ਪੜਚੋਲ ਕਰੋ
ਅਮਿਤ ਹੀ ਬਣੇ ਰਹਿਣਗੇ ਬੀਜੇਪੀ ਦੇ ਸ਼ਾਹ, ਲੋਕ ਸਭਾ ਤੇ ਰਾਜ ਸਭਾ 'ਚ ਲੀਡਰਾਂ ਦੀ ਚੋਣ
ਬੀਜੇਪੀ ਨੇ ਲੋਕ ਸਭਾ ਤੇ ਰਾਜ ਸਭਾ ‘ਚ ਆਪਣੇ ਨੇਤਾਵਾਂ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਸੰਸਦੀ ਕਾਰਜਕਾਰਨੀ ਕਮੇਟੀ ਦਾ ਐਲਾਨ ਹੋ ਗਿਆ ਹੈ। ਇਸ ਤਹਿਤ ਲੀਡਰ ਆਫ਼ ਹਾਊਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬਣਾਇਆ ਗਿਆ ਹੈ।

ਨਵੀਂ ਦਿੱਲੀ: ਬੀਜੇਪੀ ਨੇ ਲੋਕ ਸਭਾ ਤੇ ਰਾਜ ਸਭਾ ‘ਚ ਆਪਣੇ ਨੇਤਾਵਾਂ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਸੰਸਦੀ ਕਾਰਜਕਾਰਨੀ ਕਮੇਟੀ ਦਾ ਐਲਾਨ ਹੋ ਗਿਆ ਹੈ। ਇਸ ਤਹਿਤ ਲੀਡਰ ਆਫ਼ ਹਾਊਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬਣਾਇਆ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹੀ ਬਣੇ ਰਹਿਣਗੇ। ਇਨ੍ਹਾਂ ਤੋਂ ਇਲਾਵਾ ਰਾਜਨਾਥ ਸਿੰਘ ਲੋਕ ਸਭਾ ‘ਚ ਉੱਪ ਨੇਤਾ ਹੋਣਗੇ ਜਦਕਿ ਰਾਜ ਸਭਾ ‘ਚ ਥਾਰਵਚੰਦ ਗਹਿਲੋਤ ਨੇਤਾ ਹੋਣਗੇ। ਪਿਊਸ਼ ਗੋਇਲ ਨੂੰ ਰਾਜ ਸਭਾ ’ਚ ਉੱਪ ਨੇਤਾ ਬਣਾਇਆ ਗਿਆ ਹੈ। ਸਰਕਾਰ ਵੱਲੋਂ ਪ੍ਰਹਲਾਦ ਜੋਸ਼ੀ ਚੀਫ ਵਿਪ੍ਹ ਹੋਣਗੇ। ਅਰਜੁਨ ਮੇਘਵਾਲ ਡਿਪਟੀ ਚੀਫ ਵਿਪ੍ਹ ਹੋਣਗੇ। ਇਸ ਤੋਂ ਇਲਾਵਾ ਵੀ ਮੁਰਲੀਧਰਨ ਰਾਜ ਸਭਾ ਦੇ ਡਿਪਟੀ ਚੀਫ ਵਿਪ੍ਹ ਹੋਣਗੇ।
ਲੋਕ ਸਭਾ ‘ਚ ਭਾਜਪਾ ਦਾ ਚੀਫ ਵਿਪ੍ਹ ਸੰਜੇ ਜਸਵਾਲ ਨੂੰ ਬਣਾਇਆ ਗਿਆ ਹੈ ਜਦਕਿ ਨਾਰਾਇਣ ਲਾਲ ਪੰਚਾਰਿਆ ਰਾਜ ਸਭਾ ‘ਚ ਬੀਜੇਪੀ ਵੱਲੋਂ ਚੀਫ ਵਿਪ੍ਹ ਬਣਾਏ ਗਏ ਹਨ। ਲੋਕ ਸਭਾ ‘ਚ ਪਾਰਲੀਮੈਂਟਰੀ ਪਾਰਟੀ ਦੇ ਸਕਤਰ ਗਣੇਸ਼ ਸਿੰਘ ਹੋਣਗੇ ਤੇ ਭੁਪੇਂਦਰ ਯਾਦਵ ਰਾਜ ਸਭਾ ‘ਚ ਪਾਰਲੀਮੈਂਟਰੀ ਪਾਰਟੀ ਦੇ ਸਕੱਤਰ ਹੋਣਗੇ। ਜਦਕਿ ਗੋਪਲਾ ਸ਼ੈੱਟੀ ਕੋਸ਼-ਪ੍ਰਧਾਨ ਹੋਣਗੇ।BJP Parliamentary Party Executive Committee has been constituted with PM Narendra Modi as the leader of the party,Rajnath Singh as Deputy leader of the party (Lok Sabha), Thawar Chand Gehlot as leader of party in Rajya Sabha&Piyush Goyal as Deputy leader of party in Rajya Sabha). pic.twitter.com/QsK2aifC04
— ANI (@ANI) 12 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















