ਸਾਬਕਾ ਡੀਜੀਪੀ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, 'ਪਤਨੀ ਨੇ ਪਹਿਲਾਂ ਮਿਰਚ ਪਾਊਡਰ ਪਾਇਆ, ਬੰਨ੍ਹਿਆ ਤੇ ਫਿਰ ਚਾਕੂ ਨਾਲ...'
ਬੀਤੇ ਦਿਨੀਂ ਪੁਲਿਸ ਮਹਿਕਮੇ ਚ ਹਲਚਲ ਮੱਚ ਗਈ ਜਦੋਂ ਬੈਂਗਲੁਰੂ ਵਿਖੇ ਆਪਣੇ ਘਰ ਦੇ ਵਿੱਚ ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਮ੍ਰਿਤਕ ਪਾਏ ਗਏ। ਇਸ ਕਤਲ ਦੇ ਪਿੱਛੇ ਸਾਬਕਾ ਡੀਜੀਪੀ ਦੀ ਪਤਨੀ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ।...

DGP Om Prakash Murder Case: ਕਰਨਾਟਕ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਮੌਤ ਦੇ ਮਾਮਲੇ 'ਚ ਚੌਕਾਉਣ ਵਾਲਾ ਖੁਲਾਸਾ ਹੋਇਆ ਹੈ। ਉਹ 20 ਅਪ੍ਰੈਲ ਨੂੰ ਬੈਂਗਲੁਰੂ ਵਿਖੇ ਆਪਣੇ ਘਰ 'ਚ ਮ੍ਰਿਤਕ ਪਏ ਗਏ ਸੀ। ਸੂਤਰਾਂ ਮੁਤਾਬਕ ਦੁਪਹਿਰ ਸਸਮੇਂ ਉਹਨਾਂ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ। ਝਗੜੇ ਦੌਰਾਨ ਪਤਨੀ ਨੇ ਓਮ ਪ੍ਰਕਾਸ਼ ਉੱਤੇ ਮਿਰਚ ਪਾਊਡਰ ਸੁੱਟਿਆ, ਉਨ੍ਹਾਂ ਨੂੰ ਬੰਨ੍ਹ ਦਿੱਤਾ ਅਤੇ ਫਿਰ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। 68 ਸਾਲਾ ਓਮ ਪ੍ਰਕਾਸ਼ ਉੱਤੇ ਕੱਚ ਦੀ ਬੋਤਲ ਨਾਲ ਵੀ ਹਮਲਾ ਕੀਤਾ ਗਿਆ।
ਹੱਤਿਆ ਤੋਂ ਬਾਅਦ ਓਮ ਪ੍ਰਕਾਸ਼ ਦੀ ਪਤਨੀ ਨੇ ਇੱਕ ਹੋਰ ਪੁਲਿਸ ਕਰਮਚਾਰੀ ਦੀ ਪਤਨੀ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਨੇ ਆਪਣੇ ਪਤੀ ਨੂੰ ਮਾਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਓਮ ਪ੍ਰਕਾਸ਼ ਦੀ ਪਤਨੀ ਤੇ ਧੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਿਸ ਨੇ ਮਾਂ ਅਤੇ ਧੀ ਦੋਵਾਂ ਤੋਂ ਲਗਭਗ 12 ਘੰਟਿਆਂ ਤੱਕ ਪੁੱਛਗਿੱਛ ਕੀਤੀ।
ਕਈ ਚੌਕਾਉਣ ਵਾਲੇ ਖੁਲਾਸੇ ਹੋਏ
NDTV ਦੀ ਰਿਪੋਰਟ ਮੁਤਾਬਕ, ਕਰਨਾਟਕ ਦੇ ਸਾਬਕਾ ਪੁਲਿਸ ਮੁਖੀ ਓਮ ਪ੍ਰਕਾਸ਼ ਦੀ ਚੌਕਾਉਣ ਵਾਲੀ ਹੱਤਿਆ ਦੇ ਮਾਮਲੇ 'ਚ ਉਨ੍ਹਾਂ ਦੀ ਪਤਨੀ ਮੁੱਖ ਆਰੋਪੀ ਹੈ। ਓਮ ਪ੍ਰਕਾਸ਼ ਦੇ ਪੇਟ ਅਤੇ ਛਾਤੀ 'ਤੇ ਚਾਕੂ ਦੇ ਕਈ ਵਾਰ ਮਿਲੇ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਓਮ ਪ੍ਰਕਾਸ਼ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਜ਼ਮੀਨ-ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਓਮ ਪ੍ਰਕਾਸ਼ ਨੇ ਉਹ ਜਾਇਦਾਦ ਆਪਣੇ ਇੱਕ ਰਿਸ਼ਤੇਦਾਰ ਨੂੰ ਦੇ ਦਿੱਤੀ ਸੀ, ਜਿਸ ਕਰਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵਧ ਗਿਆ ਕਿ ਹੱਥਾਪਾਈ ਸ਼ੁਰੂ ਹੋ ਗਈ ਅਤੇ ਸ਼ੱਕ ਹੈ ਕਿ ਪਤਨੀ ਨੇ ਹੀ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਪੁਲਿਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਦੀ ਧੀ ਵੀ ਇਸ ਘਟਨਾ 'ਚ ਸ਼ਾਮਲ ਸੀ। ਓਮ ਪ੍ਰਕਾਸ਼ ਦੇ ਪੁੱਤਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਬੈਂਗਲੁਰੂ ਦੇ ਅਤਿਰਿਕਤ ਪੁਲਿਸ ਕਮਿਸ਼ਨਰ ਵਿਕਾਸ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਲਗਭਗ 4 ਵਜੇ ਜਾਣਕਾਰੀ ਮਿਲੀ ਕਿ ਇੱਕ ਰਿਟਾਇਰਡ ਅਧਿਕਾਰੀ ਦੀ ਮੌਤ ਹੋ ਗਈ ਹੈ। ਓਮ ਪ੍ਰਕਾਸ਼ 1981 ਬੈਚ ਦੇ ਆਈਪੀਐੱਸ (Indian Police Service) ਅਧਿਕਾਰੀ ਸਨ। ਮਾਰਚ 2015 ਵਿੱਚ ਉਨ੍ਹਾਂ ਨੂੰ ਕਰਨਾਟਕ ਦੇ ਪੁਲਿਸ ਮਹਾਨਿਰਦੇਸ਼ਕ (DGP) ਦੇ ਪਦ 'ਤੇ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਅੱਗ ਬੁਝਾਉ, ਐਮਰਜੈਂਸੀ ਸੇਵਾਵਾਂ ਅਤੇ ਹੋਮ ਗਾਰਡ ਵਿਭਾਗ ਦੇ ਮੁੱਖੀ ਵਜੋਂ ਵੀ ਕੰਮ ਕਰ ਚੁੱਕੇ ਸਨ।






















