ਪੜਚੋਲ ਕਰੋ
Advertisement
ਮੋਦੀ ਦੀ ਮੁਖ਼ਾਲਫਤ ਤੋਂ ਬੀਜੇਪੀ ਲੀਡਰ ਔਖੇ, ਪ੍ਰਸਿੱਧ ਕਾਮੇਡੀਅਨ ਨੂੰ ਸ਼ਰੇਆਮ ਧਮਕੀ
ਸਟੈਂਡਅਪ ਕਾਮੇਡੀਅਨ ਕੁਨਾਲ ਕਾਮਰਾ ਦਾ ਪ੍ਰਧਾਨ ਮੰਤਰੀ ਮੋਦੀ ਖਿਲਾਫ ਟਵੀਟ ਕਰਨਾ ਭਾਰੀ ਪੈ ਰਿਹਾ ਹੈ। ਕੁਨਾਲ ਕਾਮਰਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਮੋਦੀ ਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਅੰਗਮਈ ਗੱਲਾਂ ਲਿਖ ਰਹੇ ਸਨ। ਇਹ ਗੱਲਾਂ ਭਾਤਰੀ ਜਨਤਾ ਪਾਰਟੀ ਦੇ ਸਕੱਤਰ ਜਰਨਲ ਮੋਹਿਤ ਭਾਰਤੀ ਨੂੰ ਪਸੰਦ ਨਹੀਂ ਆਈਆਂ ਤੇ ਉਨ੍ਹਾਂ ਨੇ ਕਾਮਰਾ ਨੂੰ ਸ਼ਰੇਆਮ ਧਮਕੀ ਦੇ ਦਿੱਤੀ।
ਮੁਬੰਈ: ਸਟੈਂਡਅਪ ਕਾਮੇਡੀਅਨ ਕੁਨਾਲ ਕਾਮਰਾ ਦਾ ਪ੍ਰਧਾਨ ਮੰਤਰੀ ਮੋਦੀ ਖਿਲਾਫ ਟਵੀਟ ਕਰਨਾ ਭਾਰੀ ਪੈ ਰਿਹਾ ਹੈ। ਕੁਨਾਲ ਕਾਮਰਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਮੋਦੀ ਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਅੰਗਮਈ ਗੱਲਾਂ ਲਿਖ ਰਹੇ ਸਨ। ਇਹ ਗੱਲਾਂ ਭਾਤਰੀ ਜਨਤਾ ਪਾਰਟੀ ਦੇ ਸਕੱਤਰ ਜਰਨਲ ਮੋਹਿਤ ਭਾਰਤੀ ਨੂੰ ਪਸੰਦ ਨਹੀਂ ਆਈਆਂ ਤੇ ਉਨ੍ਹਾਂ ਨੇ ਕਾਮਰਾ ਨੂੰ ਸ਼ਰੇਆਮ ਧਮਕੀ ਦੇ ਦਿੱਤੀ।
*FIXED IT* pic.twitter.com/psY3Kiyw4O
— Kunal Kamra (@kunalkamra88) December 18, 2019
ਕਾਮਰਾ ਨੇ ਬੁੱਧਵਾਰ ਨੂੰ ਟਵੀਟ ਕੀਤਾ ਸੀ, "ਪਿਆਰੇ ਪ੍ਰਧਾਨ ਮੰਤਰੀ ਮੋਦੀ, ਮੀਡੀਆ ਤੁਹਾਡੇ ਨਾਲ ਹੈ, ਬਾਲੀਵੁੱਡ ਤੁਹਾਡੇ ਨਾਲ ਹੈ, 353 ਸਾਂਸਦ ਤੁਹਾਡੇ ਨਾਲ ਹਨ, ਸਾਰੇ ਕੱਟੜ ਵਿਅਕਤੀ ਤੁਹਾਡੇ ਨਾਲ ਹਨ, ਭ੍ਰਿਸ਼ਟ ਅਪਰਾਧੀ ਤੇ ਬਲਾਤਕਾਰੀ ਤੁਹਾਡੇ ਨਾਲ ਹਨ, ਆਰਐਸਐਸ ਤੁਹਾਡੇ ਨਾਲ ਹੈ, ਐਨਆਰਆਈ ਤੇ ਢੋਕਲਾ ਮਾਫੀਆ ਤੁਹਾਡੇ ਨਾਲ ਹੈ, ਪਰ ਅਸੀਂ ਮਜ਼ਬੂਤੀ ਨਾਲ ਤੁਹਾਡੇ ਖਿਲਾਫ ਖੜ੍ਹੇ ਹਾਂ, ਕਿਉਂਕਿ ਦੇਸ਼ ਤੁਹਾਨੂੰ ਨਹੀਂ ਚਾਹੁੰਦਾ।"
ਇਸ ਦੇ ਨਾਲ ਕਾਮਰਾ ਨੇ ਲਿਖਿਆ ਕੇ "ਫਿਕਸ ਇਟ" (ਠੀਕ ਕਰੋ)। ਬੀਜੇਪੀ ਲੀਡਰ ਮੋਹਿਤ ਭਾਰਤੀ ਨੂੰ ਇਹ ਟਵੀਟ ਪਸੰਦ ਨਹੀਂ ਆਇਆ। ਉਨ੍ਹਾਂ ਕਾਮਰਾ ਨੂੰ ਜਵਾਬ ਵਿੱਚ ਲਿਖਿਆ, "ਮੇਰੀ ਇਹ ਗੱਲ ਲਿਖ ਲੋ ਤੁਹਾਨੂੰ ਵੀ ਜਲਦੀ ਫਿਕਸ (ਠੀਕ) ਕੀਤਾ ਜਾਵੇਗਾ।"
ਇਸ ਦੇ ਜਵਾਬ ਵਿੱਚ ਸਵਰਾ ਭਾਸਕਰ ਨੇ ਮੁੰਬਈ ਪੁਲਿਸ ਨੂੰ ਟੈਗ ਕਰਦੇ ਹੋਏ ਲਿਖਿਆ, “ਸੋ ਇਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸੱਕਤਰ ਮੋਹਿਤ ਭਾਰਤੀ ਹਨ ਜੋ ਸੋਸ਼ਲ ਮੀਡੀਆ ਉੱਤੇ ਸਟੈਂਡਅਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਸ਼ਰੇਆਮ ਧਮਕਾ ਰਹੇ ਹਨ? ਮੈਨੂੰ ਅਜਿਹਾ ਲੱਗਦਾ ਹੈ! ਮੈਂਬਰ ਦਾ ਅਹੁਦਾ ਸੰਭਾਲਣ ਦਾ ਇਹ ਕਿੰਨਾ ਸ਼ਾਨਦਾਰ ਤੇ ਜ਼ਿੰਮੇਵਾਰ ਵਤੀਰਾ ਹੈ! ਅਸੀਂ ਨਾਗਰਿਕਾਂ ਨੂੰ ਇੰਨਾ ਸੁਰੱਖਿਅਤ ਮਹਿਸੂਸ ਕਰਾਉਂਦੇ ਹਾਂ! ਹੈਸ਼ ਟੈਗ ਮੁੰਬਈ ਪੁਲਿਸ।"Economy fix kardo bhai 😂😂😂 https://t.co/TicMjdduYp
— Kunal Kamra (@kunalkamra88) December 18, 2019
ਆਪਣੇ ਪਹਿਲੇ ਕੀਤੇ ਟਵੀਟ 'ਤੇ, ਕੁਨਾਲ ਕਾਮਰਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਹੁਣ 'ਮਨੁੱਖਾਂ ਨੂੰ ਡੈਮੋਨੇਟਾਈਜ਼ ਕਰ ਰਹੇ ਹਨ'। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਾਰਤ ਵਿਰੋਧੀ ਹੈ।So is that the General Secretary of @BJP4India Mumbai openly threatening @kunalkamra88 on social media??? Seems like that to me! What wonderful and responsible conduct for an office bearing member of the ruling party! Makes us citizens feel so safe! 👏🏽👏🏽👏🏽👏🏽 @MumbaiPolice pic.twitter.com/Nbo4fRW88r
— Swara Bhasker (@ReallySwara) December 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਵਿਸ਼ਵ
ਕ੍ਰਿਕਟ
ਜਲੰਧਰ
Advertisement