ਪੜਚੋਲ ਕਰੋ
(Source: ECI/ABP News)
ਜੇਕਰ ਹੋ ਜਾਣ ਗਲਤ ਖਾਤੇ ‘ਚ ਪੈਸੇ ਟ੍ਰਾਂਸਫਰ ਤਾਂ ਘਬਰਾਓ ਨਾ, ਇੰਝ ਆਵੇਗਾ ਪੈਸਾ ਵਾਪਸ
ਆਨ ਲਾਈਨ ਪੈਸੇ ਟ੍ਰਾਂਸਫਰ ਕਰਨ ਸਮੇਂ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਪੈਸੇ ਗਲਤ ਖਾਤੇ ‘ਚ ਚਲੇ ਜਾਂਦੇ ਹਨ। ਅਜਿਹੀ ਸਥਿਤੀ ‘ਚ ਤੁਹਾਡੇ ਦਿਮਾਗ ‘ਚ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਪੈਸੇ ਵਾਪਸ ਕਿਵੇਂ ਆਉਣਗੇ।
![ਜੇਕਰ ਹੋ ਜਾਣ ਗਲਤ ਖਾਤੇ ‘ਚ ਪੈਸੇ ਟ੍ਰਾਂਸਫਰ ਤਾਂ ਘਬਰਾਓ ਨਾ, ਇੰਝ ਆਵੇਗਾ ਪੈਸਾ ਵਾਪਸ Banking Tips: How to get a refund if you send money to a wrong account ਜੇਕਰ ਹੋ ਜਾਣ ਗਲਤ ਖਾਤੇ ‘ਚ ਪੈਸੇ ਟ੍ਰਾਂਸਫਰ ਤਾਂ ਘਬਰਾਓ ਨਾ, ਇੰਝ ਆਵੇਗਾ ਪੈਸਾ ਵਾਪਸ](https://static.abplive.com/wp-content/uploads/sites/5/2019/08/30140227/100-rs-indian-currency-notes-money.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਆਨ ਲਾਈਨ ਪੈਸੇ ਟ੍ਰਾਂਸਫਰ ਕਰਨ ਸਮੇਂ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਪੈਸੇ ਗਲਤ ਖਾਤੇ ‘ਚ ਚਲੇ ਜਾਂਦੇ ਹਨ। ਅਜਿਹੀ ਸਥਿਤੀ ‘ਚ ਤੁਹਾਡੇ ਦਿਮਾਗ ‘ਚ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਪੈਸੇ ਵਾਪਸ ਕਿਵੇਂ ਆਉਣਗੇ। ਇਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ।
1. ਬੈਂਕ ਨੂੰ ਜਾਣਕਾਰੀ ਦਿਓ: ਜੇਕਰ ਕਦੇ ਤੁਹਾਡੇ ਤੋਂ ਗਲਤ ਖਾਤੇ ‘ਚ ਪੈਸੇ ਟ੍ਰਾਂਸਫਰ ਹੋ ਜਾਂਦੇ ਹਨ ਤਾਂ ਤੁਹਾਨੂੰ ਤਿੰਨ ਦਿਨ ਦੇ ਅੰਦਰ ਇਸ ਦੀ ਜਾਣਕਾਰੀ ਬੈਂਕ ਨੂੰ ਦੇਣੀ ਹੁੰਦੀ ਹੈ। ਇਸ ਤਹਿਤ ਬੈਂਕ ਜਾਂਚ ਕਰਦਾ ਹੈ ਕਿ ਗਲਤੀ ਨਾਲ ਤੁਸੀਂ ਪੈਸੇ ਭੇਜੇ ਹਨ ਜਾਂ ਤੁਹਾਡੇ ਅਕਾਉਂਟ ਵਿੱਚੋਂ ਗਲਤ ਤਰੀਕੇ ਨਾਲ ਪੈਸੇ ਭੇਜੇ ਗਏ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਬੈਂਕ ਤੁਹਾਡਾ ਪੈਸਾ ਵਾਪਸ ਕਰ ਦਿੰਦਾ ਹੈ। ਇਸ ਲਈ ਬੈਂਕ ਦੀਆਂ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
2. ਜਿਸ ਬੈਂਕ ਖਾਤੇ ਤੋਂ ਗਲਤੀ ਨਾਲ ਪੈਸਾ ਟ੍ਰਾਂਸਫਰ ਕੀਤਾ ਹੈ, ਉਸ ਦਾ ਡੈਬਿਟ ਕਾਰਡ ਤੇ ਇੰਟਰਨੈੱਟ ਬੈਂਕਿੰਗ ਤੁਹਾਨੂੰ ਪਹਿਲਾਂ ਬੰਦ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਬੈਂਕ ਫਰੌਡ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਹੋਵੇਗੀ ਤੇ ਐਫਆਈਆਰ ਦੀ ਕਾਪੀ ਬੈਂਕ ‘ਚ ਜਮ੍ਹਾਂ ਕਰਨੀ ਹੋਵੇਗੀ।
3. ਬੈਂਕ ਜਾਂਚ ਕਰੇਗਾ ਤੇ ਜੇਕਰ ਤੁਹਾਡੇ ਨਾਲ ਫਰੌਡ ਹੋਇਆ ਹੈ ਤਾਂ ਬੈਂਕ ਤੁਹਾਨੂੰ ਪੈਸਾ ਵਾਪਸ ਦੇ ਸਕਦਾ ਹੈ। ਜੇਕਰ ਤੁਸੀਂ ਖੁਦ ਗਲਤੀ ਨਾਲ ਕਿਸੇ ਦੇ ਅਕਾਉਂਟ ‘ਚ ਪੈਸੇ ਭੇਜੇ ਹਨ ਤਾਂ ਬੈਂਕ ਤੁਹਾਨੂੰ ਪੈਸਾ ਵੀ ਦੇ ਸਕਦਾ ਹੈ ਪਰ ਇਸ ਲਈ ਤੁਹਾਨੂੰ ਬੈਂਕ ਨੂੰ ਸਬੂਤ ਦੇਣਾ ਹੋਵੇਗਾ।
ਸਭ ਤੋਂ ਜ਼ਰੂਰੀ ਕੰਮ: ਜੇਕਰ ਤੁਸੀਂ ਗਲਤੀ ਨਾਲ ਕਿਸੇ ਦੇ ਅਕਾਉਂਟ ‘ਚ ਪੈਸੇ ਭੇਜੇ ਹਨ ਤਾਂ ਇਸ ਬਾਰੇ ਸਭ ਤੋਂ ਪਹਿਲਾਂ ਬੈਂਕ ਨੂੰ ਸੂਚਨਾ ਦੇਣੀ ਜ਼ਰੂਰੀ ਹੈ। ਬੈਂਕ ਨੂੰ ਜਾਣਕਾਰੀ ਨਾ ਦੇਣ ਦੀ ਸੂਰਤ ‘ਚ ਤੁਹਾਨੂੰ ਪੈਸਾ ਵਾਪਸ ਨਹੀਂ ਮਿਲ ਸਕਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)