ਵਰਦੀ ਵਾਲਿਆਂ ਨੇ ਲਾਈ ਬੱਸਾਂ ਨੂੰ ਅੱਗ! ਮਨੀਸ਼ ਸਿਸੋਦੀਆ ਨੇ ਵੀਡੀਓ ਸ਼ੇਅਰ ਕਰ ਬੀਜੇਪੀ 'ਤੇ ਲਾਏ ਇਲਜ਼ਾਮ
ਨਾਗਰਿਕਤਾ ਸੋਧ ਐਕਟ ਦੇ ਵਿਰੋਧ ਦੀ ਅੱਗ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਤਕ ਪਹੁੰਚ ਗਈ ਹੈ। ਜਾਮੀਆ ‘ਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਹੁਣ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀਡੀਓ ਟਵੀਟ ‘ਤੇ ਦਾਅਵਾ ਕਰ ਰਹੇ ਹਨ ਕਿ ਬੀਜੇਪੀ ਨੇ ਘਟੀਆ ਰਾਜਨੀਤੀ ਕਰਦੇ ਹੋਏ ਪੁਲਿਸ ਤੋਂ ਇਹ ਅੱਗ ਲਵਾਈ ਹੈ।

ਮਨੀਸ਼ ਸਿਸੋਦੀਆ ਨੇ ਆਪਣੇ ਦੂਜੇ ਟਵੀਟ ‘ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ‘ਚ ਪੁਲਿਸ ਵਾਲੇ ਕੁਝ ਕੁੜੀਆਂ ‘ਤੇ ਲਾਠੀਚਾਰਜ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਟਵੀਟ ‘ਚ ਕਿਹਾ, “ਇਹ ਫੋਟੋ ਵੇਖੋ,, ਵੇਖੋ ਕੌਣ ਲਾ ਰਿਹਾ ਹੈ ਬੱਸਾਂ ਤੇ ਕਾਰਾਂ ਨੂੰ ਅੱਗ...ਇਹ ਫੋਟੋ ਸਭ ਤੋਂ ਵੱਡਾ ਸਬੂਤ ਹੈ ਬੀਜੇਪੀ ਦੀ ਘਟੀਆ ਰਾਜਨੀਤੀ ਦਾ...ਇਸ ਦਾ ਕੁਝ ਜਵਾਬ ਦੇਣਗੇ ਬੀਜੇਪੀ ਨੇਤਾ”।इस बात की तुरंत निष्पक्ष जाँच होनी चाहिए कि बसों में आग लगने से पहले ये वर्दी वाले लोग बसों में पीले और सफ़ेद रंग वाली केन से क्या डाल रहे है.. ? और ये किसके इशारे पर किया गया? फ़ोटो में साफ़ दिख रहा है कि बीजेपी ने घटिया राजनीति करते हुए पुलिस से ये आग लगवाई है. https://t.co/8eaKitnhei
— Manish Sisodia (@msisodia) December 15, 2019
ਇਸ ਤੋਂ ਬਾਅਦ ਉਨ੍ਹਾਂ ਲਿਖਿਆ, “ਇਸ ਗੱਲ ਦੀ ਤੁਰੰਤ ਨਿਰਪੱਖ ਜਾਂਚ ਹੋਈ ਚਾਹੀਦੀ ਹੈ ਕਿ ਬੱਸਾਂ ‘ਚ ਅੱਗ ਲਾਉਣ ਤੋਂ ਪਹਿਲਾਂ ਇਹ ਵਰਦੀ ਵਾਲੇ ਲੋਕ ਬੱਸਾਂ ‘ਚ ਪੀਲੇ ਤੇ ਚਿੱਟੇ ਰੰਗ ਦੇ ਕੈਨ ਨਾਲ ਕੀ ਪਾ ਰਹੇ ਹਨ? ਇਹ ਕਿਸਦੇ ਇਸ਼ਾਰੇ ‘ਤੇ ਕੀਤਾ ਗਿਆ? ਤਸਵੀਰਾਂ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬੀਜੇਪੀ ਨੇ ਘਟੀਆ ਰਾਜਨੀਤੀ ਕਰਦੇ ਹੋਏ ਪੁਲਿਸ ਤੋਂ ਇਹ ਅੱਗ ਲਵਾਈ ਗਈ ਹੈ”।चुनाव में हार के डर से बीजेपी दिल्ली में आग लगवा रही है. AAP किसी भी तरह की हिंसा के ख़िलाफ़ है. ये बीजेपी की घटिया राजनीति है. इस वीडियो में ख़ुद देखें कि किस तरह पुलिस के संरक्षण में आग लगाई जा रही है. https://t.co/IoMfSpPyYD
— Manish Sisodia (@msisodia) December 15, 2019
ਵੀਡੀਓ 'ਚ ਇੱਕ ਪੁਲਿਸ ਮੁਲਾਜ਼ਮ ਨੁਕਸਾਨ ਵਾਲੀ ਬੱਸ 'ਚ ਪੀਲੇ ਰੰਗ ਦਾ ਡੱਬਾ ਲੈ ਕੇ ਜਾਂਦੇ ਹੋਏ ਨਜ਼ਰ ਆ ਰਿਹਾ ਹੈ, ਜਦੋਂਕਿ ਇੱਕ ਪੁਲਿਸ ਵਾਲੇ ਨੇ ਇੱਕ ਡੱਬੇ ਵਿੱਚੋਂ ਬੱਸ 'ਚ ਕੁਝ ਪਾਉਂਦੇ ਦਿਖਾਈ ਦੇ ਰਹੇ ਹਨ। ਜਦਕਿ ਪੁਲਿਸ ਦਾ ਬਿਆਨ ਵੀ ਇਸ ਵੀਡੀਓ 'ਤੇ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਅੱਗ ਬੁਝਾਉਣ ਲਈ ਪਾਣੀ ਲਿਆ ਰਹੇ ਸੀ। ਏਬੀਪੀ ਨਿਊਜ਼ ਇਸ ਵੀਡੀਓ ਤੇ ਫੋਟੋਆਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।चुनाव में हार के डर से बीजेपी दिल्ली में आग लगवा रही है. AAP किसी भी तरह की हिंसा के ख़िलाफ़ है. ये बीजेपी की घटिया राजनीति है. इस वीडियो में ख़ुद देखें कि किस तरह पुलिस के संरक्षण में आग लगाई जा रही है. https://t.co/IoMfSpPyYD
— Manish Sisodia (@msisodia) December 15, 2019




















