ਟਿਕਟ ਦੇ ਜੁਗਾੜ 'ਚ ਲੱਗੇ ਬੀਜੇਪੀ ਲੀਡਰਾਂ ਨਾਲ ਲੱਖਾਂ ਦੀ ਠੱਗੀ, ਅੰਮ੍ਰਿਤਸਰ ਦਾ ਠੱਗ ਗ੍ਰਿਫ਼ਤਾਰ
ਛੇ ਦਿਨ ਪਹਿਲਾਂ ਮੁਤਾਬਕ ਬੀਜੇਪੀ ਲੀਡਰ ਰਾਜੇਸ਼ ਠਕਰਾਲ ਕੋਲ ਇੱਕ ਵਿਅਕਤੀ ਨੇ ਫੋਨ ਕੀਤਾ ਤੇ ਟਿਕਟ ਦਿਵਾਉਣ ਦੀ ਗੱਲ ਕਹੀ। ਉਸ ਨੇ ਕਮਲ ਗੁਪਤਾ ਕੋਲੋਂ ਵੀ ਰਾਜੇਸ਼ ਨੂੰ ਫੋਨ ਕਰਵਾਇਆ। ਪਰ ਰਾਜੇਸ਼ ਨੇ ਜਦੋਂ ਦਿੱਲੀ ਹੈਡਕੁਆਰਟਰ ਵਿੱਚ ਗੱਲ ਕੀਤੀ ਤਾਂ ਪਤਾ ਲੱਗਾ ਕਿ ਬੀਜੇਪੀ ਨਾਲ ਅਜਿਹਾ ਕੋਈ ਵਿਅਕਤੀ ਨਹੀਂ ਜੁੜਿਆ।
ਹਿਸਾਰ: ਟਿਕਟ ਦੇ ਜੁਗਾੜ ਵਿੱਚ ਲੱਗੇ ਲੱਗੇ ਬੀਜੇਪੀ ਲੀਡਰਾਂ ਨਾਲ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਹਾਂਸੀ ਜ਼ਿਲ੍ਹਾ ਪੁਲਿਸ ਨੇ ਲੀਡਰਾਂ ਤੋਂ ਟਿਕਟ ਦੇਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਸ਼ਖ਼ਸ ਨੂੰ ਬੁੱਧਵਾਰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ। ਸਥਾਨਕ ਬੀਜੇਪੀ ਲੀਡਰ ਰਾਜੇਸ਼ ਠਕਰਾਲ ਨੂੰ ਫੋਨ ਕਰਕੇ ਠੱਗ ਨੇ ਖ਼ੁਦ ਨੂੰ ਮੰਨਿਆ ਪ੍ਰਮੰਨਿਆ ਚੋਣ ਪ੍ਰਚਾਰ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੱਸਿਆ ਸੀ ਤੇ 11 ਲੱਖ ਵਿੱਚ ਬੀਜੇਪੀ ਦੀ ਟਿਕਟ ਦਿਵਾਉਣ ਦੀ ਗੱਲ ਕਹੀ ਸੀ।
ਰਾਜੇਸ਼ ਠਕਰਾਲ ਨੂੰ ਟਿਕਟ ਦਿਵਾਉਣ ਦਾ ਦਾਅਵਾ ਕਰਨ ਵਾਲੇ ਵਿਅਕਤੀ 'ਤੇ ਸ਼ੱਕ ਹੋ ਗਿਆ ਸੀ। ਉਸ ਨੇ ਪੁਲਿਸ ਨੂੰ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ, ਜਿਸਦੇ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਠੱਗ ਨੌਜਵਾਨ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ।
ਹਾਸਲ ਜਾਣਕਾਰੀ ਛੇ ਦਿਨ ਪਹਿਲਾਂ ਮੁਤਾਬਕ ਬੀਜੇਪੀ ਲੀਡਰ ਰਾਜੇਸ਼ ਠਕਰਾਲ ਕੋਲ ਇੱਕ ਵਿਅਕਤੀ ਨੇ ਫੋਨ ਕੀਤਾ ਤੇ ਟਿਕਟ ਦਿਵਾਉਣ ਦੀ ਗੱਲ ਕਹੀ। ਉਸ ਨੇ ਕਮਲ ਗੁਪਤਾ ਕੋਲੋਂ ਵੀ ਰਾਜੇਸ਼ ਨੂੰ ਫੋਨ ਕਰਵਾਇਆ। ਪਰ ਰਾਜੇਸ਼ ਨੇ ਜਦੋਂ ਦਿੱਲੀ ਹੈਡਕੁਆਰਟਰ ਵਿੱਚ ਗੱਲ ਕੀਤੀ ਤਾਂ ਪਤਾ ਲੱਗਾ ਕਿ ਬੀਜੇਪੀ ਨਾਲ ਅਜਿਹਾ ਕੋਈ ਵਿਅਕਤੀ ਨਹੀਂ ਜੁੜਿਆ।
ਇਸ ਤੋਂ ਬਾਅਦ ਰਾਜੇਸ਼ ਠਕਰਾਲ ਨੇ ਸ਼ੁੱਕਰਵਾਰ ਨੂੰ ਪੁਲਿਸ ਨੂੰ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਕ੍ਰਾਈਮ ਬ੍ਰਾਂਚ ਨੇ ਹਾਂਸੀ ਪੁਲਿਸ ਦੀ ਟੀਮ ਕੋਲੋਂ ਜਾਲ ਵਿਛਾ ਕੇ ਅੰਮ੍ਰਿਤਸਰ ਨਿਵਾਸੀ ਗੌਰਵ ਕੁਮਾਰ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਸੌਦਾ ਕਰਨ ਲਈ ਬੁਲਾਇਆ ਤੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।