Basant Panchami 2021: ਬਸੰਤ ਪੰਚਮੀ ਦਾ ਤਿਉਹਾਰ ਅੱਜ, ਇਸ ਸਮੇਂ ਹੈ ਪੂਜਾ ਦਾ ਸ਼ੁੱਭ ਮਹੂਰਤ
ਅੱਜ ਹੀ ਦੇ ਦਿਨ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਇਸ ਦਿਨ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਹੁੰਦੀ ਹੈ।
Basant Panchami 2021: ਬਸੰਤ ਪੰਚਮੀ ਦਾ ਤਿਉਹਾਰ ਅੱਜ, ਇਸ ਸਮੇਂ ਹੈ ਪੂਜਾ ਦਾ ਸ਼ੁੱਭ ਮਹੂਰਤ
ਚੰਡੀਗੜ੍ਹ: ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਹੀ ਦੇ ਦਿਨ ਤੋਂ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ। ਇਸ ਦਿਨ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਹੁੰਦੀ ਹੈ। ਲੋਕ ਪੀਲੇ ਰੰਗ ਦੇ ਕੱਪੜੇ ਪਾਕੇ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ।
ਬੱਚਿਆਂ ਦੀ ਸਿੱਖਿਆ ਸ਼ੁਰੂ ਕਰਨ ਜਾਂ ਕਿਸੇ ਨਵੀਂ ਕਲਾ ਦੀ ਸ਼ੁਰੂਆਤ ਲਈ ਇਸ ਦਿਨ ਨੂੰ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਸ਼ਰਧਾਲੂ ਇਸ ਦਿਨ ਪੀਲੇ ਰੰਗ, ਬਸੰਤੀ ਜਾਂ ਸਫੇਦ ਵਸਤਰ ਪਾਉਂਦੇ ਹਨ।
ਕਿਵੇਂ ਕਰੀਏ ਪੂਜਾ:
ਸ਼ਰਧਾਲੂ ਇਸ਼ਨਾਨ ਕਰਨ ਤੋਂ ਬਾਅਦ ਪੂਰਬ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਬੈਠ ਜਾਣ। ਆਪਣੇ ਠੀਕ ਸਾਹਮਣੇ ਪੀਲਾ ਵਸਤਰ ਵਿਛਾਕੇ ਮਾਂ ਸਰਸਵਤੀ ਦੀ ਮੂਰਤੀ ਸਥਪਿਤ ਕਰਨ। ਜਿਸ ਤੋਂ ਬਾਅਦ ਰੋਲੀ, ਮੌਲੀ, ਕੇਸਰ, ਹਲਦੀ, ਚਾਵਲ, ਪੀਲੇ ਫੁੱਲ, ਪੀਲੀ ਮਠਿਆਈ ਆਦਿ ਪ੍ਰਸਾਦਿ ਮਾਂ ਦੇ ਸਾਹਮਣੇ ਏਰਪਿਤ ਕਰਨ ਮਗਰੋਂ ਧਿਆਨ 'ਚ ਬੈਠ ਜਾਣ। ਮਾਂ ਸਰਸਵਤੀ ਦੇ ਪੈਰਾਂ 'ਚ ਚੰਦਨ ਲਾਓ। ਪੀਲੇ ਤੇ ਸਫੇਦ ਫੁੱਲ ਮਾਂ ਉਨ੍ਹਾਂ ਦੇ ਚਰਨਾਂ 'ਚ ਚੜਾਓ।
ਬਣ ਰਹੇ ਖਾਸ ਸੰਯੋਗ
ਇਸ ਵਾਰ ਬਸੰਤ ਪੰਚਮੀ ਮੌਕੇ ਰਵੀ ਯੋਗ ਤੇ ਅਮ੍ਰਿਤ ਸਿੱਧੀ ਯੋਗ ਦਾ ਖਾਸ ਸੰਯੋਗ ਬਣ ਰਿਹਾ ਹੈ। ਪੂਰਾ ਦਿਨ ਯੋਗ ਰਹਿਣ ਕਾਰਨ ਇਸਦਾ ਮਹੱਤਵ ਹੋਰ ਵਧ ਗਿਆ ਹੈ। ਸਵੇਰੇ 6 ਵੱਜ ਕੇ 59 ਮਿੰਟ ਤੋਂ ਦੁਪਹਿਰ 12 ਵੱਜ ਕੇ 35 ਮਿੰਟ ਤਕ ਪੂਜਾ ਦਾ ਸ਼ੁੱਭ ਮਹੂਰਤ ਹੈ। ਇਸ ਮਹੂਰਤ 'ਚ ਪੂਜਾ ਕਰਨ ਨਾਲ ਜ਼ਿਆਦਾ ਲਾਭ ਦੀ ਪ੍ਰਾਪਤੀ ਹੋਵੇਗੀ।