ਪੜਚੋਲ ਕਰੋ
(Source: ECI/ABP News)
ਸੀਨੀਅਰ ਭਾਰਤੀ ਕ੍ਰਿਕੇਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਇਸ ਕਾਰਨ ਹੋਇਆ ਕੇਸ ਰੀਫਿਊਜ਼
ਆਪਣੀ ਪਤਨੀ ਹਸੀਨ ਜਹਾਂ ਤੋਂ ਵੱਖ ਹੋਣ ਤੋਂ ਬਾਅਦ ਅਤੇ ਘਰੇਲੂ ਹਿੰਸਾ ਦੀ ਖ਼ਬਰਾਂ ਨੇ ਇਸ ਕ੍ਰਿਕੇਟਰ ਨੂੰ ਕਾਫੀ ਤੋੜ ਦਿੱਤਾ।ਕ੍ਰਿਕੇਟਰ ਅਮਰੀਕਾ ਖਾਰਜ ਹੋਣ ਤੋਂ ਬਾਅਦ ਬੀਸੀਸੀਆਈ ਤੁਰੰਤ ਐਕਸ਼ਨ ‘ਚ ਆਇਆ ਅਤੇ ਉਨ੍ਹਾਂ ਨੇ ਮਸਲੇ ਨੂੰ ਸੁਲਝਾਉਣ ਲਈ ਅਮਰੀਕੀ ਦੂਤਾਵਾਸ ਨੂੰ ਚਿੱਠੀ ਲਿੱਖੀ ਹੈ।
![ਸੀਨੀਅਰ ਭਾਰਤੀ ਕ੍ਰਿਕੇਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਇਸ ਕਾਰਨ ਹੋਇਆ ਕੇਸ ਰੀਫਿਊਜ਼ BCCI Gets Mohammed Shamis US Visa Approved After Initial Rejection ਸੀਨੀਅਰ ਭਾਰਤੀ ਕ੍ਰਿਕੇਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਇਸ ਕਾਰਨ ਹੋਇਆ ਕੇਸ ਰੀਫਿਊਜ਼](https://static.abplive.com/wp-content/uploads/sites/5/2019/07/27154536/Mohammed-Shami-1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮੁਹੰਮਦ ਸ਼ੰਮੀ ਲਈ ਉਸ ਦੀ ਜ਼ਿੰਦਗੀ ਦੇ ਪਿਛਲੇ ਕੁਝ ਸਾਲ ਕਾਫੀ ਉਤਾਰ-ਚੜਾਅ ਭਰੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ। ਆਪਣੀ ਪਤਨੀ ਹਸੀਨ ਜਹਾਂ ਤੋਂ ਵੱਖ ਹੋਣ ਤੋਂ ਬਾਅਦ ਅਤੇ ਘਰੇਲੂ ਹਿੰਸਾ ਦੀ ਖ਼ਬਰਾਂ ਨੇ ਇਸ ਕ੍ਰਿਕੇਟਰ ਨੂੰ ਕਾਫੀ ਤੋੜ ਦਿੱਤਾ। ਇਸ ਤੋਂ ਬਾਅਦ ਵੀ ਸ਼ੰਮੀ ਨੇ ਆਪਣੇ ਨਿੱਜੀ ਜ਼ਿੰਦਗੀ ਦੇ ਮੁੱਦਿਆਂ ਨੂੰ ਪਿੱਛੇ ਛੱਡਦੇ ਹੋਏ ਆਪਣੇ ਖੇਡ ‘ਤੇ ਧਿਆਨ ਦਿੱਤਾ।
ਸ਼ੰਮੀ ਵਿਸ਼ਵ ਕੱਪ ‘ਚ ਇੱਕ ਸਟਾਰ ਪਰਫਾਰਮਰ ਬਣੇ। ਇਸ ਤੋਂ ਬਾਅਦ ਹੁਣ ਸ਼ੰਮੀ ਇੱਕ ਵਾਰ ਫੇਰ ਚਰਚਾ ‘ਚ ਹਨ ਜੋ ਉਨ੍ਹਾਂ ਦੀ ਖੇਡ ਤੋਂ ਜੁੜੀ ਨਹੀਂ ਹੈ। ਜੀ ਹਾਂ, ਮੁਹਮੰਦ ਸ਼ੰਮੀ ਦਾ ਅਮਰੀਕਾ ਵੀਜ਼ਾ ਅਪਲਾਈ ਕੀਤਾ ਸੀ ਜੋ ਉਨ੍ਹਾਂ ਦੇ ਪੁਲਿਸ ਰਿਕਾਰਡ ਘਰੇਲੂ ਹਿੰਸਾ ਅਤੇ ਹੋਰ ਇਲਜ਼ਾਮਾਂ ਕਰਕੇ ਰੱਦ ਹੋ ਗਿਆ। ਸ਼ੰਮੀ ਦਾ ਅਮਰੀਕਾ ਖਾਰਜ ਹੋਣ ਤੋਂ ਬਾਅਦ ਬੀਸੀਸੀਆਈ ਤੁਰੰਤ ਐਕਸ਼ਨ ‘ਚ ਆਇਆ ਅਤੇ ਉਨ੍ਹਾਂ ਨੇ ਮਸਲੇ ਨੂੰ ਸੁਲਝਾਉਣ ਲਈ ਅਮਰੀਕੀ ਦੂਤਾਵਾਸ ਨੂੰ ਚਿੱਠੀ ਲਿੱਖੀ ਹੈ।
ਸ਼ੰਮੀ ਦੇ ਕੇਸ ‘ਚ ਬੀਸੀਸੀਆਈ ਨੇ ਸਮੇਂ ‘ਤੇ ਉਸ ਦੇ ਬਚਾਅ ਪੱਖ ਵੱਜੋਂ ਉਸ ਦਾ ਸਾਥ ਦਿੱਤਾ। ਬੋਰਡ ਨੇ ਸ਼ੰਮੀ ਦਾ ਪੱਖ ਰੱਖਦੇ ਹੋਏ ਸੀਈਓ ਰਾਹੁਲ ਜੌਹਰੀ ਨੇ ਅਮਰੀਕੀ ਦੂਤਾਵਾਸ ਨੂੰ ਚਿੱਠੀ ਲਿੱਖ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਦੇ ਟੀਮ ਲਈ ਯੋਗਦਾਨ ਅਤੇ ਨਿਜ਼ੀ ਮਾਮਲੇ ਦੀ ਪੂਰੀ ਰਿਪੋਰਟ ਦਿੱਤੀ ਹੈ।
ਸ਼ੰਮੀ 2018 ‘ਚ ਘਰੇਲੂ ਹਿੰਸਾ ਦੇ ਇਲਜ਼ਾਮ ਲੱਗਣ ਤੋਂ ਬਾਅਦ ਪਤਨੀ ਤੋਂ ਵੱਖ ਹੋਏ ਸੀ। ਇਸ ਤੋਂ ਨਾ ਹਾਰ ਉਨ੍ਹਾਂ ਨੇ 2018 ‘ਚ ਸ਼ਾਨਦਾਰ ਵਾਪਸੀ ਕੀਤੀ ਅਤੇ 12 ਟੇਸਟ ਮੈਚਾਂ ‘ਚ 47 ਵਿਕਟਾਂ ਲਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਵਿਸ਼ਵ ਕੱਪ ‘ਚ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਚਾਰ ਮੈਣ ਖੇਡਦੇ ਹੋਏ 14 ਵਿਕਟਾਂ ਹਾਸਲ ਕੀਤੀਆਂ। ਹੁਣ ਸ਼ੰਮੀ ਨੂੰ 3 ਅਗਸਤ ਤੋਂ ਭਾਰਤ-ਵੈਸਟ ਇੰਡੀਜ਼ ‘ਚ ਵਨਡੇਅ ਅਤੇ ਟੇਸਟ ਸੀਰੀਜ਼ ‘ਚ ਚੁਣਿਆ ਗਿਆ ਹੈ।
![ਸੀਨੀਅਰ ਭਾਰਤੀ ਕ੍ਰਿਕੇਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਇਸ ਕਾਰਨ ਹੋਇਆ ਕੇਸ ਰੀਫਿਊਜ਼](https://static.abplive.com/wp-content/uploads/sites/5/2019/07/27154542/Mohammed-Shami-2.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)