(Source: ECI/ABP News)
Assembly Elections 2023 : ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ 39 ਅਤੇ ਛੱਤੀਸਗੜ੍ਹ ਦੀਆਂ 21 ਸੀਟਾਂ 'ਤੇ ਉਮੀਦਵਾਰਾਂ ਦਾ ਕੀਤਾ ਐਲਾਨ
Madhya Pradesh and Chhattisgarh ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ 39 ਅਤੇ ਛੱਤੀਸਗੜ੍ਹ ਦੀਆਂ 21 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ....
![Assembly Elections 2023 : ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ 39 ਅਤੇ ਛੱਤੀਸਗੜ੍ਹ ਦੀਆਂ 21 ਸੀਟਾਂ 'ਤੇ ਉਮੀਦਵਾਰਾਂ ਦਾ ਕੀਤਾ ਐਲਾਨ BJP announced candidates on 39 seats of Madhya Pradesh and 21 seats of Chhattisgarh Assembly Elections 2023 : ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ 39 ਅਤੇ ਛੱਤੀਸਗੜ੍ਹ ਦੀਆਂ 21 ਸੀਟਾਂ 'ਤੇ ਉਮੀਦਵਾਰਾਂ ਦਾ ਕੀਤਾ ਐਲਾਨ](https://feeds.abplive.com/onecms/images/uploaded-images/2023/08/18/8cfbf75bc0d11d9d20016a5a0303d4ec1692318699564785_original.jpg?impolicy=abp_cdn&imwidth=1200&height=675)
ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ 39 ਅਤੇ ਛੱਤੀਸਗੜ੍ਹ ਦੀਆਂ 21 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।ਭਾਜਪਾ ਦੇ ਮੱਧ ਪ੍ਰਦੇਸ਼ ਦੇ ਉਮੀਦਵਾਰਾਂ ਦੀ ਸੂਚੀ ਇਸ ਤਰ੍ਹਾਂ ਹੈ -
ਭਾਜਪਾ ਦੇ ਛੱਤੀਸਗੜ੍ਹ ਦੇ ਉਮੀਦਵਾਰਾਂ ਦੀ ਸੂਚੀ ਇਸ ਤਰ੍ਹਾਂ ਹੈ -
ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 2023 ਲਈ ਭਾਜਪਾ ਨੇ ਆਪਣੇ 39 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਨੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹ ਸਾਰੀਆਂ ਉਹ ਸੀਟਾਂ ਹਨ ਜਿੱਥੇ ਇਸ ਸਮੇਂ ਕਾਂਗਰਸ ਦਾ ਕਬਜ਼ਾ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਉਹ ਸੀਟਾਂ ਵੀ ਹਨ ਜਿੱਥੇ ਭਾਜਪਾ ਲਗਾਤਾਰ ਦੋ-ਤਿੰਨ ਵਾਰ ਚੋਣਾਂ ਹਾਰਦੀ ਰਹੀ ਹੈ।
ਇਸਤੋਂ ਇਲਾਵਾ ਭਾਜਪਾ ਦੀ ਪਹਿਲੀ ਸੂਚੀ ਵਿੱਚ 2018 ਦੀਆਂ ਚੋਣਾਂ ਵਿੱਚ ਹਾਰਨ ਵਾਲੇ 14 ਚਿਹਰਿਆਂ ਨੂੰ ਦੂਜਾ ਮੌਕਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਚਾਰ ਸਾਬਕਾ ਮੰਤਰੀ ਲਲਿਤਾ ਯਾਦਵ, ਲਾਲ ਸਿੰਘ ਆਰੀਆ, ਓਮ ਪ੍ਰਕਾਸ਼ ਧੁਰਵੇ ਅਤੇ ਨਾਨਾ ਭਾਉ ਮੋਹੜ ਸ਼ਾਮਲ ਹਨ। ਇਸ ਦੇ ਨਾਲ ਹੀ 12 ਨਵੇਂ ਚਿਹਰਿਆਂ ਨੂੰ ਪੇਸ਼ ਕੀਤਾ ਗਿਆ ਹੈ। 6 ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਨੇ 2013 ਦੀਆਂ ਚੋਣਾਂ ਲੜੀਆਂ ਸਨ, ਪਰ 2018 ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ।
ਸੈਂਟਰਲ ਭੋਪਾਲ ਤੋਂ ਧਰੁਵਨਰਾਇਣ ਸਿੰਘ ਨੂੰ ਅਤੇ ਸਾਬਕਾ ਮੇਅਰ ਆਲੋਕ ਸ਼ਰਮਾ ਨੂੰ ਭੋਪਾਲ ਉੱਤਰੀ ਤੋਂ ਟਿਕਟ ਦਿੱਤੀ ਗਈ ਹੈ। ਇੰਦੌਰ ਦੇ ਰਾਉ ਤੋਂ ਮਧੂ ਵਰਮਾ ਨੂੰ ਮੁੜ ਮੈਦਾਨ 'ਚ ਉਤਾਰਿਆ ਗਿਆ ਹੈ। ਪਾਰਟੀ ਨੇ ਜਬਲਪੁਰ ਪੂਰਬੀ ਤੋਂ ਆਂਚਲ ਸੋਨਕਰ 'ਤੇ ਭਰੋਸਾ ਜਤਾਇਆ ਹੈ।
ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਲਾਲ ਸਿੰਘ ਆਰੀਆ ਨੂੰ ਭਿੰਡ ਦੇ ਗੋਹਦ ਤੋਂ ਟਿਕਟ ਦਿੱਤੀ ਗਈ ਹੈ। ਇਸ ਸੀਟ ਤੋਂ ਸਿੰਧੀਆ ਪੱਖੀ ਸਾਬਕਾ ਵਿਧਾਇਕ ਰਣਵੀਰ ਜਾਟਵ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਜਦਕਿ ਪ੍ਰੀਤਮ ਲੋਧੀ ਨੂੰ ਪਿਛੌਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ। ਸਾਬਕਾ ਮੰਤਰੀ ਲਲਿਤਾ ਯਾਦਵ ਨੂੰ ਛਤਰਪੁਰ ਤੋਂ ਮੌਕਾ ਦਿੱਤਾ ਗਿਆ ਹੈ। ਸਿੰਧੀਆ ਸਮਰਥਕ ਅੰਦਾਲ ਸਿੰਘ ਕੰਸਾਣਾ ਨੂੰ ਸੁਮਾਵਾਲੀ ਤੋਂ ਟਿਕਟ ਮਿਲੀ ਹੈ। ਪੇਟਲਾਵੱਦ ਤੋਂ ਨਿਰਮਲਾ ਭੂਰੀਆ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)