪਾ ਅਤੇ ਸ਼ਿਵ ਸੈਨਾ ਇਕੱਠੇ ਸਨ। ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੋਵੇਂ ਪਾਰਟੀਆਂ ਮੁੱਖ ਮੰਤਰੀ ਬਣਨ 'ਤੇ ਸਹਿਮਤ ਨਹੀਂ ਹੋ ਸਕੀਆਂ, ਜਿਸ 'ਚ ਭਾਜਪਾ ਆਪਣਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ ਅਤੇ ਸ਼ਿਵ ਸੈਨਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਣਾ ਚਾਹੀਦਾ ਹੈ | ਦੋਵੇਂ ਆਪਣੀ ਗੱਲ 'ਤੇ ਅੜੇ ਰਹੇ, ਜਿਸ ਤੋਂ ਬਾਅਦ ਸ਼ਿਵ ਸੈਨਾ ਅਤੇ ਭਾਜਪਾ ਵੱਖ ਹੋ ਗਏ।
ਇਹ ਵੀ ਪੜ੍ਹੋ: Aero India 2023: 'ਦੇਸ਼ ਦੀ ਤਾਕਤ ਦਿਖਾਉਂਦਾ ਹੈ', ਬੋਲੇ PM ਮੋਦੀ, ਤਸਵੀਰਾਂ 'ਚ ਦੇਖੋ- ਭਾਰਤ ਦੀ ਹਵਾਈ ਸ਼ਕਤੀ