ਪੜਚੋਲ ਕਰੋ

Bharat Bandh: ਅੱਜ ਭਾਰਤ ਬੰਦ ਦਾ ਸੱਦਾ! ਕਿਹੜੇ ਸ਼ਹਿਰਾਂ 'ਚ ਪਵੇਗਾ ਕਿੰਨਾ ਅਸਰ? ਸਕੂਲ-ਕਾਲਜ ਤੇ ਬੈਂਕ-ਬਾਜ਼ਾਰ ਸਣੇ ਕੀ-ਕੀ ਨਹੀਂ ਖੁੱਲ੍ਹੇਗਾ, ਇੱਥੇ ਜਾਣੋ

ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ 9 ਜੁਲਾਈ ਦਿਨ ਯਾਨੀਕਿ ਅੱਜ 10 ਕੇਂਦਰੀ ਟਰੇਡ ਯੂਨੀਅਨਾਂ ਦੇ ਫੋਰਮ ਨੇ ਦੇਸ਼ ਭਰ ਵਿਚ ਹੜਤਾਲ ਕਰਨ ਦਾ ਐਲਾਨ ਕੀਤਾ ਹੈ।

ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ 9 ਜੁਲਾਈ ਦਿਨ ਬੁੱਧਵਾਰ ਯਾਨੀਕਿ ਅੱਜ ਭਾਰਤ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਦੇ ਫੋਰਮ ਨੇ ਦੇਸ਼ ਭਰ ਵਿਚ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਣਗੇ। ਕਰੀਬ 25 ਕਰੋੜ ਕਰਮਚਾਰੀ ਅਤੇ ਮਜ਼ਦੂਰ ਇਸ ਭਾਰਤ ਬੰਦ ਵਿੱਚ ਸ਼ਾਮਲ ਹੋਣਗੇ।

ਇਸ ਰਾਸ਼ਟਰੀ ਹੜਤਾਲ ਦਾ ਦੇਸ਼ ਦੀ ਆਰਥਿਕਤਾ, ਸਿੱਖਿਆ ਅਤੇ ਹੋਰ ਅਹਿਮ ਸੇਵਾਵਾਂ 'ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਬੈਂਕਿੰਗ, ਬੀਮਾ, ਡਾਕ ਅਤੇ ਕੋਇਲਾ ਖਨਨ ਵਰਗੇ ਕਈ ਖੇਤਰਾਂ ਦੇ ਕਰਮਚਾਰੀ ਵੀ ਇਸ ਹੜਤਾਲ ਵਿੱਚ ਹਿੱਸਾ ਲੈਣਗੇ।

ਟਰੇਡ ਯੂਨੀਅਨਾਂ ਦੇ ਇਸ ਫੋਰਮ ਵੱਲੋਂ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਪਿਛਲੇ 10 ਸਾਲਾਂ ਤੋਂ ਸਰਕਾਰ ਸਾਲਾਨਾ ਲੇਬਰ ਕਾਨਫਰੰਸ ਨਹੀਂ ਕਰ ਰਹੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲਗਾਤਾਰ ਅਜਿਹੇ ਕਈ ਫੈਸਲੇ ਕੀਤੇ ਜਾ ਰਹੇ ਹਨ ਜੋ ਮਜ਼ਦੂਰ ਵਿਰੋਧੀ ਹਨ।

ਰਾਸ਼ਟਰੀ ਹੜਤਾਲ ਨਾਲ ਕਿਹੜੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ?

ਹਿੰਦ ਮਜ਼ਦੂਰ ਸਭਾ ਦੇ ਹਰਭਜਨ ਸਿੰਘ ਸਿੱਧੂ ਨੇ ਨਿਊਜ਼ ਏਜੰਸੀ PTI ਨਾਲ ਗੱਲ ਕਰਦਿਆਂ ਦੱਸਿਆ ਕਿ 9 ਜੁਲਾਈ ਨੂੰ ਹੋ ਰਹੀ ਰਾਸ਼ਟਰੀ ਹੜਤਾਲ ਦੌਰਾਨ ਕਈ ਅਹਿਮ ਸੇਵਾਵਾਂ 'ਤੇ ਅਸਰ ਪਵੇਗਾ, ਜਿਸ ਵਿੱਚ ਬੈਂਕਿੰਗ ਸੇਵਾਵਾਂ, ਰਾਜ ਪ੍ਰਵਾਹਨ ਪ੍ਰਣਾਲੀ (ਸਟੇਟ ਟ੍ਰਾਂਸਪੋਰਟ), ਡਾਕ ਸੇਵਾਵਾਂ, ਕੋਇਲਾ ਖਨਨ ਅਤੇ ਫੈਕਟਰੀਆਂ ਸ਼ਾਮਲ ਹਨ।

ਪ੍ਰਭਾਵਿਤ ਹੋਣ ਵਾਲੀਆਂ ਮੁੱਖ ਸੇਵਾਵਾਂ:
ਬੈਂਕਿੰਗ ਸੇਵਾਵਾਂ:
ਹਾਲਾਂਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕਿਸੇ ਅਧਿਕਾਰਿਕ ਬੰਦ ਦੀ ਘੋਸ਼ਣਾ ਨਹੀਂ ਕੀਤੀ ਗਈ, ਫਿਰ ਵੀ ਜੇਕਰ ਬੈਂਕ ਕਰਮਚਾਰੀ ਹੜਤਾਲ ਵਿੱਚ ਸ਼ਾਮਲ ਹੋਏ ਤਾਂ ਬੈਂਕਿੰਗ ਸੇਵਾਵਾਂ ਵਿੱਚ ਰੁਕਾਵਟ ਆ ਸਕਦੀ ਹੈ।

ਪ੍ਰਵਾਹਨ ਸੇਵਾਵਾਂ:
ਰਾਜ ਸਰਕਾਰਾਂ ਦੇ ਟ੍ਰਾਂਸਪੋਰਟ ਸਿਸਟਮ 'ਤੇ ਵੀ ਹੜਤਾਲ ਦਾ ਅਸਰ ਪੈਣ ਦੀ ਸੰਭਾਵਨਾ ਹੈ।

ਡਾਕ ਸੇਵਾਵਾਂ ਅਤੇ ਕੋਇਲਾ ਖਨਨ:
ਡਾਕਘਰਾਂ ਦੀਆਂ ਸੇਵਾਵਾਂ ਅਤੇ ਕੋਇਲਾ ਖੋਦਣ ਵਾਲੇ ਖੇਤਰ ਵੀ ਹੜਤਾਲ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਫੈਕਟਰੀਆਂ ਅਤੇ ਉਦਯੋਗਿਕ ਸੈਕਟਰ:
ਕਈ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਹੜਤਾਲ ਵਿੱਚ ਹਿੱਸਾ ਲੈ ਸਕਦੇ ਹਨ, ਜਿਸ ਨਾਲ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।

ਰਾਜ ਪ੍ਰਵਾਹਨ ਪ੍ਰਣਾਲੀ (State Transport System)

ਇਸ ਰਾਸ਼ਟਰੀ ਹੜਤਾਲ ਦਾ ਅਸਰ ਦੇਸ਼ ਭਰ ਦੀ ਸਰਵਜਨਕ ਆਵਾਜਾਈ ਪ੍ਰਣਾਲੀ 'ਤੇ ਵੀ ਪੈ ਸਕਦਾ ਹੈ। ਹਾਲਾਂਕਿ ਰਾਜ ਸਰਕਾਰਾਂ ਵੱਲੋਂ ਹੁਣ ਤੱਕ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਹੋਈ, ਪਰ ਟਰੇਡ ਯੂਨੀਅਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਆਵਾਜਾਈ ਸੇਵਾਵਾਂ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ।

ਇਸਦਾ ਅਰਥ ਇਹ ਹੋ ਸਕਦਾ ਹੈ ਕਿ ਬੱਸਾਂ, ਰੋਡਵੇਜ਼, ਅਤੇ ਹੋਰ ਸਰਕਾਰੀ ਆਵਾਜਾਈ ਸੇਵਾਵਾਂ ਹੜਤਾਲ ਕਾਰਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਡਾਕ ਸੇਵਾਵਾਂ
ਭਾਰਤੀ ਡਾਕ ਸੇਵਾ 'ਤੇ ਇਸ ਰਾਸ਼ਟਰੀ ਹੜਤਾਲ ਦਾ ਕਾਫੀ ਪ੍ਰਭਾਵ ਪੈ ਸਕਦਾ ਹੈ। ਇਸ ਕਾਰਨ ਲੋਕਾਂ ਤੱਕ ਪਹੁੰਚਣ ਵਾਲੀਆਂ ਰਜਿਸਟਰੀਆਂ, ਪੱਤਰ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਦੇ ਡਿਲਿਵਰੀ 'ਚ ਦੇਰੀ ਹੋ ਸਕਦੀ ਹੈ।

ਕੋਇਲਾ ਖਨਨ ਅਤੇ ਫੈਕਟਰੀਆਂ
ਇਸ ਹੜਤਾਲ ਵਿੱਚ ਕੋਇਲੇ ਅਤੇ ਗੈਰ-ਕੋਇਲਾ ਖਣਿਜਾਂ ਨਾਲ ਜੁੜੀਆਂ ਫੈਕਟਰੀਆਂ ਅਤੇ ਉਨ੍ਹਾਂ ਦੇ ਕਰਮਚਾਰੀ ਵੀ ਸ਼ਾਮਲ ਹੋਣਗੇ। ਇਸ ਨਾਲ ਨਾ ਸਿਰਫ ਇਹ ਸੇਵਾਵਾਂ ਪ੍ਰਭਾਵਿਤ ਹੋਣਗੀਆਂ, ਸਗੋਂ ਉਹ ਸੇਵਾਵਾਂ ਵੀ ਰੁਕ ਸਕਦੀਆਂ ਹਨ ਜੋ ਕੋਇਲੇ 'ਤੇ ਨਿਰਭਰ ਕਰਦੀਆਂ ਹਨ, ਜਿਵੇਂ ਕਿ ਊਰਜਾ ਉਤਪਾਦਨ ਜਾਂ ਉਦਯੋਗਿਕ ਉਤਪਾਦਨ।

ਸਕੂਲ-ਕਾਲਜ, ਬਾਜ਼ਾਰ ਅਤੇ ਪ੍ਰਾਈਵੇਟ ਦਫ਼ਤਰਾਂ 'ਤੇ ਵੀ ਪਵੇਗਾ ਅਸਰ

ਭਾਰਤ ਬੰਦ ਅਤੇ ਰਾਸ਼ਟਰੀ ਹੜਤਾਲ ਦਾ ਅਸਰ ਦੇਸ਼ ਭਰ ਦੇ ਸਕੂਲਾਂ, ਕਾਲਜਾਂ, ਬਾਜ਼ਾਰਾਂ ਅਤੇ ਕੁਝ ਪ੍ਰਾਈਵੇਟ ਦਫ਼ਤਰਾਂ 'ਤੇ ਵੀ ਪੈ ਸਕਦਾ ਹੈ।

ਟ੍ਰਾਂਸਪੋਰਟ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਦੇ ਹੜਤਾਲ 'ਚ ਸ਼ਾਮਲ ਹੋਣ ਕਰਕੇ ਬੱਚਿਆਂ ਨੂੰ ਸਕੂਲ-ਕਾਲਜ ਆਉਣ-ਜਾਣ ਵਿੱਚ ਦਿੱਕਤ ਆ ਸਕਦੀ ਹੈ। ਇਸੇ ਤਰ੍ਹਾਂ, ਵਪਾਰਕ ਗਤੀਵਿਧੀਆਂ 'ਤੇ ਵੀ ਇਸ ਹੜਤਾਲ ਦਾ ਅਸਰ ਪੈਣ ਦੀ ਸੰਭਾਵਨਾ ਹੈ ਅਤੇ ਕਈ ਬਾਜ਼ਾਰ ਅੱਜ ਬੰਦ ਰਹਿ ਸਕਦੇ ਹਨ।

ਹਾਲਾਂਕਿ, ਪ੍ਰਾਈਵੇਟ ਦਫ਼ਤਰਾਂ ਦੀ ਕਾਰਜਪ੍ਰਣਾਲੀ 'ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਘੱਟ ਹੈ, ਤੇ ਜਿਆਦਾਤਰ ਦਫ਼ਤਰ ਖੁਲੇ ਰਹਿਣ ਦੀ ਉਮੀਦ ਹੈ।


ਪਟਨਾ 'ਚ ਹੜਤਾਲ ਦੌਰਾਨ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ ਰਾਹੁਲ ਗਾਂਧੀ

ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਵਿਭਾਗ ਦੇ ਚੇਅਰਮੈਨ ਰਾਜੇਸ਼ ਰਾਠੌੜ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇੰਡੀਆ ਗਠਜੋੜ ਇਸ ਰਾਸ਼ਟਰੀ ਹੜਤਾਲ ਦਾ ਸਮਰਥਨ ਕਰਦਾ ਹੈ। ਬੁੱਧਵਾਰ (9 ਜੁਲਾਈ) ਨੂੰ ਕਾਂਗਰਸ ਸਾਂਸਦ ਰਾਹੁਲ ਗਾਂਧੀ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸਵੇਰੇ 9:30 ਵਜੇ ਇਨਕਮ ਟੈਕਸ ਗੋਲੰਬਰ ਤੋਂ ਲੈ ਕੇ ਵੀਰਚੰਦ ਪਟੇਲ ਪਥ, ਸ਼ਹੀਦ ਸਮਾਰਕ ਰਾਹੀਂ ਚੁਣਾਵ ਆਯੋਗ ਦੇ ਦਫ਼ਤਰ ਤੱਕ ਪੈਦਲ ਮਾਰਚ ਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ।

ਇਸ ਵਿਰੋਧ ਪ੍ਰਦਰਸ਼ਨ ਵਿੱਚ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਅਤੇ ਇੰਡੀਆ ਗਠਜੋੜ ਦੇ ਹੋਰ ਨੇਤਾ ਵੀ ਮੌਜੂਦ ਰਹਿਣਗੇ।


ਹੜਤਾਲ ਵਿੱਚ ਸ਼ਾਮਲ ਨਹੀਂ ਹੋਏਗਾ ਭਾਰਤੀ ਮਜ਼ਦੂਰ ਸੰਘ

ਦੂਜੀ ਪਾਸੇ, ਭਾਰਤੀ ਮਜ਼ਦੂਰ ਸੰਘ (BMS) ਨੇ 9 ਜੁਲਾਈ (ਬੁੱਧਵਾਰ) ਨੂੰ ਹੋਣ ਵਾਲੀ ਦੇਸ਼ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸੰਘ ਦੇ ਅਖਿਲ ਭਾਰਤੀ ਮਹਾਸਚਿਵ ਰਵਿੰਦਰ ਹਿਮਤੇ ਨੇ ਕਿਹਾ ਕਿ ਭਾਰਤ ਸਰਕਾਰ ਨੇ 2019 ਅਤੇ 2020 ਦੌਰਾਨ ਦੇਸ਼ ਵਿੱਚ ਲਾਗੂ 29 ਪੁਰਾਣੇ ਲੇਬਰ ਕਾਨੂੰਨਾਂ ਦੀ ਥਾਂ ਚਾਰ ਨਵੇਂ ਲੇਬਰ ਕੋਡ ਬਣਾਏ ਹਨ, ਜਿਨ੍ਹਾਂ ਵਿੱਚੋਂ ਦੋ ਲੇਬਰ ਕੋਡਾਂ ਨੂੰ ਭਾਰਤੀ ਮਜ਼ਦੂਰ ਸੰਘ ਵੱਲੋਂ ਸਮਰਥਨ ਦਿੱਤਾ ਗਿਆ ਹੈ।

ਭਾਰਤੀ ਮਜ਼ਦੂਰ ਸੰਘ ਨੇ ਕਿਹਾ: "ਅਸੀਂ ਇਸ ਹੜਤਾਲ ਦਾ ਸਮਰਥਨ ਨਹੀਂ ਕਰਦੇ ਅਤੇ ਆਪਣੀਆਂ ਸਾਰੀਆਂ ਯੂਨੀਅਨਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀ ਕਿਸੇ ਵੀ ਹੜਤਾਲ ਵਿੱਚ ਸ਼ਾਮਲ ਨਾ ਹੋਵਣ। 9 ਜੁਲਾਈ ਦੀ ਇਹ ਰਾਸ਼ਟਰੀ ਹੜਤਾਲ ਪੂਰੀ ਤਰ੍ਹਾਂ ਰਾਜਨੀਤਿਕ ਪ੍ਰੇਰਿਤ ਹੈ।"

 

ਟਾਪ ਹੈਡਲਾਈਨ

Aam Aadmi Party Leader: ਸਿਆਸਤ ਤੋਂ ਵੱਡੀ ਖਬਰ, ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਆਗੂ ਦੀ ਪਹਿਲੀ ਪ੍ਰਤੀਕਿਰਿਆ, ACB ਦਫ਼ਤਰ ਤੋਂ ਵੱਡਾ ਅਪਡੇਟ...
ਸਿਆਸਤ ਤੋਂ ਵੱਡੀ ਖਬਰ, ਗ੍ਰਿਫ਼ਤਾਰੀ ਤੋਂ ਬਾਅਦ 'ਆਪ' ਆਗੂ ਦੀ ਪਹਿਲੀ ਪ੍ਰਤੀਕਿਰਿਆ, ACB ਦਫ਼ਤਰ ਤੋਂ ਵੱਡਾ ਅਪਡੇਟ...
ਹਰ MLA ਨੂੰ ਮਿਲੇਗੀ ਨਵੀਂ ਕਾਰ, ਡਰਾਈਵਰ ਲਈ ਵੀ ਮਿਲੇਗਾ ਮਹੀਨੇ ਦਾ ਖਰਚਾ, ਵਿਧਾਇਕਾਂ ਲਈ CM ਦਾ ਵੱਡਾ ਐਲਾਨ
ਹਰ MLA ਨੂੰ ਮਿਲੇਗੀ ਨਵੀਂ ਕਾਰ, ਡਰਾਈਵਰ ਲਈ ਵੀ ਮਿਲੇਗਾ ਮਹੀਨੇ ਦਾ ਖਰਚਾ, ਵਿਧਾਇਕਾਂ ਲਈ CM ਦਾ ਵੱਡਾ ਐਲਾਨ
ਮਿਲਣਗੀਆਂ ਸਸਤੀਆਂ ਦਵਾਈਆਂ! ਕਵਾਲਿਟੀ ਨੂੰ ਲੈਕੇ ਸਰਕਾਰ ਦੀ ਗਾਰੰਟੀ
ਮਿਲਣਗੀਆਂ ਸਸਤੀਆਂ ਦਵਾਈਆਂ! ਕਵਾਲਿਟੀ ਨੂੰ ਲੈਕੇ ਸਰਕਾਰ ਦੀ ਗਾਰੰਟੀ
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sunita Ahuja-Govinda Divorce: ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
ਗੋਵਿੰਦਾ ਤੋਂ ਤਲਾਕ ਲਏਗੀ ਸੁਨੀਤਾ ਆਹੂਜਾ? ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਵਿਚਾਲੇ ਪਹੁੰਚੀ ਫੈਮਿਲੀ ਕੋਰਟ; ਜਾਣੋ ਕੀ ਬੋਲਿਆ ਵਕੀਲ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
Embed widget