![ABP Premium](https://cdn.abplive.com/imagebank/Premium-ad-Icon.png)
ਧੀ ਪੈਦਾ ਹੋਣ ਦੀ ਖੁਸ਼ੀ 'ਚ ਗੋਲ ਗੱਪਿਆਂ ਵਾਲੇ ਨੇ ਮੁਫ਼ਤ 'ਚ ਵੰਡੇ 50 ਹਜ਼ਾਰ ਰੁਪਏ ਦੇ ਗੋਲਗੱਪੇ
ਪਿਤਾ ਨੇ ਕੋਲਾਰ ਖੇਤਰ 'ਚ ਐਤਵਾਰ ਤਿੰਨ ਸਟਾਲ ਲਾਏ ਤੇ ਲੋਕਾਂ 'ਚ ਐਲਾਨ ਕੀਤਾ ਕਿ ਗੋਲਗੱਪੇ ਦੁਪਹਿਰ ਇਕ ਵਜੇ ਤੋਂ ਸ਼ਾਮ 6 ਵਜੇ ਤਕ ਉਪਲਬਧ ਰਹਿਣਗੇ।
![ਧੀ ਪੈਦਾ ਹੋਣ ਦੀ ਖੁਸ਼ੀ 'ਚ ਗੋਲ ਗੱਪਿਆਂ ਵਾਲੇ ਨੇ ਮੁਫ਼ਤ 'ਚ ਵੰਡੇ 50 ਹਜ਼ਾਰ ਰੁਪਏ ਦੇ ਗੋਲਗੱਪੇ bhopal-pani-puri-seller-gives-free-snacks-worth-50-thousand-on-having-baby-girl ਧੀ ਪੈਦਾ ਹੋਣ ਦੀ ਖੁਸ਼ੀ 'ਚ ਗੋਲ ਗੱਪਿਆਂ ਵਾਲੇ ਨੇ ਮੁਫ਼ਤ 'ਚ ਵੰਡੇ 50 ਹਜ਼ਾਰ ਰੁਪਏ ਦੇ ਗੋਲਗੱਪੇ](https://feeds.abplive.com/onecms/images/uploaded-images/2021/08/13/58d5d89566976c98e3c3090991563b90_original.jpg?impolicy=abp_cdn&imwidth=1200&height=675)
ਭੋਪਾਲ: ਧੀ ਪੈਦਾ ਹੋਣ ਦੀ ਖੁਸ਼ੀ ਤੇ ਇਕ ਗੋਲਗੱਪਿਆਂ ਵਾਲੇ ਵਿਕਰੇਤਾ ਨੇ 50 ਹਜ਼ਾਰ ਰੁਪਏ ਦੇ ਸਨੈਕਸ ਮੁਫ਼ਤ 'ਚ ਵੰਡ ਦਿੱਤੇ ਗਏ। ਮਾਣ ਮਹਿਸੂਸ ਕਰ ਰਹੇ ਪਿਤਾ ਨੇ ਦੱਸਿਆ, 'ਮੈਂ ਦਿਖਾਉਣਾ ਚਾਹੁੰਦਾ ਸੀ ਕਿ ਲੜਕੇ ਤੇ ਲੜਕੀਆਂ 'ਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਜਿਵੇਂ ਹੀ ਮੈਨੂੰ 17 ਅਗਸਤ ਨੂੰ ਬੇਟੀ ਪੈਦਾ ਹੋਣ ਦੀ ਖ਼ਬਰ ਮਿਲੀ, ਮੈਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ। ਪਰ ਨਾਲ ਹੀ ਲੋਕਾਂ ਦੀ ਅਜੀਬ ਪ੍ਰਤੀਕਿਰਿਆ ਸੁਣ ਕੇ ਹੈਰਾਨ ਵੀ ਰਹਿ ਗਿਆ।'
ਬੇਟੀ ਪੈਦਾ ਹੋਣ ਦੀ ਖੁਸ਼ੀ 'ਤੇ 50 ਹਜ਼ਾਰ ਰੁਪਏ ਦੇ ਸੈਨਕਸ ਫਰੀ 'ਚ ਵੰਡੇ
ਉਨ੍ਹਾਂ ਚਿਹਰਾ ਪਿੱਛੇ ਕਰ ਲਿਆ ਤੇ ਸੋਚਿਆ ਕਿ ਮੈਨੂੰ ਆਰਥਿਕ ਬੋਝ ਦਾ ਸਾਹਮਣਾ ਕਰਨਾ ਪਵੇਗਾ। ਮੈਨੂੰ ਲੋਕਾਂ ਦੀ ਅਜਿਹੀ ਪ੍ਰਤੀਕਿਰਿਆ ਪਸੰਦ ਨਹੀਂ ਆਈ ਤੇ ਬਤੌਰ ਇਕ ਪਿਤਾ ਦੇ ਮੈਂ ਸੰਦੇਸ਼ ਦੇਣਾ ਚਾਹੁੰਦਾ ਸੀ। ਮੈਨੂੰ ਗਰਵ ਹੈ ਕਿ ਮੇਰੀ ਇਕ ਬੇਟੀ ਹੈ। 28 ਸਾਲਾ ਅੰਚਲ ਗੁਪਤਾ ਨੇ ਜਨਮ ਦੇ ਉਤਸਵ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਅੰਚਲ ਨੇ ਕਿਹਾ, 'ਮੈਂ ਇਕ ਮਾਮੂਲੀ ਵਿਕਰੇਤਾ ਹਾਂ ਤੇ ਮੇਰੀ ਆਮਦਨ ਸੀਮਿਤ ਹੈ। ਹਾਲਾਂਕਿ ਮੈਂ ਸਾਬਿਤ ਕਰਨਾ ਚਾਹੁੰਦਾ ਸੀ ਕਿ ਹਰ ਪਿਤਾ ਬੱਚੀ ਦੇ ਜਨਮ ਤੋਂ ਖੁਦ ਨੂੰ ਕਿਸਮਤਵਾਲਾ ਸਮਝੇ।'
ਬੇਟੀ ਬਾਰੇ ਲੋਕਾਂ ਦੀ ਅਜੀਬ ਪ੍ਰਤੀਕਿਰਿਆ ਸੁਣ ਕੇ ਪਿਤਾ ਨੂੰ ਹੈਰਾਨੀ ਹੋਈ
ਪਿਤਾ ਨੇ ਕੋਲਾਰ ਖੇਤਰ 'ਚ ਐਤਵਾਰ ਤਿੰਨ ਸਟਾਲ ਲਾਏ ਤੇ ਲੋਕਾਂ 'ਚ ਐਲਾਨ ਕੀਤਾ ਕਿ ਗੋਲਗੱਪੇ ਦੁਪਹਿਰ ਇਕ ਵਜੇ ਤੋਂ ਸ਼ਾਮ 6 ਵਜੇ ਤਕ ਉਪਲਬਧ ਰਹਿਣਗੇ। ਖ਼ਬਰ ਸੁਣ ਕੇ ਸੈਂਕੜੇ ਲੋਕ ਇਕੱਠੇ ਹੋਏ। ਭੀੜ ਨਾਲ ਘਿਰੇ ਪਿਤਾ ਨੇ ਵਾਰ-ਵਾਰ ਕੋਵਿਡ ਪ੍ਰੋਟੋਕੋਲ ਦੇ ਪਾਲਣ ਕਰਨ ਦੀ ਅਪੀਲ ਕੀਤੀ। ਉਸ ਨੇ ਕਤਾਰ 'ਚ ਖੜੇ ਲੋਕਾਂ ਨੂੰ ਮਾਸਕ ਪਹਿਣਨ ਤੇ ਸੁਰੱਖਿਅਤ ਦੂਰੀ ਬਣਾਉਣ ਲਈ ਕਿਹਾ।
ਪਰ ਗੋਲਗੱਪੇ ਦੀ ਜਲਦਬਾਜ਼ੀ 'ਚ ਬਹੁਤ ਘੱਟ ਨੇ ਉਨ੍ਹਾਂ ਦੀ ਅਪੀਲ 'ਤੇ ਧਿਆਨ ਦਿੱਤਾ। ਅੰਚਲ ਨੇ ਕਿਹਾ, 'ਮੈਨੂੰ ਖ਼ਰਾਬ ਲੱਗਾ। ਮੈਂ ਇਸ ਦਾ ਆਯੋਜਨ ਪਵਿੱਤਰ ਕੰਮ ਸਮਝ ਕੇ ਕੀਤਾ ਪਰ ਲੋਕਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਮੈਂ ਲੋਕਾਂ ਨੂੰ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ ਕਰ ਰਿਹਾ ਸੀ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)