ਖੁਸ਼ਖਬਰੀ: ਦੇਸੀ ਕੋਵੈਕਸੀਨ ਨੇ ਦਿਖਾਈ ਅਸਲ ਤਾਕਤ, ਕੋਰੋਨਾ ਖਿਲਾਫ 77.8 ਫੀਸਦੀ ਅਸਰਦਾਰ; ਲੈਂਸੇਟ ਦਾ ਦਾਅਵਾ
ਭਾਰਤ ਦੇ ਸਵਦੇਸ਼ੀ ਟੀਕੇ 'ਕੋਵੈਕਸੀਨ' ਲਈ ਇੱਕ ਹੋਰ ਖੁਸ਼ਖਬਰੀ ਹੈ। ਪਹਿਲਾਂ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਮਿਲੀ ਤੇ ਹੁਣ ਦ ਲੈਂਸੇਟ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ 'ਬਹੁਤ ਪ੍ਰਭਾਵਸ਼ਾਲੀ' ਦਰਜਾ ਦਿੱਤਾ ਹੈ।
ਨਵੀਂ ਦਿੱਲੀ: ਭਾਰਤ ਦੇ ਸਵਦੇਸ਼ੀ ਟੀਕੇ 'ਕੋਵੈਕਸੀਨ' ਲਈ ਇੱਕ ਹੋਰ ਖੁਸ਼ਖਬਰੀ ਹੈ। ਪਹਿਲਾਂ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਮਿਲੀ ਤੇ ਹੁਣ ਦ ਲੈਂਸੇਟ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ 'ਬਹੁਤ ਪ੍ਰਭਾਵਸ਼ਾਲੀ' ਦਰਜਾ ਦਿੱਤਾ ਹੈ। ਮੈਡੀਕਲ ਜਰਨਲ 'ਦ ਲੈਂਸੇਟ' ਵਿੱਚ ਵੀਰਵਾਰ ਨੂੰ ਨਵੇਂ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਬਾਇਓਟੈਕ ਦੁਆਰਾ ਬਣਾਇਆ ਗਿਆ ਕੋਵਿਡ-1919 ਟੀਕਾ 'ਬਹੁਤ ਪ੍ਰਭਾਵਸ਼ਾਲੀ' ਹੈ ਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੋਵੈਕਸੀਨ ਦੇ ਫੇਜ਼ III ਟ੍ਰਾਇਲ ਡੇਟਾ ਵਿੱਚ ਕਿਸੇ ਸੁਰੱਖਿਆ ਚਿੰਤਾਵਾਂ ਦਾ ਜ਼ਿਕਰ ਨਹੀਂ ਹੈ।
'ਦ ਲੈਂਸੇਟ' ਨੇ ਕਿਹਾ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਕੋਰੋਨਾ ਮਰੀਜ਼ਾਂ ਖਿਲਾਫ 77.8% ਪ੍ਰਭਾਵਸ਼ਾਲੀ ਪਾਈ ਗਈ ਹੈ। ਲੈਂਸੇਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੇ ਜਾਣ ਤੋਂ ਦੋ ਹਫ਼ਤਿਆਂ ਬਾਅਦ ਵੈਕਸੀਨ ਨੇ ਇੱਕ ਮਜ਼ਬੂਤਐਂਟੀਬਾਡੀ ਪ੍ਰਤੀਕਿਰਿਆ ਪੈਦਾ ਕੀਤੀ। ਮੈਡੀਕਲ ਜਰਨਲ ਨੇ ਕਿਹਾ ਕਿ ਨਵੰਬਰ 2020 ਤੋਂ ਮਈ 2021 ਦਰਮਿਆਨ ਭਾਰਤ ਵਿੱਚ 18-97 ਸਾਲ ਦੀ ਉਮਰ ਦੇ 24419 ਵਲੰਟੀਅਰਾਂ ਨੂੰ ਸ਼ਾਮਲ ਕਰਨ ਵਾਲੇ ਕੋਵੈਕਸੀਨ ਟ੍ਰਾਇਲ ਦੌਰਾਨ ਕੋਈ ਵੀ ਵੈਕਸੀਨ ਨਾਲ ਸਬੰਧਤ ਮੌਤਾਂ ਜਾਂ ਕੋਈ ਗੰਭੀਰ ਪ੍ਰਤੀਕੂਲ ਘਟਨਾ ਦਰਜ ਨਹੀਂ ਹੋਈ।
'ਦ ਲੈਂਸੇਟ' ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਤੀਜੇ ਪੜਾਅ ਦਾ ਡਾਟਾ ਜਾਰੀ ਕੀਤਾ ਹੈ। ਇਸ ਅਨੁਸਾਰ, ਭਾਰਤ ਦਾ ਸਵਦੇਸ਼ੀ ਟੀਕਾ ਨਾ ਸਿਰਫ ਕੋਵਿਡ-19 ਵਿਰੁੱਧ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਹੈ, ਬਲਕਿ ਇਹ ਡੈਲਟਾ ਵੇਰੀਐਂਟ ਵਿਰੁੱਧ ਵੀ 65.2 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ। ਇੰਨਾ ਹੀ ਨਹੀਂ, ਇਹ ਟੀਕਾ ਗੰਭੀਰ ਲੱਛਣ ਵਾਲੇ ਕੋਵਿਡ-19 ਖਿਲਾਫ 93.4 ਫੀਸਦੀ ਪ੍ਰਭਾਵਸ਼ਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਬਾਇਓਟੈਕ ਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੁਆਰਾ ਸਾਂਝੇ ਤੌਰ 'ਤੇ ਕੋਵੈਕਸੀਨ ਤਿਆਰ ਕੀਤੀ ਗਈ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਕੋਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਪ੍ਰਵਾਨਗੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਵਰਤੋਂ ਨੂੰ ਹੁਣ ਤੱਕ 17 ਦੇਸ਼ਾਂ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਕੋਵੈਕਸੀਨ ਇਸ ਤਰ੍ਹਾਂ ਫਾਈਜ਼ਰ/ਬਾਇਓਨਟੈਕ, ਮੋਡੇਰਨਾ, ਐਸਟਰਾਜ਼ੇਨੇਕਾ, ਜੌਹਨਸਨ ਐਂਡ ਜੌਨਸਨ, ਸਿਨੋਫਾਰਮ ਤੇ ਸਿਨੋਵੈਕ ਦੁਆਰਾ ਨਿਰਮਿਤ ਐਂਟੀ-COVID ਵੈਕਸੀਨ ਦੀ ਵਿਸ਼ਵ ਸਿਹਤ ਦੁਆਰਾ ਪ੍ਰਵਾਨਿਤ ਸੂਚੀ ਵਿੱਚ ਸ਼ਾਮਲ ਹੋ ਜਾਂਦੀ ਹੈ।