ਪੜਚੋਲ ਕਰੋ
Advertisement
Bank Scam : ਦੇਸ਼ ਦੇ ਇੱਕ ਹੋਰ ਵੱਡੇ ਬੈਂਕ ਘੁਟਾਲੇ ਦਾ ਹੋਇਆ ਪਰਦਾਫਾਸ਼ , 34 ਹਜ਼ਾਰ ਕਰੋੜ ਤੋਂ ਵੱਧ ਦੀ ਹੇਰਾਫੇਰੀ
ਦੇਸ਼ ਦੇ ਇੱਕ ਹੋਰ ਵੱਡੇ ਬੈਂਕ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਸੀਬੀਆਈ ਨੇ ਅੱਜ ਘੁਟਾਲਾ ਕਰਨ ਵਾਲੀ ਕੰਪਨੀ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ ਅਤੇ ਇਸ ਦੇ ਸਹਿਯੋਗੀਆਂ ਖ਼ਿਲਾਫ਼ ਕੇਸ ਦਰਜ ਕਰਕੇ ਛਾਪੇ ਮਾਰੇ।
Bank Fraud : ਦੇਸ਼ ਦੇ ਇੱਕ ਹੋਰ ਵੱਡੇ ਬੈਂਕ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਇਹ ਘਪਲਾ 34 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਹੈ। ਸੀਬੀਆਈ (CBI) ਨੇ ਅੱਜ ਘੁਟਾਲਾ ਕਰਨ ਵਾਲੀ ਕੰਪਨੀ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (DHFL) ਅਤੇ ਇਸ ਦੇ ਸਹਿਯੋਗੀਆਂ ਖ਼ਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੇਸ਼ ਭਰ ਵਿੱਚ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ। ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਅਤੇ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਹਨ। ਦੇਰ ਸ਼ਾਮ ਤੱਕ ਛਾਪੇਮਾਰੀ ਦਾ ਦੌਰ ਜਾਰੀ ਸੀ। ਇਸ ਤੋਂ ਪਹਿਲਾਂ 22 ਹਜ਼ਾਰ ਕਰੋੜ ਦਾ ਬੈਂਕ ਘੋਟਾਲਾ ਸਭ ਤੋਂ ਵੱਡੇ ਘੁਟਾਲੇ ਵਜੋਂ ਸਾਹਮਣੇ ਆਇਆ ਸੀ।
ਸੀਬੀਆਈ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਡੀਐਚਐਫਐਲ ਕੰਪਨੀ ਲੰਬੇ ਸਮੇਂ ਤੋਂ ਬੈਂਕਾਂ ਤੋਂ ਕਰਜ਼ੇ ਦੀਆਂ ਸਹੂਲਤਾਂ ਲੈ ਰਹੀ ਹੈ। ਇਹ ਕੰਪਨੀ ਕਈ ਖੇਤਰਾਂ ਵਿੱਚ ਕੰਮ ਕਰਦੀ ਹੈ। ਇਸ ਕੰਪਨੀ ਨੇ ਦਿੱਲੀ ਮੁੰਬਈ ਅਹਿਮਦਾਬਾਦ ਕੋਲਕਾਤਾ ਕੋਚੀਨ ਆਦਿ ਥਾਵਾਂ 'ਤੇ ਬੈਂਕ ਆਫ਼ ਬੜੌਦਾ ,ਸੈਂਟਰਲ ਬੈਂਕ ਆਫ਼ ਇੰਡੀਆ ,ਬੈਂਕ ਆਫ਼ ਮਹਾਰਾਸ਼ਟਰ ,IDBI ,ਯੂਕੋ ਬੈਂਕ ,ਇੰਡੀਅਨ ਓਵਰਸੀਜ਼ ਬੈਂਕ ਪੰਜਾਬ ਅਤੇ ਸਿੰਧ ਬੈਂਕ ਸਟੇਟ ਬੈਂਕ ਆਫ਼ ਇੰਡੀਆ ਸਮੇਤ 17 ਬੈਂਕਾਂ ਦੇ ਸਮੂਹ ਤੋਂ ਕ੍ਰੈਡਿਟ ਸਹੂਲਤ ਲਈ। ਦੋਸ਼ ਹੈ ਕਿ ਇਸ ਕੰਪਨੀ ਨੇ ਬੈਂਕਾਂ ਤੋਂ ਕੁੱਲ 42 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਪਰ 34,615 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵਾਪਸ ਨਹੀਂ ਕੀਤਾ ਅਤੇ 31 ਜੁਲਾਈ 2020 ਨੂੰ ਉਨ੍ਹਾਂ ਦਾ ਇੱਕ ਖਾਤਾ ਐਨਪੀਏ ਹੋ ਗਿਆ।
ਖਾਤਾ ਬੁੱਕ ਵਿੱਚ ਕੀਤਾ ਘੋਟਾਲਾ
ਦੋਸ਼ ਹੈ ਕਿ ਇਸ ਕੰਪਨੀ ਵੱਲੋਂ ਬੈਂਕ ਤੋਂ ਲਏ ਗਏ ਪੈਸੇ ਨੂੰ ਕੰਮ ਲਈ ਨਹੀਂ ਵਰਤਿਆ ਗਿਆ, ਜੋ ਫੰਡ ਬੈਂਕਾਂ ਤੋਂ ਲਿਆ ਗਿਆ ਸੀ, ਉਹ ਮਹੀਨੇ ਦੇ ਥੋੜ੍ਹੇ ਸਮੇਂ ਵਿੱਚ ਹੀ ਦੂਜੀਆਂ ਕੰਪਨੀਆਂ ਨੂੰ ਭੇਜ ਦਿੱਤਾ ਗਿਆ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਲੋਨ ਦਾ ਪੈਸਾ ਸੁਧਾਕਰ ਸ਼ੈੱਟੀ ਨਾਂ ਦੇ ਵਿਅਕਤੀ ਦੀਆਂ ਕੰਪਨੀਆਂ ਨੂੰ ਵੀ ਭੇਜਿਆ ਗਿਆ ਸੀ, ਨਾਲ ਹੀ ਇਹ ਪੈਸਾ ਦੂਜੀਆਂ ਕੰਪਨੀਆਂ ਦੇ ਸਾਂਝੇ ਉੱਦਮਾਂ ਵਿੱਚ ਵੀ ਲਗਾਇਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਕਰਜ਼ੇ ਦੇ ਪੈਸੇ 65 ਤੋਂ ਵੱਧ ਕੰਪਨੀਆਂ ਨੂੰ ਭੇਜੇ ਗਏ ਸਨ, ਇਸ ਲਈ ਖਾਤਾ ਬੁੱਕ ਵਿੱਚ ਧੋਖਾਧੜੀ ਕੀਤੀ ਗਈ ਸੀ। ਇਸ ਮਾਮਲੇ 'ਚ ਸੀਬੀਆਈ ਨੇ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ, ਇਸ ਦੇ ਡਾਇਰੈਕਟਰ ਕਪਿਲ ਵਧਾਵਨ ਧੀਰਜ ਵਧਾਵਨ, ਇਕ ਹੋਰ ਵਿਅਕਤੀ ਸੁਧਾਕਰ ਸ਼ੈਟੀ, ਹੋਰ ਕੰਪਨੀਆਂ ਗੁਲਮਰਗ ਰਿਲੇਟਰਸ, ਸਕਾਈਲਾਰਕ ਬਿਲਡਕਾਨ ਦਰਸ਼ਨ ਡਿਵੈਲਪਰ, ਟਾਊਨਸ਼ਿਪ ਡਿਵੈਲਪਰ ਸਮੇਤ ਕੁੱਲ 13 ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਸੀਬੀਆਈ ਨੂੰ ਕੰਪਨੀ ਦੇ ਕਰਮਚਾਰੀਆਂ 'ਤੇ ਸ਼ੱਕ
ਐਫਆਈਆਰ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਸੀਬੀਆਈ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਬੈਂਕ ਨੇ ਸ਼ੁਰੂਆਤੀ ਬਿਆਨ ਵਿੱਚ ਕਿਹਾ ਹੈ ਕਿ ਫਿਲਹਾਲ ਉਸ ਦਾ ਕੋਈ ਵੀ ਕਰਮਚਾਰੀ ਇਸ ਘੁਟਾਲੇ ਵਿੱਚ ਸ਼ਾਮਲ ਨਹੀਂ ਪਾਇਆ ਗਿਆ ਹੈ ਪਰ ਸੀਬੀਆਈ ਨੂੰ ਸ਼ੱਕ ਹੈ ਕਿ ਇੰਨਾ ਵੱਡਾ ਘੁਟਾਲਾ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਲਈ ਉਨ੍ਹਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਅੱਜ ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ। ਦੇਰ ਸ਼ਾਮ ਤੱਕ ਚੱਲੇ ਇਸ ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਅਤੇ ਅਹਿਮ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਯੰਤਰ ਬਰਾਮਦ ਹੋਏ ਹਨ।ਦੇਰ ਸ਼ਾਮ ਤੱਕ ਛਾਪੇਮਾਰੀ ਦਾ ਦੌਰ ਜਾਰੀ ਸੀ। ਇਸ ਮਾਮਲੇ 'ਚ ਕੁਝ ਸਿਆਸਤਦਾਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ, ਮਾਮਲੇ ਦੀ ਜਾਂਚ ਜਾਰੀ ਹੈ।
ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਅਨੁਸਾਰ ਇਸ ਮਾਮਲੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਵਿਪਨ ਕੁਮਾਰ ਸ਼ੁਕਲਾ ਵੱਲੋਂ ਸੀਬੀਆਈ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਇਸ ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ ਅਤੇ ਇਸ ਦੀਆਂ ਸਹਿਯੋਗੀ ਕੰਪਨੀਆਂ ਅਤੇ ਸਹਿਯੋਗੀਆਂ ਨੇ ਯੂਨੀਅਨ ਬੈਂਕ ਆਫ ਇੰਡੀਆ, ਜੋ ਕਿ 17 ਬੈਂਕਾਂ ਦੇ ਕੰਸੋਰਟੀਅਮ ਦੀ ਅਗਵਾਈ ਕਰ ਰਿਹਾ ਹੈ, ਨਾਲ 34,615 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਹ ਚੂਨਾ ਸਾਲ 2010 ਤੋਂ ਸਾਲ 2019 ਦਰਮਿਆਨ ਲਗਾਇਆ ਗਿਆ ਸੀ।
42 ਹਜ਼ਾਰ ਕਰੋੜ ਤੋਂ ਵੱਧ ਦਾ ਲੋਨ
42 ਹਜ਼ਾਰ ਕਰੋੜ ਤੋਂ ਵੱਧ ਦਾ ਲੋਨ
ਸੀਬੀਆਈ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਡੀਐਚਐਫਐਲ ਕੰਪਨੀ ਲੰਬੇ ਸਮੇਂ ਤੋਂ ਬੈਂਕਾਂ ਤੋਂ ਕਰਜ਼ੇ ਦੀਆਂ ਸਹੂਲਤਾਂ ਲੈ ਰਹੀ ਹੈ। ਇਹ ਕੰਪਨੀ ਕਈ ਖੇਤਰਾਂ ਵਿੱਚ ਕੰਮ ਕਰਦੀ ਹੈ। ਇਸ ਕੰਪਨੀ ਨੇ ਦਿੱਲੀ ਮੁੰਬਈ ਅਹਿਮਦਾਬਾਦ ਕੋਲਕਾਤਾ ਕੋਚੀਨ ਆਦਿ ਥਾਵਾਂ 'ਤੇ ਬੈਂਕ ਆਫ਼ ਬੜੌਦਾ ,ਸੈਂਟਰਲ ਬੈਂਕ ਆਫ਼ ਇੰਡੀਆ ,ਬੈਂਕ ਆਫ਼ ਮਹਾਰਾਸ਼ਟਰ ,IDBI ,ਯੂਕੋ ਬੈਂਕ ,ਇੰਡੀਅਨ ਓਵਰਸੀਜ਼ ਬੈਂਕ ਪੰਜਾਬ ਅਤੇ ਸਿੰਧ ਬੈਂਕ ਸਟੇਟ ਬੈਂਕ ਆਫ਼ ਇੰਡੀਆ ਸਮੇਤ 17 ਬੈਂਕਾਂ ਦੇ ਸਮੂਹ ਤੋਂ ਕ੍ਰੈਡਿਟ ਸਹੂਲਤ ਲਈ। ਦੋਸ਼ ਹੈ ਕਿ ਇਸ ਕੰਪਨੀ ਨੇ ਬੈਂਕਾਂ ਤੋਂ ਕੁੱਲ 42 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਪਰ 34,615 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵਾਪਸ ਨਹੀਂ ਕੀਤਾ ਅਤੇ 31 ਜੁਲਾਈ 2020 ਨੂੰ ਉਨ੍ਹਾਂ ਦਾ ਇੱਕ ਖਾਤਾ ਐਨਪੀਏ ਹੋ ਗਿਆ।
ਖਾਤਾ ਬੁੱਕ ਵਿੱਚ ਕੀਤਾ ਘੋਟਾਲਾ
ਦੋਸ਼ ਹੈ ਕਿ ਇਸ ਕੰਪਨੀ ਵੱਲੋਂ ਬੈਂਕ ਤੋਂ ਲਏ ਗਏ ਪੈਸੇ ਨੂੰ ਕੰਮ ਲਈ ਨਹੀਂ ਵਰਤਿਆ ਗਿਆ, ਜੋ ਫੰਡ ਬੈਂਕਾਂ ਤੋਂ ਲਿਆ ਗਿਆ ਸੀ, ਉਹ ਮਹੀਨੇ ਦੇ ਥੋੜ੍ਹੇ ਸਮੇਂ ਵਿੱਚ ਹੀ ਦੂਜੀਆਂ ਕੰਪਨੀਆਂ ਨੂੰ ਭੇਜ ਦਿੱਤਾ ਗਿਆ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਲੋਨ ਦਾ ਪੈਸਾ ਸੁਧਾਕਰ ਸ਼ੈੱਟੀ ਨਾਂ ਦੇ ਵਿਅਕਤੀ ਦੀਆਂ ਕੰਪਨੀਆਂ ਨੂੰ ਵੀ ਭੇਜਿਆ ਗਿਆ ਸੀ, ਨਾਲ ਹੀ ਇਹ ਪੈਸਾ ਦੂਜੀਆਂ ਕੰਪਨੀਆਂ ਦੇ ਸਾਂਝੇ ਉੱਦਮਾਂ ਵਿੱਚ ਵੀ ਲਗਾਇਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਕਰਜ਼ੇ ਦੇ ਪੈਸੇ 65 ਤੋਂ ਵੱਧ ਕੰਪਨੀਆਂ ਨੂੰ ਭੇਜੇ ਗਏ ਸਨ, ਇਸ ਲਈ ਖਾਤਾ ਬੁੱਕ ਵਿੱਚ ਧੋਖਾਧੜੀ ਕੀਤੀ ਗਈ ਸੀ। ਇਸ ਮਾਮਲੇ 'ਚ ਸੀਬੀਆਈ ਨੇ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ, ਇਸ ਦੇ ਡਾਇਰੈਕਟਰ ਕਪਿਲ ਵਧਾਵਨ ਧੀਰਜ ਵਧਾਵਨ, ਇਕ ਹੋਰ ਵਿਅਕਤੀ ਸੁਧਾਕਰ ਸ਼ੈਟੀ, ਹੋਰ ਕੰਪਨੀਆਂ ਗੁਲਮਰਗ ਰਿਲੇਟਰਸ, ਸਕਾਈਲਾਰਕ ਬਿਲਡਕਾਨ ਦਰਸ਼ਨ ਡਿਵੈਲਪਰ, ਟਾਊਨਸ਼ਿਪ ਡਿਵੈਲਪਰ ਸਮੇਤ ਕੁੱਲ 13 ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਸੀਬੀਆਈ ਨੂੰ ਕੰਪਨੀ ਦੇ ਕਰਮਚਾਰੀਆਂ 'ਤੇ ਸ਼ੱਕ
ਐਫਆਈਆਰ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਸੀਬੀਆਈ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਬੈਂਕ ਨੇ ਸ਼ੁਰੂਆਤੀ ਬਿਆਨ ਵਿੱਚ ਕਿਹਾ ਹੈ ਕਿ ਫਿਲਹਾਲ ਉਸ ਦਾ ਕੋਈ ਵੀ ਕਰਮਚਾਰੀ ਇਸ ਘੁਟਾਲੇ ਵਿੱਚ ਸ਼ਾਮਲ ਨਹੀਂ ਪਾਇਆ ਗਿਆ ਹੈ ਪਰ ਸੀਬੀਆਈ ਨੂੰ ਸ਼ੱਕ ਹੈ ਕਿ ਇੰਨਾ ਵੱਡਾ ਘੁਟਾਲਾ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਲਈ ਉਨ੍ਹਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਅੱਜ ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ। ਦੇਰ ਸ਼ਾਮ ਤੱਕ ਚੱਲੇ ਇਸ ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਅਤੇ ਅਹਿਮ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਯੰਤਰ ਬਰਾਮਦ ਹੋਏ ਹਨ।ਦੇਰ ਸ਼ਾਮ ਤੱਕ ਛਾਪੇਮਾਰੀ ਦਾ ਦੌਰ ਜਾਰੀ ਸੀ। ਇਸ ਮਾਮਲੇ 'ਚ ਕੁਝ ਸਿਆਸਤਦਾਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ, ਮਾਮਲੇ ਦੀ ਜਾਂਚ ਜਾਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement