ਪੜਚੋਲ ਕਰੋ
Advertisement
ਸਰਕਾਰੀ ਪਿਆਜ਼ ਨੂੰ ਲੈ ਕੇ ਮਾਰਾਮਾਰੀ, ਹੈਲਮਿਟ ਪਾ ਕੇ ਪਿਆਜ਼ ਵੇਚ ਰਹੇ ਮੁਲਾਜ਼ਮ
ਸ਼ੁੱਕਰਵਾਰ ਨੂੰ ਭੋਜਪੁਰ ਜ਼ਿਲ੍ਹੇ ਵਿੱਚ ਬਿਸਕੋਮਾਨ ਦੀ ਗੱਡੀ ਦੇ ਸਾਹਮਣੇ ਸੈਂਕੜੇ ਲੋਕ ਸਸਤੇ ਭਾਅ 'ਤੇ ਪਿਆਜ਼ ਖਰੀਦਣ ਲਈ ਖੜ੍ਹੇ ਸਨ ਕਿ ਉਥੇ ਹੱਥੋ-ਪਾਈ ਦੀ ਨੌਬਤ ਆ ਗਈ। ਇਸ ਤੋਂ ਬਾਅਦ ਬਿਸਕੋਮਾਨ ਦੇ ਕਰਮਚਾਰੀਆਂ ਨੂੰ ਹੈਲਮੇਟ ਪਾ ਕੇ ਪਿਆਜ਼ ਵੇਚਣਾ ਪਿਆ।
ਨਵੀਂ ਦਿੱਲੀ: ਦੇਸ਼ ਭਰ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਲੋਕ ਪਿਆਜ਼ ਦੇ ਹੰਝੂ ਰੋਣ ਲਈ ਮਜਬੂਰ ਹਨ। ਬਿਹਾਰ ਵਿੱਚ ਵੀ, ਪਿਆਜ਼ ਦੀਆਂ ਕੀਮਤਾਂ ਲਗਪਗ 70 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਹਨ। ਅਜਿਹੀ ਸਥਿਤੀ ਵਿੱਚ ਆਮ ਲੋਕਾਂ ਨੂੰ ਕੁਝ ਰਾਹਤ ਦੇਣ ਲਈ ਬਿਹਾਰ ਰਾਜ ਸਹਿਕਾਰੀ ਮਾਰਕੀਟਿੰਗ ਐਸੋਸੀਏਸ਼ਨ ਲਿਮਟਿਡ (ਬਿਸਕੋਮਾਨ) ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਸਸਤੇ ਭਾਅ 'ਤੇ ਪਿਆਜ਼ ਮੁਹੱਈਆ ਕਰਵਾ ਰਹੀ ਹੈ।
ਰਾਜਧਾਨੀ ਪਟਨਾ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ, ਬਿਸਕੋਮਾਨ ਆਮ ਲੋਕਾਂ ਨੂੰ 35 ਰੁਪਏ ਪ੍ਰਤੀ ਕਿਲੋ ਪਿਆਜ਼ ਮੁਹੱਈਆ ਕਰਵਾ ਰਿਹਾ ਹੈ। ਲੋਕ ਬਿਸਕੋਮਾਨ ਵੱਲੋਂ ਘੱਟ ਰੇਟਾਂ ‘ਤੇ ਪਿਆਜ਼ ਖਰੀਦਣ ਲਈ ਵਰਤੀਆਂ ਜਾ ਰਹੀਆਂ ਗੱਡੀਆਂ ਦੇ ਸਾਹਮਣੇ ਕਤਾਰ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ।
ਇਸ ਕੜੀ ਵਿਚ ਸ਼ੁੱਕਰਵਾਰ ਨੂੰ ਭੋਜਪੁਰ ਜ਼ਿਲ੍ਹੇ ਵਿੱਚ ਬਿਸਕੋਮਾਨ ਦੀ ਗੱਡੀ ਦੇ ਸਾਹਮਣੇ ਸੈਂਕੜੇ ਲੋਕ ਸਸਤੇ ਭਾਅ 'ਤੇ ਪਿਆਜ਼ ਖਰੀਦਣ ਲਈ ਖੜ੍ਹੇ ਸਨ ਕਿ ਉਥੇ ਹੱਥੋ-ਪਾਈ ਦੀ ਨੌਬਤ ਆ ਗਈ। ਇਸ ਤੋਂ ਬਾਅਦ ਬਿਸਕੋਮਾਨ ਦੇ ਕਰਮਚਾਰੀਆਂ ਨੂੰ ਹੈਲਮੇਟ ਪਾ ਕੇ ਪਿਆਜ਼ ਵੇਚਣਾ ਪਿਆ।
ਸੈਂਕੜੇ ਲੋਕ ਸਸਤੇ ਰੇਟਾਂ 'ਤੇ ਪਿਆਜ਼ ਖਰੀਦਣ ਲਈ ਖੜ੍ਹੇ ਸਨ ਤੇ ਸਾਰੇ ਚਾਹੁੰਦੇ ਸਨ ਕਿ ਉਹ ਪਿਆਜ਼ ਨੂੰ ਜਲਦੀ ਮਿਲ ਸਕਣ ਤੇ ਇਸ ਦੌਰਾਨ ਉਨ੍ਹਾਂ ਦਾ ਬਿਸਕੋਮਾਨ ਦੇ ਸਟਾਫ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ, ਆਪਣੀ ਜਾਨ ਬਚਾਉਣ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਬਿਸਕੋਮਾਨ ਦੇ ਕਰਮਚਾਰੀਆਂ ਨੇ ਹੈਲਮੇਟ ਪਾ ਕੇ ਪਿਆਜ਼ ਵੇਚਿਆ। ਬਿਸਕੋਮਾਨ ਕਰਮਚਾਰੀਆਂ ਦੀਆਂ ਹੈਲਮੇਟ ਪਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।Patna:Onions at Bihar State Cooperative Marketing Union Limited counter being sold at 35/kg. Officials at counters wearing helmets. Rohit Kumar,official says 'there have been instances of stone pelting&stampedes,so this was our only option. No security has been provided to us.' https://t.co/YVjK1rhzKM pic.twitter.com/yoR6OdSfeu
— ANI (@ANI) November 30, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement