ਕੋਰੋਨਾ ਲਈ ਬੀਜੇਪੀ ਸਾਂਸਦ ਦੀ ਜਾਨ
ਕੋਰੋਨਾ ਮਹਾਮਾਰੀ ਦੇ ਚੱਲਦੇ ਬੀਜੇਪੀ ਦੇ ਖੰਡਵਾ ਤੋਂ ਸਾਂਸਦ ਨੰਦ ਕੁਮਾਰ ਸਿੰਘ ਚੌਹਾਨ ਉਰਫ ਨੰਦੂ ਭੈਆ ਦਾ ਦੇਹਾਂਤ ਹੋ ਗਿਆ ਹੈ। ਨੰਦ ਕੁਮਾਰ ਸਿੰਘ ਦਾ ਦਿੱਲੀ-ਐਨਸੀਆਰ ਸਥਿਤ ਮੇਦਾਂਤਾ ਹਸਪਤਾਲ ਵਿੱਚ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ ਪਰ ਬੀਤੀ ਰਾਤ ਉਹ ਕੋਰੋਨਾ ਨਾਲ ਲੜਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਗਏ।
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਚੱਲਦੇ ਬੀਜੇਪੀ ਦੇ ਖੰਡਵਾ ਤੋਂ ਸਾਂਸਦ ਨੰਦ ਕੁਮਾਰ ਸਿੰਘ ਚੌਹਾਨ ਉਰਫ ਨੰਦੂ ਭੈਆ ਦਾ ਦੇਹਾਂਤ ਹੋ ਗਿਆ ਹੈ। ਨੰਦ ਕੁਮਾਰ ਸਿੰਘ ਦਾ ਦਿੱਲੀ-ਐਨਸੀਆਰ ਸਥਿਤ ਮੇਦਾਂਤਾ ਹਸਪਤਾਲ ਵਿੱਚ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ ਪਰ ਬੀਤੀ ਰਾਤ ਉਹ ਕੋਰੋਨਾ ਨਾਲ ਲੜਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਗਏ।
ਨੰਦ ਕੁਮਾਰ ਸਿੰਘ ਨੂੰ ਕੋਰੋਨਾ ਪੌਜ਼ੇਟਿਵ ਹੋਣ ਦੇ ਬਾਅਦ 11 ਜਨਵਰੀ ਨੂੰ ਭੋਪਾਲ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਹਾਲਾਤ ਵਿਗੜਣ ਮਗਰੋਂ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ। ਸਾਲ 2019 ਵਿੱਚ ਉਹ ਛੇਵੀਂ ਵਾਰ ਮੱਧ ਪ੍ਰਦੇਸ਼ ਦੇ ਖੰਡਵਾ ਲੋਕ ਸਭਾ ਤੋਂ ਸਾਂਸਦ ਚੁਣੇ ਗਏ ਸੀ।
ਨੰਦ ਕੁਮਾਰ ਸਿੰਘ ਨੇ ਖੰਡਵਾ ਦੇ ਬੁਰਹਾਨਪੁਰ ਲੋਕ ਸਭਾ ਹਲਕੇ ਦੀ ਪ੍ਰਤੀਨਿਧਤਾ ਕੀਤੀ। ਉਹ ਨਿਮਾੜ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਸ਼ਾਹਪੁਰ ਦੇ ਵਸਨੀਕ ਸੀ। ਉਨ੍ਹਾਂ ਦਾ ਜਨਮ 8 ਸਤੰਬਰ 1952 ਨੂੰ ਖੰਡਵਾ ਜ਼ਿਲ੍ਹੇ ਦੇ ਸ਼ਾਹਪੁਰ ਵਿੱਚ ਹੋਇਆ ਸੀ। ਸਾਲ 1996 ਵਿੱਚ ਨੰਦ ਕੁਮਾਰ ਸਿੰਘ ਚੌਹਾਨ ਨੇ ਸ਼ਾਹਪੁਰ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕੀਤੀ ਸੀ।