ਪੜਚੋਲ ਕਰੋ
ਕਾਂਗਰਸੀ ਲੀਡਰ ਵੱਲੋਂ ਆਜ਼ਾਦ ਕਸ਼ਮੀਰ ਦੀ ਹਮਾਇਤ, ਬੀਜੇਪੀ ਦਾ ਪਾਰਾ ਚੜ੍ਹਿਆ

ਨਵੀਂ ਦਿੱਲੀ: ਜੰਮੂ-ਕਸ਼ਮੀਰ ਕਾਂਗਰਸੀ ਲੀਰਡ ਸੈਫੂਦੀਨ ਸੋਜ ਨੇ ਜੰਮੂ-ਕਸ਼ਮੀਰ ਦੀ ਆਜ਼ਾਦੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦੇ ਇਸ ਬਿਆਨ ’ਤੇ ਬੀਜੇਪੀ ਨੇ ਪ੍ਰੈੱਸ ਕੈਨਫਰੰਸ ਕਰਕੇ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਜਵਾਬ ਮੰਗਿਆ ਹੈ। ਬੀਜੇਪੀ ਨੇ ਕਿਹਾ ਕਿ ਕਾਂਗਰਸ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦਾ ਸਮਰਥਨ ਕੀਤਾ ਹੈ।
ਗੁਲਾਮ ਨਬੀ ਆਜ਼ਾਦ ’ਤੇ ਕੱਸਿਆ ਨਿਸ਼ਾਨਾਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਗੁਲਾਮ ਨਬੀ ਆਜ਼ਾਦ ਨੇ ਦਾਅਵਾ ਕੀਤਾ ਹੈ ਕਿ ਫੌਜ ਕਸ਼ਮੀਰ ਵਿੱਚ ਅੱਤਵਾਦੀਆਂ ਨਾਲੋਂ ਜ਼ਿਆਦਾ ਆਮ ਲੋਕਾਂ ਨੂੰ ਮਾਰ ਰਹੀ ਹੈ। ਉਨ੍ਹਾਂ ਦੀ ਇਹ ਟਿੱਪਣੀ ਬਹੁਤ ਸ਼ਰਮਨਾਕ ਤੇ ਗ਼ੈਰ ਜ਼ਿੰਮੇਵਾਰਾਨਾ ਹੈ।
ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਮਜ਼ਬੂਤ ਕਰ ਰਹੀ ਕਾਂਗਰਸ- ਬੀਜੇਪੀਬੀਜੇਪੀ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਕਾਂਗਰਸ ਵੱਲੋਂ ਵਰਤੀ ਜਾ ਰਹੀ ਭਾਸ਼ਾ ਦਾ ਸਮਰਥਨ ਕਰ ਰਿਹਾ ਹੈ। ਆਖ਼ਰ ਕਿਸ ਸਿਆਸੀ ਲਾਭ ਲਈ ਕਾਂਗਰਸ ਅੱਜ ਦੇਸ਼ ਨੂੰ ਤੋੜਨ ਵਾਲਿਆਂ ਨਾਲ ਖੜ੍ਹ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਤੇ ਸੋਨੀਆ ਗਾਂਧੀ ਦੇ ਛਤਰ ਛਾਇਆ ਵਿੱਚ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਮਜ਼ਬੂਤ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਸੁਰਾਂ ਦਾ ਪਾਕਿਸਤਾਨ ਵੱਲੋਂ ਤੁਰੰਤ ਸਮਰਥਨ ਹੋ ਜਾਂਦਾ ਹੈ।
ਕਾਂਗਰਸੀ ਲੀਡਰ ਸੈਫੂਦੀਨ ਸੋਜ ਨੇ ਕੀ ਕਿਹਾ?ਸੈਫੂਦੀਨ ਸੋਜ ਨੇ ਕਿਹਾ ਕਿ ਮੁਸ਼ਰਫ ਨੇ ਕਿਹਾ ਸੀ ਕਿ ਆਜ਼ਾਦੀ ਕਸ਼ਮੀਰੀਆਂ ਦਾ ਪਹਿਲਾ ਵਿਕਲਪ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਕਿਤਾਬ ’ਚ ਲਿਖਿਆ ਸੀ, ਜੋ ਉਦੋਂ ਵੀ ਸਹੀ ਸੀ ਤੇ ਹੁਣ ਵੀ ਸਹੀ ਹੈ ਪਰ ਇਹ ਮੁਮਕਿਨ ਨਹੀਂ ਤੇ ਆਜ਼ਾਦੀ ਕਿਸੇ ਹੋਰ ਤਰੀਕੇ ਮਿਲ ਸਕਦੀ ਹੈ, ਜਿਸ ਨਾਲ ਪਾਕਿਸਤਾਨ-ਹਿੰਦੁਸਤਾਨ ਦੀ ਸੀਮਾਵਾਂ ਨਾ ਬਦਲਣ ਤੇ ਜੰਮੂ-ਕਸ਼ਮੀਰ ਦੇ ਪਹਿਲੇ ਪੰਜ ਖੱਤੇ ਤੇ ਹਿੰਦੁਸਤਾਨ ਦੇ ਤਿੰਨ ਖੱਤੇ ਹਨ। ਇਹ ਆਰਾਮ ਦੀ ਨੀਂਦ ਸੌਣਗੇ ਤੇ ਮਾਣ ਵੀ ਹੋਏਗਾ। ਸ਼ਾਂਤੀ ਵੀ ਹੋਏਗੀ ਤੇ ਇਨ੍ਹਾਂ ਦੀ ਇੱਜ਼ਤ ਦਾ ਸੌਦਾ ਗ਼ਲਤ ਨਹੀਂ ਹੋਏਗਾ। ਸੋਜ ਦੇ ਉਕਤ ਬਿਆਨ ’ਤੇ ਵਿਵਾਦ ਵਧਣ ਦੇ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਕਿਤਾਬ ਵਿੱਚ ਜੋ ਗੱਲਾਂ ਕਹੀਆਂ ਹਨ, ਉਹ ਉਨ੍ਹਾਂ ਦੀ ਨਿੱਜੀ ਰਾਏ ਹੈ ਤੇ ਇਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। https://twitter.com/ANI/status/1010059462282014720
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















