ਪੜਚੋਲ ਕਰੋ

ਮੋਦੀ ਦੇ ਮੁੜ PM ਬਣਨ 'ਤੇ ਜਸ਼ਨ ਮਨਾ ਕੇ ਪਰਤ ਰਹੇ ਨੌਜਵਾਨਾਂ 'ਤੇ ਹਮਲਾ; ਜਾਣੋ ਉਹਨਾਂ 'ਤੇ ਕਿਉਂ ਭੜਕੇ ਲੋਕ

ਨਰਿੰਦਰ ਮੋਦੀ ਸਰਕਾਰ ਦੀ ਵਾਪਸੀ ਦਾ ਜਸ਼ਨ ਮਨਾ ਕੇ ਪਰਤ ਰਹੇ ਦੋ ਭਾਜਪਾ ਵਰਕਰਾਂ 'ਤੇ 5 ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਭਾਜਪਾ ਵਰਕਰਾਂ 'ਤੇ...

ਕਰਨਾਟਕ ਦੇ ਮੰਗਲੁਰੂ 'ਚ ਨਰਿੰਦਰ ਮੋਦੀ ਸਰਕਾਰ ਦੀ ਵਾਪਸੀ ਦਾ ਜਸ਼ਨ ਮਨਾ ਕੇ ਪਰਤ ਰਹੇ ਦੋ ਭਾਜਪਾ ਵਰਕਰਾਂ 'ਤੇ 5 ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਭਾਜਪਾ ਵਰਕਰਾਂ 'ਤੇ ਚਾਕੂ ਨਾਲ ਹਮਲਾ ਕੀਤਾ, ਜੋ ਫਿਲਹਾਲ ਹਸਪਤਾਲ 'ਚ ਦਾਖਲ ਹਨ। ਇਨ੍ਹਾਂ 'ਚੋਂ ਇਕ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜਦਕਿ ਦੂਜੇ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਦੱਸਿਆ ਕਿ ਇਸ ਘਟਨਾ 'ਚ 41 ਸਾਲਾ ਹਰਸ਼ ਅਤੇ 24 ਸਾਲਾ ਨੰਦਕੁਮਾਰ 'ਤੇ ਹਮਲਾ ਹੋਇਆ ਹੈ। ਇਹ ਦੋਵੇਂ ਮੋਦੀ ਸਰਕਾਰ ਦੀ ਵਾਪਸੀ ਦੇ ਮੌਕੇ 'ਤੇ ਕੱਢੇ ਗਏ ਇਕ ਜਿੱਤ ਜਲੂਸ 'ਚ ਹਿੱਸਾ ਲੈਣ ਗਏ ਸਨ ਅਤੇ ਉਥੋਂ ਵਾਪਸ ਪਰਤ ਰਹੇ ਸਨ।

ਦੂਜੇ ਪੱਖ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਧਾਰਮਿਕ ਸਥਾਨ ਦੇ ਬਾਹਰ ਨਾਅਰੇਬਾਜ਼ੀ ਕੀਤੀ ਸੀ, ਜਿਸ ਤੋਂ ਬਾਅਦ ਝੜਪ ਹੋ ਗਈ। ਭਾਜਪਾ ਵਰਕਰਾਂ 'ਤੇ ਚਾਕੂਆਂ ਨਾਲ ਹਮਲਾ ਕਰਨ ਦੇ ਦੋਸ਼ 'ਚ ਮੁਹੰਮਦ ਸ਼ਾਕਿਰ, ਅਬਦੁਲ ਰਜ਼ਾਕ, ਅਬੂ ਬਕਰ ਸਿੱਦੀਕੀ, ਸਵਾਦ ਅਤੇ ਹਫੀਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਝਗੜਾ ਇੱਕ ਬਾਰ ਦੇ ਬਾਹਰ ਹੋਇਆ। ਇੱਥੇ ਬਾਈਕ ਸਵਾਰ 20 ਤੋਂ 25 ਨੌਜਵਾਨਾਂ ਨੇ ਭਾਜਪਾ ਵਰਕਰਾਂ ਦਾ ਪਿੱਛਾ ਕੀਤਾ। ਉਨ੍ਹਾਂ ਦੋਵਾਂ ਭਾਜਪਾ ਵਰਕਰਾਂ 'ਤੇ ਨਾਅਰੇਬਾਜ਼ੀ ਕਰਨ ਦਾ ਦੋਸ਼ ਲਗਾਇਆ ਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ ਮਸਜਿਦ ਨਾਲ ਜੁੜੇ ਪੀਕੇ ਅਬਦੁੱਲਾ ਦੀ ਅਰਜ਼ੀ 'ਤੇ ਮਾਮਲਾ ਦਰਜ ਕੀਤਾ ਹੈ। ਅਬਦੁੱਲਾ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਕੁੱਟੇ ਗਏ ਭਾਜਪਾ ਵਰਕਰ ਭੜਕਾਊ ਨਾਅਰੇ ਲਗਾ ਰਹੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ਬਾਹਰ ਖੜ੍ਹੇ ਲੋਕਾਂ ਨਾਲ ਵੀ ਬਦਸਲੂਕੀ ਕੀਤੀ। ਇਹ ਮਾਮਲਾ ਫਿਰਕੂ ਤੌਰ 'ਤੇ  ਕਰਨਾਟਕ 'ਚ ਨਵਾਂ ਵਿਵਾਦ ਪੈਦਾ ਕਰ ਸਕਦਾ ਹੈ। ਇਸ ਸਮੇਂ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਭਾਜਪਾ ਇਹ ਦੋਸ਼ ਲਾਉਂਦੀ ਰਹੀ ਹੈ ਕਿ ਉਹ ਮੁਸਲਿਮ ਤੁਸ਼ਟੀਕਰਨ ਦੀ ਰਾਜਨੀਤੀ ਕਰਦੀ ਹੈ। 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ 240 ਸੀਟਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨਡੀਏ ਦੇ ਹਿੱਸੇਦਾਰਾਂ ਦੇ ਸਮਰਥਨ ਨਾਲ ਫਿਰ ਤੋਂ ਸਰਕਾਰ ਬਣਾਈ ਹੈ ਅਤੇ ਐਤਵਾਰ ਨੂੰ ਪੂਰੇ ਮੰਤਰੀ ਮੰਡਲ ਦੇ ਨਾਲ ਸਹੁੰ ਵੀ ਚੁੱਕੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
Advertisement
ABP Premium

ਵੀਡੀਓਜ਼

ਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂਗਿਆਨੀ ਰਘਵੀਰ ਸਿੰਘ ਕਰਨਗੇ ਧਾਮੀ ਨਾਲ ਮੁਲਾਕਾਤਨਸ਼ਾ ਦੀ ਸ਼ੁਰੂਆਤ BJP ਤੇ ਅਕਾਲੀਆਂ ਨੇ ਕੀਤੀ  'ਆਪ' ਕਰੇਗੀ ਅੰਤ!ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ!   ਜ਼ਿਲ੍ਹਿਆਂ ਦੇ DC ਅਤੇ SSP ਨਾਲ  ਮੀਟਿੰਗ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਕਦੋਂ ਦਿਖੇਗਾ ਰਮਜ਼ਾਨ ਦਾ ਚੰਦ? 1 ਜਾਂ 2 ਮਾਰਚ ਨੂੰ ਕਦੋਂ ਰੱਖਿਆ ਜਾਵੇਗਾ ਰੋਜ਼ਾ
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਡੇਰਾ ਬਿਆਸ ਦੀ ਸੰਗਤ ਲਈ ਜ਼ਰੂਰੀ ਖ਼ਬਰ, ਬਦਲਿਆ ਸਮਾਂ, ਜਾਣੋ ਨਵਾਂ Time
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਕੁੱਲੂ ਜਾਣ ਵਾਲੇ ਹੋ ਜਾਣ ਸਾਵਧਾਨ! ਹੜ੍ਹ ਵਰਗੇ ਹਾਲਾਤ, ਤਬਾਹੀ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
ਜੋਸ ਬਟਲਰ ਨੇ ਇੰਗਲੈਂਡ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ, ਜਾਣੋ ਕਿਉਂ ਲਿਆ ਆਹ ਫੈਸਲਾ
Politics 'ਚ ਐਂਟਰੀ ਲਵੇਗੀ ਪ੍ਰੀਤੀ ਜਿੰਟਾ? ਅਦਾਕਾਰਾ ਨੇ ਕਰ'ਤਾ ਐਲਾਨ
Politics 'ਚ ਐਂਟਰੀ ਲਵੇਗੀ ਪ੍ਰੀਤੀ ਜਿੰਟਾ? ਅਦਾਕਾਰਾ ਨੇ ਕਰ'ਤਾ ਐਲਾਨ
ਪੰਜਾਬ ਸਰਕਾਰ ਦਾ ਵੱਡਾ ਐਲਾਨ, ਬਿਨਾਂ NOC ਤੋਂ ਰਜਿਸਟਰੀ ਕਰਵਾਉਣ ਦੀ ਵਧੀ ਮਿਆਦ
ਪੰਜਾਬ ਸਰਕਾਰ ਦਾ ਵੱਡਾ ਐਲਾਨ, ਬਿਨਾਂ NOC ਤੋਂ ਰਜਿਸਟਰੀ ਕਰਵਾਉਣ ਦੀ ਵਧੀ ਮਿਆਦ
ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ
ਰਮਜਾਨ ਤੋਂ ਪਹਿਲਾਂ ਧਮਾਕਿਆਂ ਨਾਲ ਦਹਲਿਆ ਪਾਕਿਸਤਾਨ, 5 ਦੀ ਮੌਤ
Health Tips: ਚਾਹ ਪੀਣ ਤੋਂ ਪਹਿਲਾਂ ਕਿਉਂ ਪੀਣਾ ਚਾਹੀਦਾ ਪਾਣੀ, ਜਾਣੋ ਇਸ ਨਾਲ ਸਰੀਰ ਨੂੰ ਕੀ ਮਿਲਦੇ ਨੇ ਫ਼ਾਇਦੇ ?
Health Tips: ਚਾਹ ਪੀਣ ਤੋਂ ਪਹਿਲਾਂ ਕਿਉਂ ਪੀਣਾ ਚਾਹੀਦਾ ਪਾਣੀ, ਜਾਣੋ ਇਸ ਨਾਲ ਸਰੀਰ ਨੂੰ ਕੀ ਮਿਲਦੇ ਨੇ ਫ਼ਾਇਦੇ ?
Embed widget