ਪੜਚੋਲ ਕਰੋ
Advertisement
Patna Civil Court Blast : ਪਟਨਾ ਸਿਵਲ ਕੋਰਟ 'ਚ ਫਟ ਗਿਆ ਸਬੂਤ ਦੇ ਤੌਰ 'ਤੇ ਲਿਜਾਇਆ ਗਿਆ ਬੰਬ , ਇਕ ਪੁਲਿਸ ਮੁਲਾਜ਼ਮ ਜ਼ਖਮੀ
ਪਟਨਾ ਦੇ ਸਿਵਲ ਕੋਰਟ 'ਚ ਇੱਕ ਘੱਟ ਤੀਬਰਤਾ ਵਾਲੇ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਇਸ ਘਟਨਾ 'ਚ ਇਕ ਕਾਂਸਟੇਬਲ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਪਟਨਾ : ਪਟਨਾ ਦੇ ਸਿਵਲ ਕੋਰਟ 'ਚ ਇੱਕ ਘੱਟ ਤੀਬਰਤਾ ਵਾਲੇ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਇਸ ਘਟਨਾ 'ਚ ਇਕ ਕਾਂਸਟੇਬਲ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬਿਹਾਰ ਦੀ ਰਾਜਧਾਨੀ ਪਟਨਾ ਦੀ ਸਿਵਲ ਕੋਰਟ 'ਚ ਹੋਏ ਧਮਾਕੇ 'ਚ ਇਕ ਪੁਲਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਨੂੰ ਸਬੂਤ ਵਜੋਂ ਅਦਾਲਤ 'ਚ ਲਿਆਂਦਾ ਗਿਆ ਸੀ ਤਾਂ ਜੋ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੂੰ ਦਿਖਾਇਆ ਜਾ ਸਕੇ ਪਰ ਉਸੇ ਸਮੇਂ ਬੰਬ ਫਟ ਗਿਆ ਅਤੇ ਹਰ ਪਾਸੇ ਹਫੜਾ ਦਫੜੀ ਮਚ ਗਈ। ਧੂੰਆਂ ਹਟਣ ਤੋਂ ਬਾਅਦ ਪਤਾ ਲੱਗਾ ਕਿ ਇਸ ਘਟਨਾ ਵਿਚ ਬੰਬ ਲਿਆਉਣ ਵਾਲਾ ਪੁਲਿਸ ਮੁਲਾਜ਼ਮ ਖੁਦ ਜ਼ਖਮੀ ਹੋ ਗਿਆ।
ਜਦੋਂ ਇਹ ਘਟਨਾ ਵਾਪਰੀ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਬੰਬ ਅਦਾਲਤ ਵਿੱਚ ਸਬੂਤ ਵਜੋਂ ਲਿਆਂਦਾ ਗਿਆ ਸੀ। ਬੰਬ ਫਟਦੇ ਹੀ ਉਥੇ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਸੋਚਿਆ ਕਿ ਕੋਈ ਵੱਡੀ ਘਟਨਾ ਵਾਪਰ ਗਈ ਹੈ ਪਰ ਥੋੜੀ ਹੀ ਦੇਰ 'ਚ ਪਤਾ ਚਲਾ ਕਿ ਇਹ ਸਿਰਫ਼ ਇੱਕ ਹਾਦਸਾ ਸੀ। ਬੰਬ ਧਮਾਕੇ ਦੀ ਘਟਨਾ ਵਿੱਚ ਏ.ਐਸ.ਆਈ ਕਦਮ ਕੁਵਾਨ ਮਦਨ ਸਿੰਘ ਦੇ ਹੱਥ 'ਤੇ ਸੱਟ ਲੱਗੀ ਹੈ। ਹਾਲਾਂਕਿ ਕਿਸੇ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਹ ਜਾਣਕਾਰੀ ਪਟਨਾ ਦੇ ਐਸਐਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਦਿੱਤੀ ਹੈ।
ਬੰਬ ਧਮਾਕੇ ਵਿੱਚ ਇੱਕ ਏਐਸਆਈ ਜ਼ਖ਼ਮੀ
ਜਾਣਕਾਰੀ ਅਨੁਸਾਰ ਅਗਮਕੁਆਂ ਥਾਣੇ ਦੇ ਇੰਸਪੈਕਟਰ ਅੱਜ ਅਦਾਲਤ ਵਿੱਚ ਸਬੂਤ ਵਜੋਂ ਦਿਖਾਉਣ ਲਈ ਆਪਣੇ ਨਾਲ ਬੰਬ ਲੈ ਕੇ ਆਏ ਸਨ ਪਰ ਬੰਬ ਫਟ ਗਿਆ। ਇਸ ਘਟਨਾ 'ਚ ਪੁਲਿਸ ਮੁਲਾਜ਼ਮ ਖੁਦ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ PMCH ਲਿਜਾਇਆ ਗਿਆ। ਜ਼ਖਮੀ ਏਐਸਆਈ ਬੰਬ ਨੂੰ ਸਬੂਤ ਵਜੋਂ ਦਿਖਾਉਣ ਲਈ ਅਦਾਲਤ ਵਿੱਚ ਪਹੁੰਚਿਆ ਸੀ ਪਰ ਇਸਤਗਾਸਾ ਦਫਤਰ ਵਿੱਚ ਹੀ ਬੰਬ ਫਟ ਗਿਆ। ਖੁਸ਼ਕਿਸਮਤੀ ਨਾਲ ਇਸ ਦੀ ਸਮਰੱਥਾ ਘੱਟ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਸਬੂਤ ਦੇ ਤੌਰ 'ਤੇ ਪੇਸ਼ੀ ਲਈ ਲਿਜਾਇਆ ਗਿਆ ਸੀ ਬੰਬ
ਖਬਰਾਂ ਮੁਤਾਬਕ ਅਗਾਮਕੁਆਨ ਥਾਣਾ ਖੇਤਰ 'ਚ ਇਕ ਮਾਮਲੇ ਦੌਰਾਨ ਜ਼ਿੰਦਾ ਬੰਬ ਮਿਲਿਆ ਹੈ। ਇਸ ਬੰਬ ਨੂੰ ਦਿਖਾਉਣ ਲਈ ਇੰਸਪੈਕਟਰ ਇਸ ਨੂੰ ਅਦਾਲਤ ਵਿਚ ਲੈ ਕੇ ਗਿਆ ਸੀ। ਉਹ ਬਰਾਮਦ ਹੋਏ ਬੰਬ ਨੂੰ ਜੱਜ ਨੂੰ ਸਬੂਤ ਵਜੋਂ ਦਿਖਾਉਣਾ ਚਾਹੁੰਦਾ ਸੀ ਤਾਂ ਜੋ ਇਸਤਗਾਸਾ ਪੱਖ ਇਸ ਦੀ ਪੁਸ਼ਟੀ ਕਰ ਸਕੇ ਪਰ ਅਦਾਲਤ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਪੇਸ਼ੀ ਤੋਂ ਪਹਿਲਾਂ ਹੀ ਬੰਬ ਫਟ ਗਿਆ ਜਦਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਬੰਬ ਨੂੰ ਸਹੀ ਢੰਗ ਨਾਲ ਡਿਫਿਊਜ਼ ਨਹੀਂ ਕੀਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਪੰਜਾਬ
Advertisement