ਬੀਜੇਪੀ ਦੀ ਟਿੱਕਟੌਕ ਸਟਾਰ ਉਮੀਦਵਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ, ਭੈਣ ਤੇ ਜੀਜੇ ਖਿਲਾਫ ਕੇਸ ਦਰਜ
ਫੋਗਾਟ ਦਾ ਇਲਜ਼ਾਮ ਹੈ ਕਿ ਉਸ ਦੇ ਜੀਜਾ ਤੇ ਭੈਣ ਨੇ ਉਸ ਦੇ ਪਿੰਡ ਭੂਥਨਕਲਾਂ ਵਿੱਚ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿੱਚ ਆਦਮਪੁਰ ਤੋਂ ਬੀਜੇਪੀ ਦੀ ਟਿਕਟ 'ਤੇ ਚੋਣਾਂ ਲੜਨ ਵਾਲੀ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਫੋਗਾਟ ਦਾ ਇਲਜ਼ਾਮ ਹੈ ਕਿ ਉਸ ਦੇ ਜੀਜਾ ਤੇ ਭੈਣ ਨੇ ਉਸ ਦੇ ਪਿੰਡ ਭੂਥਨਕਲਾਂ ਵਿੱਚ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਸਦਰ ਥਾਣਾ ਪੁਲਿਸ ਨੇ ਸੋਨਾਲੀ ਫੋਗਾਟ ਦੀ ਸ਼ਿਕਾਇਤ 'ਤੇ ਉਸ ਦੇ ਜੀਜਾ ਤੇ ਭੈਣ ਖਿਲਾਫ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੋਨਾਲੀ ਫੋਗਾਟ ਵਾਸੀ ਹਿਸਾਰ ਨੇ ਦੱਸਿਆ ਕਿ ਉਹ ਆਪਣੇ ਜੱਦੀ ਪਿੰਡ ਭੂਥਨਕਲਾਂ ਵਿੱਚ ਆਪਣੇ ਪਿਤਾ ਨਾਲ ਮਿਲਣ ਆਈ ਹੋਈ ਸੀ।
ਇਸੇ ਦੌਰਾਨ ਪਿੰਡ ਦੇ ਕਈ ਲੋਕ ਵੀ ਉਸ ਨੂੰ ਮਿਲਣ ਆਏ ਹੋਏ ਸੀ। ਇੱਥੇ ਉਸ ਦੀ ਭੈਣ ਰੂਕੇਸ਼ ਤੇ ਜੀਜਾ ਅਮਨ ਪੁਨੀਆ ਵਾਸੀ ਅਰਬਨ ਅਸਟੇਟ, ਹਿਸਾਰ ਵੀ ਆਏ ਹੋਏ ਸੀ। ਇਲਜ਼ਾਮ ਹੈ ਕਿ ਸੋਨਾਲੀ ਦੀ ਭੈਣ ਤੇ ਜੀਜਾ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।