ਹੁਣ ਤੜਕਾ ਔਖਾ! 60-70 ਰੁਪਏ ਪ੍ਰਤੀ ਕਿੱਲੋ ਹੋਇਆ ਪਿਆਜ਼
ਦੇਸ਼ ਭਰ ਵਿੱਚ ਜਿੱਥੇ ਪਿਆਜ਼ ਦੀ ਵਧਦੀ ਕੀਮਤ ਨੂੰ ਲੈ ਕੇ ਆਮ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਉੱਥੇ ਹੀ ਬਠਿੰਡਾ ਦੀ ਹੋਲਸੇਲ ਮੰਡੀ ਵਿੱਚ ਵੀ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ। ਬਠਿੰਡਾ ਦੀ ਥੋਕ ਮੰਡੀ ਵਿੱਚ ਪਿਆਜ਼ 50 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਪ੍ਰਚੂਨ 'ਚ ਪਿਆਜ਼ 60-70 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।
ਚੰਡੀਗੜ੍ਹ: ਦੇਸ਼ ਭਰ ਵਿੱਚ ਜਿੱਥੇ ਪਿਆਜ਼ ਦੀ ਵਧਦੀ ਕੀਮਤ ਨੂੰ ਲੈ ਕੇ ਆਮ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਉੱਥੇ ਹੀ ਬਠਿੰਡਾ ਦੀ ਹੋਲਸੇਲ ਮੰਡੀ ਵਿੱਚ ਵੀ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ। ਬਠਿੰਡਾ ਦੀ ਥੋਕ ਮੰਡੀ ਵਿੱਚ ਪਿਆਜ਼ 50 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਪ੍ਰਚੂਨ 'ਚ ਪਿਆਜ਼ 60-70 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।
ਪਿਆਜ ਹੋਲਸੇਲ ਵਿਕਰੇਤਾ ਦਾ ਕਹਿਣਾ ਸੀ ਕਿ ਪਿਆਜ਼ ਪਿੱਛੋਂ ਨਹੀਂ ਆ ਰਿਹਾ। ਪਿਛਲੇ ਦਿਨੀਂ ਭਾਰੀ ਮੀਂਹ ਤੇ ਹੜ੍ਹਾਂ ਦੇ ਕਾਰਨ ਪਿਆਜ਼ ਦੀ ਫਸਲ ਤਬਾਹ ਹੋ ਗਈ ਸੀ ਜਿਸ ਦੇ ਚੱਲਦੇ ਪਿਆਜ਼ ਦੀ ਆਮਜਦ ਵਿੱਚ ਕਮੀ ਆਈ। ਆਏ ਦਿਨ ਪੁਰਾਣੇ ਪਿਆਜ਼ ਨੂੰ ਲੈ ਕੇ ਰੇਟ ਵੱਧ ਰਿਹਾ ਹੈ। ਬਠਿੰਡਾ ਦੀ ਹੋਰ ਮੰਡੀ ਵਿੱਚ ਪਿਆਜ਼ ਦੇ ਵਧੇ ਰੇਟ ਨੂੰ ਲੈ ਕੇ ਹੋਲਸੇਲ ਵਿਕਰੇਤਾ ਨਿਰਾਸ਼ ਦਿਖਾਈ ਦਿੱਤੇ।
ਹੋਲਸੇਲ ਵਿਕ੍ਰੇਤਾਵਾਂ ਨੇ ਕਿਹਾ ਕਿ ਪਿਆਜ਼ ਦੀ ਆਮਦ ਘੱਟ ਹੋਣ ਕਰਕੇ ਅੱਗੇ ਰਿਟੇਲ ਵਾਲਾ ਘੱਟ ਪਿਆਜ਼ ਲੈਂਦਾ ਹੈ। ਆਮ ਲੋਕ ਵੀ ਜੋ ਪਹਿਲਾਂ ਵੱਧ ਪਿਆਜ਼ ਲੈ ਕੇ ਜਾਂਦੇ ਸੀ, ਉਹ ਵੀ ਹੁਣ ਘੱਟ ਪਿਆਜ਼ ਲੈ ਕੇ ਜਾ ਰਹੇ ਹਨ। ਦਿੱਲੀ ਸਰਕਾਰ ਵੱਲੋਂ ਘੱਟ ਕੀਤੇ ਪਿਆਜ਼ ਦੇ ਰੇਟ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸਭ ਕੁਝ ਕਰ ਸਕਦੀ ਹੈ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਪਿਆਜ਼ ਦਾ ਰੇਟ ਘਟਣ ਦੀ ਉਮੀਦ ਜਤਾਈ।