BJP Foundation Day: ਅੱਜ ਦੇ ਦਿਨ ਹੋਈ ਸੀ ਬੀਜੇਪੀ ਦੀ ਸਥਾਪਨਾ, ਅਮਿਤ ਸ਼ਾਹ ਨੇ ਕਿਹਾ ਦੇਸ਼ ਦੇ ਵਿਕਾਸ ਲਈ ਯਤਨਸ਼ੀਲ ਪਾਰਟੀ
ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ, 'ਸਾਰੇ ਕਾਰਕੁੰਨਾ ਨੂੰ ਬੀਜੇਪੀ ਦੇ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਆਪਣੇ ਖੂਨ ਪਸੀਨੇ ਨਾਲ ਸਿੰਝ ਕੇ ਬੀਜੇਪੀ ਨੂੰ ਵੱਡਾ ਬਣਾਉਣ ਵਾਲੇ ਸਾਰੇ ਮਹਾਂਪੁਰਸ਼ਾਂ ਨੂੰ ਨਮਨ ਕਰਦਾ ਹਾਂ।
ਨਵੀਂ ਦਿੱਲੀ: ਬੀਜੇਪੀ ਅੱਜ ਦੇਸ਼ ਭਰ 'ਚ ਆਪਣਾ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਿੱਲੀ 'ਚ ਪਾਰਟੀ ਦਫਤਰ 'ਚ ਕਾਰਕੁੰਨਾ ਨੂੰ ਸੰਬੋਧਨ ਕਰਨਗੇ। ਸਥਾਪਨਾ ਦਿਵਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜੇਪੀ ਨੱਢਾ ਨੇ ਟਵੀਟ ਕਰਕੇ ਕਾਰਕੁਨਾਂ ਨੂੰ ਵਧਾਈਆਂ ਵੀ ਦਿੱਤੀਆਂ ਹਨ।
ਪੀਐਮ ਮੋਦੀ ਦੀ ਅਗਵਾਈ 'ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਬੀਜੇਪੀ ਯਤਨਸ਼ੀਲ- ਸ਼ਾਹ
ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ, 'ਸਾਰੇ ਕਾਰਕੁੰਨਾ ਨੂੰ ਬੀਜੇਪੀ ਦੇ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਆਪਣੇ ਖੂਨ ਪਸੀਨੇ ਨਾਲ ਸਿੰਝ ਕੇ ਬੀਜੇਪੀ ਨੂੰ ਵੱਡਾ ਬਣਾਉਣ ਵਾਲੇ ਸਾਰੇ ਮਹਾਂਪੁਰਸ਼ਾਂ ਨੂੰ ਨਮਨ ਕਰਦਾ ਹਾਂ। ਰਾਸ਼ਟਰਵਾਦੀ ਵਿਚਾਰਧਾਰਾ, ਸਿਧਾਂਤ ਤੇ ਮੋਦੀ ਜੀ ਦੀ ਅਗਵਾਈ 'ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਬੀਜੇਪੀ ਨਿਰੰਤਰ ਯਤਨਸ਼ੀਲ ਹੈ।

सभी कार्यकर्ताओं को भाजपा के स्थापना दिवस की शुभकामनाएं।

अपने खून पसीने से सींचकर भाजपा को विशाल वटवृक्ष बनाने वाले सभी महापुरुषों को नमन करता हूँ।

राष्ट्रवादी विचारधारा, अंत्योदय के सिद्धांत व मोदी जी के नेतृत्व में देश को आत्मनिर्भर बनाने के लिए भाजपा निरंतर प्रयासरत है। pic.twitter.com/UIyU8NfSt2
— Amit Shah (@AmitShah) April 6, 2021

ਬੀਜੇਪੀ ਇਕ ਅਜਿਹਾ ਸੰਗਠਨ, ਜਿਸ ਦੇ ਮੈਂਬਰਾਂ ਲਈ ਪਾਰਟੀ ਹੀ ਪਰਿਵਾਰ- ਨੱਢਾ
ਜੇਪੀ ਨੱਢਾ ਨੇ ਟਵੀਟ ਕੀਤਾ, 'ਬੀਜੇਪੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਮੈਂ ਸੰਗਠਨ ਦੇ ਉਨ੍ਹਾਂ ਮਹਾਂਪੁਰਸ਼ਾਂ ਨੂੰ ਨਮਨ ਕਰਦਾ ਹਾਂ, ਜਿੰਨ੍ਹਾਂ ਨੇ ਆਪਣਾ ਆਪ ਸਮਰਪਿਤ ਕਰਕੇ ਪਾਰਟੀ ਨੂੰ ਇਸ ਪੱਧਰ ਤਕ ਪਹੁੰਚਾਇਆ ਹੈ। ਬੀਜੇਪੀ ਇਕ ਅਜਿਹਾ ਸੰਗਠਨ ਹੈ ਜਿਸ ਦੇ ਮੈਂਬਰਾਂ ਲਈ ਪਾਰਟੀ ਹੀ ਪਰਿਵਾਰ ਹੈ।
ਨੱਢਾ ਨੇ ਕਿਹਾ, 'ਕਰੋੜਾਂ ਕਾਰਕੁੰਨਾਂ ਦੀ ਤਪੱਸਿਆ ਤੇ ਨਿਰੰਤਰ ਮਿਹਨਤ ਕਾਰਨ ਹੀ ਸੰਗਠਨ ਦੇ ਵਿਕਾਸ ਤੇ ਸਿਆਸੀ ਯਾਤਰਾ ਸੰਭਵ ਹੋਈ। ਉਨ੍ਹਾਂ ਕਿਹਾ ਕਿ ਰਾਸ਼ਟਰ ਸੇਵਾ 'ਚ ਸਮਰਪਿਤ ਪਾਰਟੀ ਦਾ ਹਰ ਕਾਰਕੁੰਨ ਸਾਡੇ ਸੰਗਠਨ ਦੀ ਨੀਂਹ ਹੈ।
ਇਕ ਹੋਰ ਟਵੀਟ 'ਚ ਨੱਢਾ ਨੇ ਕਿਹਾ, 'ਪ੍ਰਧਾਨ ਮੰਤਰੀ ਮੋਦੀ ਦੇ ਸੰਕਲਪਿਤ ਨਵੇਂ ਭਾਰਤ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਸਾਨੂੰ ਸਭ ਦਾ ਸਾਥ-ਸਭ ਦਾ ਵਿਸ਼ਵਾਸ ਦੇ ਮੂਲਮੰਤਰ ਨੂੰ ਜਿਉਂਦਿਆਂ ਹੋਇਆਂ ਸੇਵਾ ਹੀ ਸੰਗਠਨ ਦੇ ਮਾਧਿਅਮ ਨਾਲ ਇਸ ਨੂੰ ਸਿੱਧ ਕਰਨਾ ਹੈ। ਸਾਰੇ ਕਾਰਕੁੰਨਾਂ ਨੂੰ ਬੀਜੇਪੀ ਦੇ ਸਥਾਪਨਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।