ਪੜਚੋਲ ਕਰੋ
Advertisement
ਪੁੱਤ ਨੂੰ ਹਸਪਤਾਲ ਲਿਜਾਂਦੇ ਪਿਤਾ ਨੂੰ ਭੀੜ ਨੇ ਸਮਝਿਆ ਬੱਚਾ ਚੋਰ, ਕੁੱਟ-ਕੁੱਟ ਕੀਤਾ ਕਤਲ
ਪਿੰਡ ਦੇ ਕੁਝ ਲੋਕਾਂ ਨੇ ਦੋਵਾਂ ਭਰਾਵਾਂ ਨੂੰ ਬੱਚਾ ਚੋਰ ਸਮਝ ਲਿਆ। ਦੇਖਦੇ ਹੀ ਦੇਖਦੇ ਉੱਥੇ ਭੀੜ ਹੋ ਗਈ ਤੇ ਦੋਵਾਂ ਭਰਾਵਾਂ ਨੂੰ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ। ਰਾਜੂ ਉਸ ਬੱਚੇ ਦਾ ਪਿਤਾ ਹੋਣ ਦੀ ਦੁਹਾਈ ਪਾਉਂਦਾ ਰਿਹਾ, ਪਰ ਭੀੜ ਨੇ ਉਨ੍ਹਾਂ ਦੀ ਇੱਕ ਨਾਲ ਸੁਣੀ।
ਸੰਭਲ: ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਚੰਦੌਸੀ ਇਲਾਕੇ ਵਿੱਚ ਭੀੜ ਦਾ ਭਿਆਨਕ ਚਿਹਰਾ ਸਾਹਮਣੇ ਆਇਆ ਹੈ। ਇੱਥੇ ਸੱਤ ਸਾਲ ਦੇ ਆਪਣੇ ਬੱਚੇ ਨੂੰ ਹਸਪਤਾਲ ਲਿਜਾ ਰਹੇ ਪਿਤਾ ਨੂੰ ਭੀੜ ਨੇ ਬੱਚਾ ਚੋਰ ਸਮਝ ਕੇ ਕੁੱਟ-ਕੁੱਟ ਕੇ ਹੀ ਮਾਰ ਦਿੱਤਾ। ਮ੍ਰਿਤਕ ਨਾਲ ਉਸ ਦਾ ਭਰਾ ਵੀ ਸੀ ਤੇ ਉਸ ਨੂੰ ਵੀ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ। ਉਸ ਦੀ ਹਾਲਤ ਗੰਭੀਰ ਹੈ।
ਹਾਸਲ ਜਾਣਕਾਰੀ ਮੁਤਾਬਕ ਛਾਬੜਾ ਪਿੰਡ ਦੇ ਰਹਿਣ ਵਾਲੇ ਰਾਜੂ ਦੇ ਸੱਤ ਸਾਲ ਦੇ ਪੁੱਤਰ ਰਵੀ ਦੇ ਢਿੱਡ ਵਿੱਚ ਦਰਦ ਹੋ ਰਿਹਾ ਸੀ। ਰਾਜੂ ਤੇ ਉਸ ਦਾ ਭਰਾ ਰਾਮਵਤਾਰ ਮੰਗਲਵਾਰ ਦੁਪਹਿਰ ਨੂੰ ਉਸ ਨੂੰ ਇਲਾਜ ਲਈ ਮੋਟਰਸਾਈਕਲ 'ਤੇ ਲਿਜਾ ਰਹੇ ਸਨ। ਇਸ ਦੌਰਾਨ ਬੱਚੇ ਦੀ ਤਕਲੀਫ ਵਧ ਗਈ, ਉਹ ਰੋਣ ਲੱਗਿਆ। ਰਾਜੂ ਬਾਈਕ ਰੋਕ ਕੇ ਬੱਚੇ ਨੂੰ ਸਮਝਾਉਣ ਲੱਗਾ ਤੇ ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਨੇ ਦੋਵਾਂ ਭਰਾਵਾਂ ਨੂੰ ਬੱਚਾ ਚੋਰ ਸਮਝ ਲਿਆ।यूपी में माब लिंचिंग अब अपने नए भयावह रूप में यहाँ की निर्दोष महिलाओं को अपना शिकार बना रहा है। इस सम्बंध में बच्चा चोरी के आरोप में बेगुनाह महिलाओं को प्रताड़ित/हत्या करने से लोगों में दहशत है। राज्य सरकार ऐसे गलत तत्वों के खिलाफ सख्त कानूनी कार्रवाई करे तो बेहतर है।
— Mayawati (@Mayawati) August 28, 2019
ਦੇਖਦੇ ਹੀ ਦੇਖਦੇ ਉੱਥੇ ਭੀੜ ਹੋ ਗਈ ਤੇ ਦੋਵਾਂ ਭਰਾਵਾਂ ਨੂੰ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ। ਰਾਜੂ ਉਸ ਬੱਚੇ ਦਾ ਪਿਤਾ ਹੋਣ ਦੀ ਦੁਹਾਈ ਪਾਉਂਦਾ ਰਿਹਾ, ਪਰ ਭੀੜ ਨੇ ਉਨ੍ਹਾਂ ਦੀ ਇੱਕ ਨਾਲ ਸੁਣੀ। ਸੂਚਨਾ ਮਿਲਣ 'ਤੇ ਪੁਲਿਸ ਨੇ ਭੀੜ ਦੇ ਚੁੰਗਲ ਤੋਂ ਦੋਵਾਂ ਭਰਾਵਾਂ ਨੂੰ ਛੁਡਾਇਆ ਤੇ ਹਸਪਤਾਲ ਪਹੁੰਚਾਇਆ। ਪਰ ਇਲਾਜ ਦੌਰਾਨ ਰਾਜੂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਕਪਤਾਨ ਯਮੁਨਾ ਪ੍ਰਸਾਦ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਬੱਚਾ ਚੋਰੀ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ।1. यूपी में बीएसपी की सरकार को छोड़कर पूर्व की रही सभी सरकारें व वर्तमान सरकार भी खासकर कानून-व्यवस्था के मामले में एक ही थैली के चट्टे-बट्टे हैं। पहले हल्लाबोल और अब माब लिंचिंग आदि का जंगलराज चल रहा है।
— Mayawati (@Mayawati) August 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement