(Source: ECI/ABP News)
ਮੋਦੀ ਸਰਕਾਰ ਦੇ 40,000 ਕਰੋੜ ਬਚਾਉਣ ਲਈ 80 ਘੰਟੇ ਮੁੱਖ ਮੰਤਰੀ ਬਣੇ ਫੜਨਵੀਸ !
ਅਨੰਤ ਕੁਮਾਰ ਹੇਗੜੇ ਨੇ ਕਿਹਾ, ‘ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਵਿੱਚ 80 ਘੰਟੇ ਮੁੱਖ ਮੰਤਰੀ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ। ਇਹ ਨਾਟਕ ਕਿਉਂ ਹੋਇਆ? ਕੀ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਬਹੁਮਤ ਨਹੀਂ ਸੀ, ਫਿਰ ਵੀ ਮੁੱਖ ਮੰਤਰੀ ਬਣੇ। ਹਰ ਕੋਈ ਇਹ ਸਵਾਲ ਪੁੱਛ ਰਿਹਾ ਹੈ। ਮੁੱਖ ਮੰਤਰੀ ਦੀ ਪਹੁੰਚ 40 ਹਜ਼ਾਰ ਕਰੋੜ ਤੱਕ ਸੀ। ਜੇ ਕਾਂਗਰਸ-ਐਨਸੀਪੀ ਤੇ ਸ਼ਿਵ ਸੈਨਾ ਸੱਤਾ ਵਿੱਚ ਆਉਂਦੀ ਤਾਂ ਉਹ ਚਾਲੀ ਹਜ਼ਾਰ ਕਰੋੜ ਦੀ ਦੁਰਵਰਤੋਂ ਕਰਦੀ।’
![ਮੋਦੀ ਸਰਕਾਰ ਦੇ 40,000 ਕਰੋੜ ਬਚਾਉਣ ਲਈ 80 ਘੰਟੇ ਮੁੱਖ ਮੰਤਰੀ ਬਣੇ ਫੜਨਵੀਸ ! bjp-mp-ananth-hegde-says-devendra-fadnavis-become-cm-for-80-hours-for-40-thousand-crore-rupees ਮੋਦੀ ਸਰਕਾਰ ਦੇ 40,000 ਕਰੋੜ ਬਚਾਉਣ ਲਈ 80 ਘੰਟੇ ਮੁੱਖ ਮੰਤਰੀ ਬਣੇ ਫੜਨਵੀਸ !](https://static.abplive.com/wp-content/uploads/sites/5/2019/12/02141448/anant.jpg?impolicy=abp_cdn&imwidth=1200&height=675)
ਮੁੰਬਈ: ਊਧਵ ਠਾਕਰੇ ਮਹਾਰਾਸ਼ਟਰ ਦੇ ਸੀਐਮ ਹਨ ਪਰ ਇਸ ਤੋਂ ਪਹਿਲਾਂ ਬੀਜੇਪੀ ਦੇ ਦੇਵੇਂਦਰ ਫੜਨਵੀਸ 80 ਘੰਟਿਆਂ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਸੀ। ਇਸ ‘ਤੇ ਬਹੁਤ ਹੰਗਾਮਾ ਹੋਇਆ। ਹੰਗਾਮੇ ਤੋਂ ਬਾਅਦ ਫੜਨਵੀਸ ਨੇ ਬਿਨਾਂ ਕੋਈ ਬਹੁਮਤ ਸਾਬਤ ਕੀਤੇ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ। ਇਹ ਸਵਾਲ ਹਰ ਕਿਸੇ ਦੇ ਦਿਮਾਗ ਵਿੱਚ ਚੱਲ ਰਿਹਾ ਸੀ ਕਿ ਆਖ਼ਰ ਸਭ ਕੁਝ ਜਾਣਦੇ ਹੋਏ ਵੀ ਫੜਨਵੀਸ 80 ਘੰਟੇ ਦੇ ਸੀਐੱਮ ਕਿਉਂ ਬਣੇ?
ਹੁਣ ਬੀਜੇਪੀ ਦੇ ਵੱਡੇ ਨੇਤਾ ਅਨੰਤ ਹੇਗੜੇ ਨੇ ਇਸ ਬਾਰੇ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਹੈ ਕਿ ਫੜਨਵੀਸ ਨੂੰ ਕੇਂਦਰ ਦੇ 40 ਹਜ਼ਾਰ ਕਰੋੜ ਰੁਪਏ ਬਚਾਉਣ ਲਈ 80 ਘੰਟੇ ਦਾ ਮੁੱਖ ਮੰਤਰੀ ਬਣਨਾ ਪਿਆ। ਹੇਗੜੇ ਦਾ ਦਾਅਵਾ ਹੈ ਕਿ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਦੀ ਇਸ ਪੈਸੇ 'ਤੇ ਬੁਰੀ ਨਜ਼ਰ ਸੀ ਪਰ 80 ਘੰਟਿਆਂ ਵਿੱਚ ਇਸ ਪੈਸੇ ਦਾ ਸਹੀ ਪ੍ਰਬੰਧ ਕਰ ਦਿੱਤਾ ਗਿਆ।
ਅਨੰਤ ਕੁਮਾਰ ਹੇਗੜੇ ਨੇ ਕਿਹਾ, ‘ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਵਿੱਚ 80 ਘੰਟੇ ਮੁੱਖ ਮੰਤਰੀ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ। ਇਹ ਨਾਟਕ ਕਿਉਂ ਹੋਇਆ? ਕੀ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਬਹੁਮਤ ਨਹੀਂ ਸੀ, ਫਿਰ ਵੀ ਮੁੱਖ ਮੰਤਰੀ ਬਣੇ। ਹਰ ਕੋਈ ਇਹ ਸਵਾਲ ਪੁੱਛ ਰਿਹਾ ਹੈ। ਮੁੱਖ ਮੰਤਰੀ ਦੀ ਪਹੁੰਚ 40 ਹਜ਼ਾਰ ਕਰੋੜ ਤੱਕ ਸੀ। ਜੇ ਕਾਂਗਰਸ-ਐਨਸੀਪੀ ਤੇ ਸ਼ਿਵ ਸੈਨਾ ਸੱਤਾ ਵਿੱਚ ਆਉਂਦੀ ਤਾਂ ਉਹ ਚਾਲੀ ਹਜ਼ਾਰ ਕਰੋੜ ਦੀ ਦੁਰਵਰਤੋਂ ਕਰਦੀ।’
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)