ਪਟਨਾ ਸਾਹਿਬ ਤੋਂ ਵਾਪਸ ਆਉਂਦੇ ਸ਼ਰਧਾਲੂਆਂ ਦੀ ਬੱਸ ਟਰੱਕ 'ਚ ਵੱਜੀ, 22 ਜ਼ਖ਼ਮੀ
ਟੂਰਿਸਟ ਬੱਸ 'ਚ ਕਰੀਬ 40 ਸ਼ਰਧਾਲੂ ਸਵਾਰ ਸਨ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਟਿਕੋਨਿਆ ਪਿੰਡ ਦੇ ਰਹਿਣ ਵਾਲੇ ਸਾਰੇ ਸ਼ਰਧਾਲੂ ਪਟਨਾ ਸਾਹਿਬ ਗੁਰਦੁਆਰੇ ਗਏ ਸਨ।
ਗੋਪਾਲਗੰਜ: ਪਟਨਾ ਸਾਹਿਬ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ਦੀ ਟੂਰਿਸਟ ਬੱਸ ਟ੍ਰੱਕ ਨਾਲ ਟਕਰਾ ਕੇ ਗੋਪਾਲਗੰਜ 'ਚ ਹਾਦਸਾ ਵਾਪਰ ਗਿਆ। ਇਸ ਹਾਦਸੇ ਚ 22 ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਅੱਜ ਸਵੇਰ ਗੋਪਾਲਗੰਜ ਜ਼ਿਲ੍ਹੇ ਦੇ ਬਰੌਲੀ ਥਾਣੇ ਦੇ ਸੋਨਬਰਸਾਕੋਲ ਐਨਐਚ-27 ਤੇ ਵਾਪਰਿਆ।
ਟੂਰਿਸਟ ਬੱਸ 'ਚ ਕਰੀਬ 40 ਸ਼ਰਧਾਲੂ ਸਵਾਰ ਸਨ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਟਿਕੋਨਿਆ ਪਿੰਡ ਦੇ ਰਹਿਣ ਵਾਲੇ ਸਾਰੇ ਸ਼ਰਧਾਲੂ ਪਟਨਾ ਸਾਹਿਬ ਗੁਰਦੁਆਰੇ ਗਏ ਸਨ। ਵਾਪਸੀ ਤੇ ਹਾਈਵੇਅ 'ਤੇ ਟਰੱਕ ਤੋਂ ਸਾਈਡ ਲੈਣ ਦੌਰਾਨ ਦੂਜੇ ਟਰੱਕ ਚ ਟੱਕਰ ਹੋ ਗਈ। ਬੱਸ ਸਵਾਰਾਂ ਨੇ ਦੱਸਿਆ ਕਿ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: Dengue in Punjab: ਕੋਰੋਨਾ ਮਗਰੋਂ ਹੁਣ ਪੰਜਾਬ 'ਤੇ ਡੇਂਗੂ ਦਾ ਕਹਿਰ, ਛੇ ਜ਼ਿਲ੍ਹਿਆਂ 'ਚ ਮਿਲੇ ਵੱਧ ਕੇਸ
ਇਸ ਹਾਦਸੇ 'ਚ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿੰਨ੍ਹਾਂ ਨੂੰ ਬਿਹਤਰ ਇਲਾਜ ਲਈ ਹਸਪਤਾਲ ਰੈਫਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਹਾਦਸੇ ਤੋਂ ਬਾਅਦ ਬਰੌਲੀ ਦੇ ਥਾਣੇਦਾਰ ਅਮਰੇਂਦਰ ਸਾਹ ਨੇ ਮੌਕੇ 'ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨ ਜ਼ਬਤ ਕਰ ਲਏ ਹਨ।
ਇਹ ਵੀ ਪੜ੍ਹੋ: CM ਚਰਨਜੀਤ ਚੰਨੀ ਦਾ ਐਲਾਨ, ਸੁਰੱਖਿਆ ਲਈ 1000 ਮੁਲਾਜ਼ਮ ਤੇ 200 ਗੱਡੀਆਂ ਨਹੀਂ ਚਾਹੀਦੀਆਂ, ਮੈਨੂੰ ਕਿਨ੍ਹੇ ਮਾਰਨੈ
ਇਹ ਵੀ ਪੜ੍ਹੋ: Captain Amarinder Singh: ਹੁਣ ਕੈਪਟਨ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਮੁੜ ਖੜਕੀ, ਕਹੀ ਵੱਡੀ ਗੱਲ
ਇਹ ਵੀ ਪੜ੍ਹੋ: Weathers Updates: ਦਿੱਲੀ-ਐਨਸੀਆਰ 'ਚ ਹੋਈ ਭਾਰੀ ਬਾਰਿਸ਼, ਅਗਲੇ ਤਿੰਨ-ਚਾਰ ਦਿਨ ਵੀ ਮੀਂਹ ਦੀ ਭਵਿੱਖਬਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin