Beer Price Hike: ਇਸ ਸੂਬੇ 'ਚ ਵਧੀਆਂ ਬੀਅਰ ਦੀਆਂ ਕੀਮਤਾਂ, ਹੁਣ ਇਕ ਬੋਤਲ ਲਈ ਦੇਣੇ ਪੈਣੇ ਇੰਨੇ ਵਾਧੂ ਰੁਪਏ
ਹੁਣ ਲੋਕ ਭਾਰੀ ਮਨ ਦੇ ਨਾਲ ਬੀਅਰ ਦੇ ਗਿਲਾਸ ਨਾਲ ਚਿਅਰ ਕਹਿਣਗੇ। ਕਿਉਂਕਿ ਇਸ ਸੂਬੇ ਦੇ ਵਿੱਚ ਬੀਅਰ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਜਿਸ ਦਾ ਅਸਰ ਲੋਕਾਂ ਦੀ ਜੇਬ ਉੱਤੇ ਪਏਗਾ।

ਪੱਬ ਅਤੇ ਪਾਰਟੀਆਂ ਹੁਣ ਮਹਿੰਗੀਆਂ ਹੋ ਜਾਣਗੀਆਂ। ਇਸ ਰਾਜ ਵਿੱਚ ਬੀਅਰ ਦੇ ਇੱਕ ਗਲਾਸ ਨਾਲ ਚੀਅਰਜ਼ ਕਹਿਣ ਦਾ ਮਜ਼ਾ ਥੋੜਾ ਜਿਹਾ ਵਿਗੜ ਜਾਵੇਗਾ। ਲੋਕ ਭਰੇ ਮਨ ਨਾਲ ਹੀ ਬੀਅਰ ਦਾ ਗਲਾਸ ਉਠਾ ਸਕਣਗੇ। ਇਸ ਸੂਬਾ ਸਰਕਾਰ ਨੇ ਬੀਅਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਇਸ ਨੂੰ 20 ਜਨਵਰੀ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ। ਬੀਅਰ ਦੀ ਕੀਮਤ ਵਿੱਚ ਇਹ ਵਾਧਾ 10 ਤੋਂ 45 ਰੁਪਏ ਦੇ ਵਿਚਕਾਰ ਕੀਤਾ ਗਿਆ ਹੈ।
ਵੱਖ-ਵੱਖ ਬ੍ਰਾਂਡਾਂ ਦੇ ਹਿਸਾਬ ਨਾਲ ਵਧਾਈਆਂ ਗਈਆਂ ਕੀਮਤਾਂ
ਕਰਨਾਟਕ ਸਰਕਾਰ ਨੇ ਇਹ ਵਾਧਾ ਵੱਖ-ਵੱਖ ਬ੍ਰਾਂਡਾਂ ਦੇ ਹਿਸਾਬ ਨਾਲ ਕੀਤਾ ਹੈ। ਇਸ ਕਦਮ ਕਾਰਨ ਕਰਨਾਟਕ 'ਚ ਬੀਅਰ ਦੀ ਵਿਕਰੀ ਘੱਟ ਹੋਣ ਦੀ ਉਮੀਦ ਹੈ। ਇਸ ਦਾ ਬੀਅਰ ਸ਼ਾਪ ਸੰਚਾਲਕਾਂ ਅਤੇ ਪੱਬ ਮਾਲਕਾਂ 'ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਕਿਉਂਕਿ ਇੱਕ ਰਿਪੋਰਟ ਮੁਤਾਬਕ ਉਹ ਪਹਿਲਾਂ ਹੀ ਕਾਰੋਬਾਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਬੀਅਰ ਉਤਪਾਦਨ ਵਿੱਚ ਵੀ ਗਿਰਾਵਟ ਆ ਸਕਦੀ ਹੈ
ਕਰਨਾਟਕ ਬੀਅਰ ਦੇ ਉਤਪਾਦਨ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਜੇਕਰ ਹਰ 650 ਮਿਲੀਲੀਟਰ ਬੀਅਰ ਲਈ ਬੀਅਰ ਦੀ ਕੀਮਤ 10 ਰੁਪਏ ਤੋਂ ਵਧਾ ਕੇ 45 ਰੁਪਏ ਕੀਤੀ ਜਾਂਦੀ ਹੈ ਤਾਂ ਬੀਅਰ ਦੀ ਵਿਕਰੀ ਘਟਣ ਕਾਰਨ ਇਸ ਦਾ ਉਤਪਾਦਨ ਵੀ ਘਟ ਸਕਦਾ ਹੈ।
100 ਰੁਪਏ ਦੀ ਬੋਤਲ 145 ਰੁਪਏ ਦੀ ਹੋ ਜਾਵੇਗੀ
ਕਰਨਾਟਕ ਸਰਕਾਰ ਦੇ ਤਾਜ਼ਾ ਹੁਕਮ ਤੋਂ ਬਾਅਦ ਬੀਅਰ ਦੀ 100 ਰੁਪਏ ਦੀ ਬੋਤਲ ਦੀ ਕੀਮਤ 145 ਰੁਪਏ ਹੋਵੇਗੀ। ਇਸੇ ਤਰ੍ਹਾਂ 230 ਰੁਪਏ ਦੀ ਬੋਤਲ 240 ਰੁਪਏ ਦੀ ਹੋ ਜਾਵੇਗੀ। ਕਰਨਾਟਕ ਸਰਕਾਰ ਦੇ ਹੁਕਮਾਂ ਮੁਤਾਬਕ ਐਕਸਾਈਜ਼ ਡਿਊਟੀ 185 ਤੋਂ ਵਧਾ ਕੇ 195 ਫੀਸਦੀ ਕਰ ਦਿੱਤੀ ਗਈ ਹੈ। ਕਰਨਾਟਕ ਸਰਕਾਰ ਦਾ ਦਾਅਵਾ ਹੈ ਕਿ ਆਬਕਾਰੀ ਵਿਭਾਗ ਦੀ ਆਮਦਨ ਵਿੱਚ ਆਈ ਕਮੀ ਨੂੰ ਪੂਰਾ ਕਰਨ ਲਈ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਪਿਛਲੇ ਸਾਲ ਸ਼ਰਾਬ ਦੀ ਵਿਕਰੀ ਵਧਣ ਦੇ ਬਾਵਜੂਦ ਮਾਲੀਏ ਦਾ ਟੀਚਾ ਪੂਰਾ ਨਹੀਂ ਹੋ ਸਕਿਆ। ਇਸ ਕਾਰਨ ਇਹ ਕਦਮ ਚੁੱਕਣਾ ਪਿਆ। ਹਾਲਾਂਕਿ ਸ਼ਰਾਬ ਠੇਕੇ ਵਾਲੇ ਸਰਕਾਰ ਦੇ ਇਸ ਦਾਅਵੇ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਸ਼ਰਾਬ ਦੀ ਵਿਕਰੀ 10 ਫੀਸਦੀ ਤੱਕ ਘੱਟ ਸਕਦੀ ਹੈ, ਅਜਿਹੇ 'ਚ ਸਰਕਾਰ ਦੀ ਆਮਦਨ ਕਿੰਨੀ ਵਧੇਗੀ, ਇਹ ਕਹਿਣਾ ਮੁਸ਼ਕਿਲ ਹੈ। ਫੈਡਰੇਸ਼ਨ ਆਫ ਵਾਈਨ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਕਰੁਣਾਕਰ ਹੇਗੜੇ ਨੇ ਕਿਹਾ ਹੈ ਕਿ ਇਸ ਸਮੇਂ ਬਾਜ਼ਾਰ ਲਈ ਬਹੁਤ ਬੁਰਾ ਸਮਾਂ ਚੱਲ ਰਿਹਾ ਹੈ। ਇਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਬਹੁਤ ਨੁਕਸਾਨਦਾਇਕ ਹੋਵੇਗਾ।




















