ਪੜਚੋਲ ਕਰੋ
Advertisement
ਘਰੋਂ ਸੱਦ ਕੇ ਬੀਜੇਪੀ ਕੌਂਸਲਰ ਨੂੰ ਮਾਰੀਆਂ ਗੋਲੀਆਂ, ਸੀਸੀਟੀਵੀ ‘ਚ ਨਜ਼ਰ ਆਏ ਕਾਤਲ
ਰੁਦਰਪੁਰ ਵਿੱਚ ਭਾਜਪਾ ਸਮਰਥਕ ਮਿਉਂਸਪਲ ਕੌਂਸਲਰ ਨੂੰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਜੁਰਮ ਕਰਨ ਤੋਂ ਬਾਅਦ ਬਦਮਾਸ਼ ਸਵਾਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ 6 ਟੀਮਾਂ ਗਠਿਤ ਕੀਤੀਆਂ ਹਨ।
ਰੁਦਰਪੁਰ: ਉੱਤਰਾਖੰਡ ਦੇ ਰੁਦਰਪੁਰ 'ਚ ਭਾਜਪਾ ਸਮਰਥਕ ਮਿਉਂਸਪਲ ਕੌਂਸਲਰ ਪ੍ਰਕਾਸ਼ ਧਾਮੀ ਨੂੰ ਗੋਲੀ ਮਾਰ ਕਤਲ ਕਰ ਦਿੱਤਾ। ਕੌਂਸਲਰ ਦਾ ਉਸ ਦੇ ਘਰ ਦੇ ਬਾਹਰ ਕਤਲ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਖੇਤਰ ਵਿੱਚ ਸਨਸਨੀ ਫੈਲ ਗਈ। ਜਲਦੀ ਵਿੱਚ ਕੌਂਸਲਰ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦਈਏ ਕਿ ਸੋਮਵਾਰ ਸਵੇਰੇ ਕਰੀਬ 9 ਵਜੇ ਆਈ10 ਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਭਦੈਪੁਰਾ ਵਾਰਡ ਨੰਬਰ 13 ਤੋਂ ਘਰ ਦੇ ਬਾਹਰ ਕੌਂਸਲਰ ਪ੍ਰਕਾਸ਼ ਸਿੰਘ ਧਾਮੀ ਨੂੰ ਗੋਲੀ ਮਾਰ ਦਿੱਤੀ। ਧਾਮੀ ਸਵੇਰੇ ਉਸ ਦੇ ਘਰ ਸੀ, ਇਸ ਦੌਰਾਨ ਇੱਕ ਨੌਜਵਾਨ ਨੇ ਉਸ ਨੂੰ ਘਰ ਤੋਂ ਬਾਹਰ ਬੁਲਾਇਆ ਤੇ ਗੱਲਬਾਤ ਵਿਚ ਰੁੱਝ ਗਿਆ।
ਵਾਰਦਾਤ ਨੂੰ ਅੰਜਾਮ ਦੇ ਕੇ ਬਦਮਾਸ਼ ਸਵਾਰ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਧਾਮੀ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਕੋਤਵਾਲੀ ਪੁਲਿਸ ਦੇ ਨਾਲ ਐਸਪੀ ਸਿਟੀ ਦੇਵੇਂਦਰ ਪਿੰਚਾ, ਸੀਓ ਸਿਟੀ ਅਮਿਤ ਕੁਮਾਰ ਤੇ ਸਾਰੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਵਿੱਚ ਜੁਟੇ ਹੋਏ ਹਨ।
ਰੁਦਰਪੁਰ ਵਿੱਚ ਨੇੜਲੇ ਥਾਣਿਆਂ ਦੀ ਫੋਰਸ ਤਾਇਨਾਤ ਕੀਤੀ ਗਈ ਹੈ। ਘੇਰਾਬੰਦੀ ਕਰਕੇ ਚੈਕਿੰਗ ਮੁਹਿੰਮ ਵੀ ਚਲਾਈ ਗਈ। ਮੁਲਜ਼ਮਾਂ ਨੂੰ ਫੜਨ ਲਈ 6 ਟੀਮਾਂ ਦਾ ਗਠਨ ਕੀਤਾ ਗਿਆ ਹੈ। ਐਸਪੀ ਸਿਟੀ ਦੇਵੇਂਦਰ ਪਿੰਚਾ ਨੇ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ। ਉਸ ਨੇ ਦੱਸਿਆ ਕਿ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਸੀਸੀਟੀਵੀ ਫੁਟੇਜ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਕੌਂਸਲਰ ਪ੍ਰਕਾਸ਼ ਸਿੰਘ ਧਾਮੀ ਦੇ ਘਰ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਇੱਕ ਕਾਰ ਵਿੱਚ ਸਵਾਰ ਚਾਰ ਬਦਮਾਸ਼ ਦਿਖਾਈ ਦੇ ਰਹੇ ਹਨ, ਜਿਸ ਵਿੱਚ ਬਦਮਾਸ਼ ਕਾਰ ਚੋਂ ਬਾਹਰ ਨਿਕਲਦੇ ਹੀ ਪਿਸਤੌਲ ਕੱਢ ਦੇ ਹੋਏ ਦਿਖਾਈ ਦੇ ਰਹੇ ਹਨ ਤੇ ਕੌਂਸਲਰ ਪ੍ਰਕਾਸ਼ ਧਾਮੀ ਦੇ ਘਰ ਨੇੜੇ ਜਾਂਦੇ ਹੋਏ ਦਿਖਾਈ ਦਿੱਤੇ। ਧਾਮੀ ਦੇ ਕਤਲ ਤੋਂ ਬਾਅਦ ਬਦਮਾਸ਼ ਕਾਰ ਵਿਚ ਬੈਠ ਕੇ ਫਰਾਰ ਹੁੰਦੇ ਵੇਖੇ ਗਏ ਹਨ। ਪੁਲਿਸ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਜਾਂਚ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਦੌਰਾਨ ਕਾਰ ਵਿਚ ਸਵਾਰ ਹੋਰ ਬਦਮਾਸ਼ ਵੀ ਉਸ ਕੋਲ ਪਹੁੰਚੇ ਤੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਧਾਮੀ ਦੇ ਸਿਰ, ਗਰਦਨ ਤੇ ਛਾਤੀ 'ਤੇ ਲੱਗੀਆਂ। ਕੌਂਸਲਰ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਬਦਮਾਸ਼ਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਮਾਰ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement