Bengaluru Weather: ਕਿਤੇ ਠੰਢ ਨਾਲ ਬੁਰਾ ਹਾਲ ਕਿਤੇ ਅੱਤ ਦੀ ਗਰਮੀ, ਬੈਂਗਲੋਰ 'ਚ ਗਰਮੀ ਨੇ ਕਰਾਈ ਅੱੱਤ, ਅਲਰਟ ਹੋਇਆ ਜਾਰੀ
Heatwave In Bengaluru: ਫਰਵਰੀ ਵਿੱਚ ਕਰਨਾਟਕ ਸਮੇਤ ਦੱਖਣੀ ਭਾਰਤ ਦੇ ਰਾਜਾਂ ਵਿੱਚ ਬਿਲਕੁਲ ਵੀ ਮੀਂਹ ਨਹੀਂ ਪਿਆ। ਇਸ ਵਧਦੇ ਤਾਪਮਾਨ ਕਾਰਨ ਬੰਗਲੌਰ ਦੇ ਲੋਕ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ।
Heatwave In Bengaluru Breaks Records: ਸਹੀ ਕਹਿੰਦੇ ਹਨ ਕਿ ਕੁਦਰਤ ਦੇ ਰੰਗ ਨਿਆਰੇ ਹਨ। ਉੱਤਰ ਭਾਰਤ 'ਚ ਠੰਢ ਪੈ ਰਹੀ ਹੈ। ਇੱਥੇ ਮੀਂਹ ਨਾਲ ਬੁਰਾ ਹਾਲ ਹੈ। ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਦੂਜੇ ਪਾਸੇ, ਦੱਖਣੀ ਭਾਰਤ 'ਚ ਗਰਮੀ ਨੇ ਅੱਤ ਕਰਵਾਈ ਹੋਈ ਹੈ। ਜੀ ਹਾਂ, ਕਰਨਾਟਕ ਦੇ ਬੈਂਗਲੋਰ 'ਚ ਇੰਨੀਂ ਜ਼ਿਆਦਾ ਗਰਮੀ ਪੈ ਰਹੀ ਹੈ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ।
ਬੇਂਗਲੁਰੂ, ਜੋ ਕਿ ਆਪਣੇ ਮੱਧਮ ਮੌਸਮ ਲਈ ਮਸ਼ਹੂਰ ਹੈ, ਦਾ ਤਾਪਮਾਨ ਇਨ੍ਹੀਂ ਦਿਨੀਂ 34-35 ਡਿਗਰੀ ਤੱਕ ਪਹੁੰਚ ਗਿਆ ਹੈ। ਫਰਵਰੀ ਦੀ ਸ਼ੁਰੂਆਤ ਤੋਂ ਹੀ ਵਧਦੇ ਤਾਪਮਾਨ ਨੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਹੀਟਵੇਵ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ, ਕਰਨਾਟਕ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਰਿਪੋਰਟ ਮੁਤਾਬਕ ਇਹ ਸਲਾਹ ਹਰ ਕਿਸੇ 'ਤੇ ਲਾਗੂ ਹੁੰਦੀ ਹੈ। ਖਾਸ ਤੌਰ 'ਤੇ ਗਰਭਵਤੀ ਔਰਤਾਂ, ਨਿਆਣੇ, ਬਾਹਰ ਕੰਮ ਕਰਨ ਵਾਲੇ, ਦਿਲ ਦੀ ਬਿਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਫਰਵਰੀ ਵਿੱਚ ਅਸਾਧਾਰਨ ਗਰਮੀ ਦਾ ਕਾਰਨ ਐਲ ਨੀਨੋ ਪ੍ਰਕਿਰਿਆ ਨੂੰ ਮੰਨਿਆ ਗਿਆ ਹੈ। ਇਸ ਕਾਰਨ ਸਰਦੀਆਂ ਦੇ ਮਹੀਨਿਆਂ ਵਿੱਚ ਤਾਪਮਾਨ ਵਧ ਜਾਂਦਾ ਹੈ।
ਕਰਨਾਟਕ ਸਮੇਤ ਦੱਖਣੀ ਭਾਰਤ ਦੇ ਇਲਾਕਿਆਂ ਵਿੱਚ ਨਹੀਂ ਪਿਆ ਮੀਂਹ
ਉੱਤਰੀ ਅਤੇ ਮੱਧ ਭਾਰਤ ਦੇ ਕੁਝ ਖੇਤਰਾਂ ਵਿੱਚ ਮੀਂਹ ਕਾਰਨ ਤਾਪਮਾਨ ਆਮ ਵਾਂਗ ਹੈ, ਜਦਕਿ ਕਰਨਾਟਕ ਸਮੇਤ ਦੱਖਣੀ ਭਾਰਤ ਦੇ ਰਾਜਾਂ ਵਿੱਚ ਫਰਵਰੀ ਵਿੱਚ ਬਿਲਕੁਲ ਵੀ ਮੀਂਹ ਨਹੀਂ ਪਿਆ। ਇਸ ਵਧਦੇ ਤਾਪਮਾਨ ਕਾਰਨ ਬੰਗਲੌਰ ਦੇ ਲੋਕ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬੈਂਗਲੁਰੂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਨੁਸਾਰ, ਬੇਂਗਲੁਰੂ ਦੇ ਬਾਹਰੀ ਇਲਾਕੇ ਜਿੱਥੇ ਕਾਵੇਰੀ ਨਦੀ ਤੋਂ ਪਾਈਪ ਨਾਲ ਪਾਣੀ ਦੀ ਸਪਲਾਈ ਨਹੀਂ ਹੈ, ਉਹ ਵਧੇਰੇ ਸੰਘਰਸ਼ ਕਰ ਰਹੇ ਹਨ।
ਪਾਣੀ ਦੀ ਮੰਗ ਨੂੰ ਪੂਰਾ ਕਰਨ ਤੋਂ ਅਸਮਰੱਥ ਪਾਣੀ ਦੇ ਨਿੱਜੀ ਟੈਂਕਰ
ਪਾਣੀ ਦੀ ਕਿੱਲਤ ਦੇ ਮੱਦੇਨਜ਼ਰ ਅਪਾਰਟਮੈਂਟ ਲੋਕ ਇਸ ਦਾ ਖਰਚਾ ਦੇਣ ਲਈ ਤਿਆਰ ਹਨ, ਪਰ ਪ੍ਰਾਈਵੇਟ ਵਾਟਰ ਟੈਂਕਰ ਸਰਵਿਸਿਜ਼ ਦਾ ਕਹਿਣਾ ਹੈ ਕਿ ਉਹ ਪਾਣੀ ਦੀ ਮੰਗ ਪੂਰੀ ਕਰਨ ਤੋਂ ਅਸਮਰੱਥ ਹਨ। ਪਹਿਲਾਂ ਇਨ੍ਹਾਂ ਪਾਣੀ ਦੇ ਟੈਂਕਰਾਂ ਦੀ ਕੀਮਤ 400-600 ਰੁਪਏ ਹੁੰਦੀ ਸੀ, ਜੋ ਹੁਣ 800-2000 ਰੁਪਏ ਤੱਕ ਪਹੁੰਚ ਗਈ ਹੈ। ਸਪਲਾਇਰਾਂ ਦਾ ਕਹਿਣਾ ਹੈ ਕਿ ਸਥਾਨਕ ਪਾਣੀ ਦੇ ਸੋਮੇ ਸੁੱਕਣ ਕਾਰਨ ਉਨ੍ਹਾਂ ਨੂੰ ਦੂਰ-ਦੁਰਾਡੇ ਤੋਂ ਪਾਣੀ ਲਿਆਉਣਾ ਪੈਂਦਾ ਹੈ।