ਕੀ ਭਾਜਪਾ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਵੇਗੀ ਪੰਕਜਾ ਮੁੰਡੇ? ਸਾਫ ਕਰ ਦਿੱਤਾ ਰੁਖ
Pankaja Munde On Congress : ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸੀ ਹਲਚਲ ਦਰਮਿਆਨ ਭਾਜਪਾ ਆਗੂ ਪੰਕਜਾ ਮੁੰਡੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਜਪਾ ਨਹੀਂ ਛੱਡ ਰਹੀ ਹੈ। ਮੁੰਡੇ ਨੇ ਉਨ੍ਹਾਂ ਰਿਪੋਰਟਾਂ ਨੂੰ ਵੀ
Pankaja Munde On Congress : ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸੀ ਹਲਚਲ ਦਰਮਿਆਨ ਭਾਜਪਾ ਆਗੂ ਪੰਕਜਾ ਮੁੰਡੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਜਪਾ ਨਹੀਂ ਛੱਡ ਰਹੀ ਹੈ। ਮੁੰਡੇ ਨੇ ਉਨ੍ਹਾਂ ਰਿਪੋਰਟਾਂ ਨੂੰ ਵੀ ਖਾਰਜ ਕੀਤਾ,ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਮਿਲੇ ਸਨ। ਇਸ ਦੌਰਾਨ ਉਨ੍ਹਾਂ ਨੇ ਫਿਲਹਾਲ ਰਾਜਨੀਤੀ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ।
VIDEO | "I am tired with the discussions that have been going on about me since 2019. I want to take a break of one or two months, to deliberate on which direction this politics is going and where it is taking the country," says BJP leader @Pankajamunde. pic.twitter.com/yafrNW3HB9
— Press Trust of India (@PTI_News) July 7, 2023
ਦੇਵੇਂਦਰ ਫੜਨਵੀਸ ਨੇ ਕੀ ਕਿਹਾ?
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਵੀ ਪੰਕਜਾ ਮੁੰਡੇ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਨਸੀਪੀ ਸਾਡੇ ਨਾਲ ਆਉਣ ਤੋਂ ਬਾਅਦ ਸਾਰੇ ਲੋਕਾਂ ਨੂੰ ਇਹ ਫੈਸਲਾ ਪਸੰਦ ਆਇਆ ਹੋਵੇਗਾ, ਅਜਿਹਾ ਨਹੀਂ ਹੈ। ਪੰਕਜਾ ਮੁੰਡੇ ਦਾ ਐਨਸੀਪੀ ਨਾਲ ਸੰਘਰਸ਼ ਰਿਹਾ ਹੈ। ਪੰਕਜਾ ਮੁੰਡੇ ਰਾਸ਼ਟਰੀ ਨੇਤਾ ਹਨ, ਭਾਜਪਾ ਦੇ ਰਾਸ਼ਟਰੀ ਨੇਤਾ ਉਨ੍ਹਾਂ ਨਾਲ ਗੱਲ ਕਰਨਗੇ। ਪੰਕਜਾ ਭਾਜਪਾ 'ਚ ਹੈ, ਭਾਜਪਾ ਲਈ ਕੰਮ ਕਰੇਗੀ।
ਇਹ ਵੀ ਪੜ੍ਹੋ : ਨਾਬਾਲਿਗ ਲੜਕੀ ਨਾਲ ਹੋਏ ਰੇਪ ਮਾਮਲੇ 'ਚ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅਰਥੀ ਫੂਕ ਮੁਜ਼ਾਹਰਾ , ਆਰੋਪੀ ਗ੍ਰਿਫ਼ਤਾਰ
ਇਹ ਵੀ ਪੜ੍ਹੋ : ਓੜੀਸ਼ਾ ਰੇਲ ਹਾਦਸੇ 'ਚ ਸੀਬੀਆਈ ਦੀ ਕਾਰਵਾਈ, 3 ਰੇਲਵੇ ਕਰਮਚਾਰੀ ਗ੍ਰਿਫਤਾਰ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ