ਪੜਚੋਲ ਕਰੋ
Advertisement
ਬੀਜੇਪੀ ਦੀ ਵੈੱਬਸਾਈਟ ਹੈਕ ਕਰ ਕੱਢੀ ਮੋਦੀ ਖਿਲਾਫ ਭੜਾਸ, ਅਪਸ਼ਬਦ ਵੀ ਵਰਤੇ
ਨਵੀਂ ਦਿੱਲੀ: ਭਾਜਪਾ ਦੀ ਵੈੱਬਸਾਈਟ ਹੈਕ ਹੋ ਗਈ ਹੈ। ਹੈਕਰਸ ਨੇ ਵੈੱਬਸਾਈਟ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਇੱਕ ਮੀਮ ਸ਼ੇਅਰ ਕਰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਭਾਜਪਾ ਦਾ ਕਹਿਣਾ ਹੈ ਕਿ ਵੈੱਬਸਾਈਟ ਨੂੰ ਕੁਝ ਸਮੇਂ ਬਾਅਦ ਠੀਕ ਕਰ ਲਿਆ ਜਾਵੇਗਾ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਨੈਸ਼ਨਲ ਸੋਸ਼ਲ ਮੀਡੀਆ ਕਨਵੀਨਰ ਨੇ ਲਿਖਿਆ ਕਿ ਜੋ ਵੈੱਬਸਾਈਟ ਦੀ ਰੱਖਿਆ ਨਹੀਂ ਕਰ ਸਕਦੇ, ਦੇਸ਼ ਦੀ ਕੀ ਕਰਨਗੇ।
ਭਾਜਪਾ ਦੀ ਵੈੱਬਸਾਈਟ ਹੈਕ ਹੋਣ ਤੋਂ ਬਾਅਦ ਕਾਂਗਰਸ ਦੀ ਸੋਸ਼ਲ ਮੀਡੀਆ ਸੈੱਲ ਹੈੱਡ ਦਿਵੀਆ ਸਪੰਦਨਾ ਨੇ ਵੀ ਇਸ ‘ਤੇ ਚੁਟਕੀ ਲਈ ਤੇ ਲਿਖਿਆ, “ਭਰਾਵੋਂ ਤੇ ਭੈਣੋਂ ਤੁਸੀਂ ਜੇਕਰ ਹੁਣ ਭਾਜਪਾ ਦੀ ਵੈੱਬਸਾਈਟ ਨਹੀਂ ਦੇਖ ਰਹੇ ਤਾਂ ਕੁਝ ਮਿਸ ਕਰ ਰਹੇ ਹੋ।” ਉਧਰ ਭਾਜਪਾ ਵੱਲੋਂ ਵੈੱਬਸਾਈਟ ਹੈਕ ਹੋਣ ‘ਤੇ ਬਿਆਨ ਆਇਆ ਹੈ। ਪਾਰਟੀ ਦਾ ਕਹਿਣਾ ਹੈ ਕਿ 15 ਤੋਂ 20 ਮਿੰਟ ‘ਚ ਵੈੱਬਸਾਈਟ ਨੂੰ ਰੀਸਟੋਰ ਕਰ ਲਿਆ ਜਾਵੇਗਾ। ਫਿਲਹਾਲ ਵੈੱਬਸਾਈਟ ਖੋਲ੍ਹਣ ‘ਤੇ ‘error’ ਲਿਖਿਆ ਆ ਰਿਹਾ ਹੈ।Bhaiya aur Bhehno if you’re not looking at the BJP website right now- you’re missing out
— Divya Spandana/Ramya (@divyaspandana) March 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement