ਪੜਚੋਲ ਕਰੋ
ਮੋਦੀ ਤੋਂ ਔਖੇ ਹੋਏ ਲੋਕ, ਵੀਡੀਓ 'ਤੇ ਕੱਢਣ ਲੱਗੇ ਰੱਜ ਕੇ ਗੁੱਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਵਾ ਖਤਮ ਹੋਣ ਲੱਗਾ ਹੈ। ਕੋਰੋਨਾਵਾਇਰਸ ਤੇ ਆਰਥਿਕ ਫਰੰਟ 'ਤੇ ਨਾਕਾਮੀ ਕਰਕੇ ਲੋਕ ਮੋਦੀ ਸਰਕਾਰ ਤੋਂ ਔਖੇ ਹਨ। ਇਸ ਲਈ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੱਡੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਘੇ ਹਫ਼ਤੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਬਹੁਤ ਜ਼ਿਆਦਾ ‘ਡਿਸਲਾਈਕ’ ਮਿਲੇ। ਲੋਕਾਂ ਨੇ ਬੀਜੇਪੀ ਦੇ ਯੂਟਿਊਬ ਚੈਨਲ 'ਤੇ ਤਿੱਖੇ ਕੁਮੈਂਟ ਵੀ ਕੀਤੇ। ਹਾਲਾਤ ਇਹ ਬਣ ਗਏ ਕਿ ਬੀਜੇਪੀ ਨੂੰ ਕੁਮੈਂਟ ਬਲੌਕ ਕਰਨੇ ਪਏ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਵਾ ਖਤਮ ਹੋਣ ਲੱਗਾ ਹੈ। ਕੋਰੋਨਾਵਾਇਰਸ ਤੇ ਆਰਥਿਕ ਫਰੰਟ 'ਤੇ ਨਾਕਾਮੀ ਕਰਕੇ ਲੋਕ ਮੋਦੀ ਸਰਕਾਰ ਤੋਂ ਔਖੇ ਹਨ। ਇਸ ਲਈ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੱਡੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਘੇ ਹਫ਼ਤੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਬਹੁਤ ਜ਼ਿਆਦਾ ‘ਡਿਸਲਾਈਕ’ ਮਿਲੇ। ਲੋਕਾਂ ਨੇ ਬੀਜੇਪੀ ਦੇ ਯੂਟਿਊਬ ਚੈਨਲ 'ਤੇ ਤਿੱਖੇ ਕੁਮੈਂਟ ਵੀ ਕੀਤੇ। ਹਾਲਾਤ ਇਹ ਬਣ ਗਏ ਕਿ ਬੀਜੇਪੀ ਨੂੰ ਕੁਮੈਂਟ ਬਲੌਕ ਕਰਨੇ ਪਏ।
ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਹੁਣ ਬੀਜੇਪੀ ਦੀਆਂ ਹੋਰਨਾਂ ਵੀਡੀਓ ਨੂੰ ‘ਡਿਸਲਾਈਕ’ ਕੀਤਾ ਜਾਣ ਲੱਗਾ ਹੈ। ਇਹ ਰੁਝਾਨ ਵੇਖ ਬੀਜੇਪੀ ਸਕਤੇ ਵਿੱਚ ਹੈ। ਬੇਸ਼ੱਕ ਬੀਜੇਪੀ ਦਾ ਕਹਿਣਾ ਹੈ ਕਿ ਇਹ ਕਾਂਗਰਸ ਦੀ ਸ਼ਰਾਰਤ ਹੈ ਪਰ ਇਸ ਗੱਲ ਤੋਂ ਹਰ ਕੋਈ ਵਾਕਫ ਹੈ ਕਿ ਲੋਾਂ ਵਿੱਚ ਸਰਕਾਰ ਪ੍ਰਤੀ ਕਾਫੀ ਗੁੱਸਾ ਹੈ। ਇਸ ਨੂੰ ਵੇਖਦਿਆਂ ਬੀਜੇਪੀ ਨੂੰ ਪੋਸਟ ਕੀਤੀਆਂ ਜਾ ਰਹੀਆਂ ਵੀਡੀਓ ’ਚੋਂ ‘ਲਾਈਕ’ ਤੇ ‘ਡਿਸਲਾਈਕ’ ਵਾਲਾ ਬਟਨ ਹੀ ਹਟਾਉਣਾ ਪੈ ਗਿਆ ਹੈ।
ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਬੀਤੇ ਦਿਨ ਆਪਣੇ ਅਧਿਕਾਰਤ ਚੈਨਲ ’ਤੇ ਪ੍ਰਧਾਨ ਮੰਤਰੀ ਵੱਲੋਂ ਇੱਕ ਮਹਿਲਾ ਪ੍ਰੋਬੇਸ਼ਨਰ ਨਾਲ ਕੀਤੀ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ ਗਈ ਪਰ ਇਸ ਨੂੰ ਵੀ ‘ਲਾਈਕ’ ਤੋਂ ਜ਼ਿਆਦਾ ‘ਡਿਸਲਾਈਕ’ ਮਿਲੇ ਹਨ। ਇਸੇ ਚਿੰਤਾ ਕਾਰਨ ਬੀਜੇਪੀ ਨੇ ਪ੍ਰਧਾਨ ਮੰਤਰੀ ਵੱਲੋਂ ਆਈਪੀਐਸ ਪ੍ਰੋਬੇਸ਼ਨਰਾਂ ਨਾਲ ਕੀਤੀ ਗੱਲਬਾਤ ਦੀ ਵੀਡੀਓ ’ਚੋਂ ‘ਲਾਈਕ’ ਜਾਂ ‘ਡਿਸਲਾਈਕ’ ਦਾ ਬਟਨ ਹਟਾਉਣ ਦਾ ਫ਼ੈਸਲਾ ਕੀਤਾ ਸੀ।
ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਕੰਮਾਂ ਸਬੰਧੀ ਐਨੀਮੇਟਡ ਵੀਡੀਓ ਨੂੰ ਵੀ ‘ਲਾਈਕਸ’ ਨਾਲੋਂ ਵੱਧ ‘ਡਿਸਲਾਈਕਸ’ ਮਿਲੇ ਹਨ। ਭਾਰਤੀ ਜਨਤਾ ਪਾਰਟੀ ਦੀਆਂ ਵੀਡੀਓ ਨੂੰ ‘ਡਿਸਲਾਈਕ’ ਕਰਨ ਦਾ ਰੁਝਾਨ ਜੇਈਈ ਤੇ ਨੀਟ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਹੋਰਨਾਂ ਵੱਖ ਵੱਖ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀਆਂ ਤਿਆਰੀਆ ’ਚ ਲੱਗੇ ਨੌਜਵਾਨਾਂ ਦੇ ਗੁੱਸੇ ਦੇ ਰੂਪ ’ਚ ਸਾਹਮਣੇ ਆਇਆ ਹੈ ਕਿਉਂਕਿ ਉਹ ਨਤੀਜਿਆਂ, ਭਰਤੀ ਨੋਟੀਫਿਕੇਸ਼ਨ ਤੇ ਦਾਖਲਾ ਕਾਰਡ ਜਾਰੀ ਹੋਣ ’ਚ ਹੋ ਰਹੀ ਦੇਰੀ ਤੋਂ ਪ੍ਰੇਸ਼ਾਨ ਹਨ।
ਭਾਜਪਾ ਦੇ ਚੈਨਲ ’ਤੇ ਵੀਡੀਓ ਨੂੰ ‘ਡਿਸਲਾਈਕ’ ਕਰਨ ਦਾ ਸਿਲਸਿਲਾ ਲੰਘੇ ਐਤਵਾਰ ਤੋਂ ਸ਼ੁਰੂ ਹੋਇਆ ਸੀ ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਸੰਬੋਧਨ ਕੀਤਾ। ਵਿਦਿਆਰਥੀਆਂ ਨੂੰ ਆਸ ਸੀ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਨੌਕਰੀਆਂ ਬਾਰੇ ਕੁਝ ਕਹਿਣਗੇ ਪਰ ਉਹ ਹੋਰਨਾਂ ਵਿਸ਼ਿਆਂ ਬਾਰੇ ਬੋਲਦੇ ਰਹੇ। ਇਸ ਮਗਰੋਂ ਜਲਦੀ ਹੀ ਸੋਸ਼ਲ ਮੀਡੀਆ ’ਤੇ ‘ਡਿਸਲਾਈਕਸ’ ਰੁਝਾਨ ਸ਼ੁਰੂ ਹੋ ਗਿਆ ਕਿ ਪ੍ਰਧਾਨ ਮੰਤਰੀ ਦੇਸ਼ ਭਰ ’ਚ ਲੱਖਾਂ ਲੋਕਾਂ ਦੀ ਜ਼ਿੰਦਗੀ ਤੇ ਕਰੀਅਰ ਜਿਹੇ ਅਹਿਮ ਮੁੱਦਿਆਂ ’ਤੇ ਗੱਲ ਕਿਉਂ ਨਹੀਂ ਕਰ ਰਹੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement