BJP Leader Murder: ਭਾਜਪਾ ਨੇਤਾ ਦੀ ਕਾਰ 'ਚ ਮਿਲੀ ਸੜੀ ਹੋਈ ਲਾਸ਼, ਪੁਲਿਸ ਜਾਂਚ 'ਚ ਜੁਟੀ
ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਵਿੱਚ ਇੱਕ ਸਥਾਨਕ ਭਾਜਪਾ ਨੇਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਨੂੰ ਕਾਰ ਦੀ ਡਿੱਗੀ 'ਚ ਬੰਦ ਕਰ ਜਿੰਦਾ ਸਾੜ ਦਿੱਤਾ।
ਮੇਡਕ: ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਤੋਂ ਬੇਰਹਿਮੀ ਨਾਲ ਕਤਲ (BJP Learder Murder) ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਦਰਅਸਲ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਸਾਬਕਾ ਸਥਾਨਕ ਨੇਤਾ ਦਾ ਕਤਲ ਕਰ ਦਿੱਤਾ ਗਿਆ। ਇਸ ਭਾਜਪਾ ਨੇਤਾ ਨੂੰ ਕੁਝ ਅਣਪਛਾਤੇ ਲੋਕਾਂ ਨੇ ਹੌਂਡਾ ਸਿਟੀ ਕਾਰ ਦੀ ਡਿੱਗੀ ਵਿੱਚ ਰੱਖ ਕੇ ਜ਼ਿੰਦਾ ਸਾੜ ਦਿੱਤਾ। ਇਸ ਘਟਨਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਭਾਜਪਾ ਨੇਤਾ ਦੀ ਪਛਾਣ ਸ਼੍ਰੀਨਿਵਾਸ ਪ੍ਰਸਾਦ ਵਜੋਂ ਹੋਈ ਹੈ। ਉਹ 45 ਸਾਲਾਂ ਦੇ ਸੀ। ਫਿਲਹਾਲ ਕਤਲ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਜਪਾ ਨੇਤਾ ਦੀ ਸੜੀ ਹੋਈ ਲਾਸ਼ ਡਿੱਗੀ ਚੋਂ ਮਿਲੀ
ਇਸ ਵਹਿਸ਼ੀ ਘਟਨਾ 'ਤੇ ਮੇਡਕ ਦੀ ਐਸਪੀ ਦੀਪਤੀ ਦਾ ਕਹਿਣਾ ਹੈ ਕਿ ਭਾਜਪਾ ਨੇਤਾ ਨੂੰ ਉਨ੍ਹਾਂ ਦੀ ਕਾਰ ਵਿੱਚ ਬੈਠੇ ਲੋਕਾਂ ਨੇ ਅੱਗ ਲਾ ਦਿੱਤੀ ਸੀ। ਸਾਨੂੰ ਉਸ ਦੀ ਜਲੀ ਹੋਈ ਲਾਸ਼ ਹੌਂਡਾ ਸਿਟੀ ਕਾਰ ਚੋਂ ਮਿਲੀ ਹੈ। ਅਸੀਂ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ।
ਸੋਮਵਾਰ ਰਾਤ ਤੋਂ ਬੰਦ ਸੀ ਮੋਬਾਈਲ
ਸਾਬਕਾ ਸਥਾਨਕ ਭਾਜਪਾ ਨੇਤਾ ਸ਼੍ਰੀਨਿਵਾਸ ਸੋਮਵਾਰ ਦੁਪਹਿਰ ਨੂੰ ਇਹ ਕਹਿ ਕੇ ਆਪਣੇ ਘਰ ਤੋਂ ਚਲੇ ਗਏ ਸੀ ਕਿ ਉਹ ਆਪਣੇ ਦੋਸਤਾਂ ਨਾਲ ਤਿਰੂਪਤੀ ਜਾਣਗੇ। ਸੋਮਵਾਰ ਰਾਤ ਨੂੰ ਉਸ ਦਾ ਮੋਬਾਈਲ ਬੰਦ ਸੀ ਤੇ ਉਸ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ, ਉਨ੍ਹਾਂ ਦੀ ਪਤਨੀ ਹਿਮਾਵਤੀ ਆਪਣੇ ਪਤੀ ਸ਼੍ਰੀਨਿਵਾਸ ਦੀ ਲਾਸ਼ ਦੀ ਪਛਾਣ ਨਹੀਂ ਕਰ ਸਕੀ ਕਿਉਂਕਿ ਲਾਸ਼ ਲਗਪਗ ਸੜ ਕੇ ਸੁਆਹ ਹੋ ਚੁੱਕੀ ਸੀ।
ਆਰਐਸਐਸ ਤੇ ਵੀਐਚਪੀ ਨਾਲ ਜੁੜੇ ਦੱਸੇ ਜਾਂਦੇ ਹਨ ਸ੍ਰੀਨਿਵਾਸ
ਸ੍ਰੀਨਿਵਾਸ ਆਰਐਸਐਸ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਹੋਣ ਬਾਰੇ ਵੀ ਕਿਹਾ ਜਾਂਦਾ ਹੈ, ਉਨ੍ਹਾਂ 'ਤੇ ਪਹਿਲਾਂ ਵੀ ਕਈ ਵਾਰ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਹ ਬਚ ਗਏ। ਇਸ ਤੋਂ ਇਲਾਵਾ, ਉਹ ਇੱਕ ਕਤਲ ਕੇਸ ਵਿੱਚ ਵੀ ਮੁਲਜ਼ਮ ਸੀ ਤੇ ਕੁਝ ਸਾਲ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਸ੍ਰੀਨਿਵਾਸ ਮੇਡਕ ਸ਼ਹਿਰ ਦੇ ਸਿਨੇਮੈਕਸ ਥੀਏਟਰ ਦੇ ਮਾਲਕ ਵੀ ਹਨ।
ਸਰੀਰ ਨੂੰ ਡੀਐਨਏ ਟੈਸਟ ਲਈ ਭੇਜਿਆ ਗਿਆ
ਮੰਗਲਵਾਰ ਸਵੇਰੇ ਮੰਗਲਪਾਰਥੀ ਦੇ ਬਾਹਰਵਾਰ ਸਥਾਨਕ ਲੋਕਾਂ ਨੇ ਕਾਰ ਵਿੱਚ ਅੱਗ ਦੀਆਂ ਲਪਟਾਂ ਦੇਖੀਆਂ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਡੀਐਨਏ ਟੈਸਟ ਲਈ ਲੈਬ ਵਿੱਚ ਭੇਜ ਦਿੱਤਾ ਹੈ। ਕੁਝ ਸਮੇਂ ਤੋਂ ਸ੍ਰੀਨਿਵਾਸ ਦਾ ਆਪਣੇ ਕਾਰੋਬਾਰੀ ਭਾਈਵਾਲਾਂ ਨਾਲ ਵਿਵਾਦ ਚੱਲ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: The Kapil Sharma Show ਸੈੱਟ ਦੀ ਪਹਿਲੀ ਝਲਕ, ਵੇਖੋ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904