Black Fungus ਨੂੰ ਜੰਮੂ-ਕਸ਼ਮੀਰ ਨੇ ਵੀ ਐਲਾਨਿਆ ਮਹਾਮਾਰੀ
‘ਬਲੈਕ ਫ਼ੰਗਸ’ ਦੇ ਸਭ ਤੋਂ ਜ਼ਿਆਦਾ ਮਾਮਲੇ ਗੁਜਰਾਤ ’ਚ ਹਨ; ਜਿੱਥੇ 2,281 ਵਿਅਕਤੀ ਇਸ ਰੋਗ ਦੀ ਲਪੇਟ ਵਿੱਚ ਆਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ’ਚ 2,000 ਮਾਮਲੇ, ਆਂਧਰਾ ਪ੍ਰਦੇਸ਼ ’ਚ 910, ਮੱਧ ਪ੍ਰਦੇਸ਼ ’ਚ 720, ਰਾਜਸਥਾਨ ’ਚ 700, ਕਰਨਾਟਕ ’ਚ 500, ਦਿੱਲੀ ’ਚ 197, ਉੱਤਰ ਪ੍ਰਦੇਸ਼ ’ਚ 124, ਤੇਲੰਗਾਨਾ ’ਚ 350, ਹਰਿਆਣਾ ’ਚ 250, ਪੱਛਮੀ ਬੰਗਾਲ ’ਚ 6 ਅਤੇ ਬਿਹਾਰ ਵਿੱਚ 56 ਮਾਮਲੇ ਸਾਹਮਣੇ ਆਏ ਹਨ।
ਸ੍ਰੀਨਗਰ: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਾਲੀ ਫੰਗਸ (ਮਿਊਕਰਮਾਇਕੌਸਿਸ) ਨੂੰ ਸੂਬੇ ਵਿੱਚ ਮਹਾਮਾਰੀ ਐਲਾਨ ਦਿੱਤਾ ਹੈ। ਕੇਂਦਰ ਸ਼ਾਸਤ ਪ੍ਰਸੇਧ ਵਿੱਚ ਮਹਾਮਾਰੀ ਬਿਮਾਰੀ ਐਕਟ 1897 ਦੀ ਧਾਰਾ 2 ਤਹਿਤ ਇਸ ਨੂੰ ਸੂਚੀਬੱਧ ਕੀਤਾ ਹੈ। ਪੰਜਾਬ, ਹਰਿਆਣਾ, ਗੁਜਰਾਤ, ਯੂਪੀ ਸਮੇਤ ਲਗਪਗ 14 ਰਾਜਾਂ ਨੇ ਮਿਊਕਰਮਾਇਕੌਸਿਸ ਨੂੰ ਮਹਾਮਾਰੀ ਐਲਾਨਿਆ ਹੈ।
ਕਿਸ ਰਾਜ ਵਿੱਚ ਕਿੰਨੇ ਮਾਮਲੇ
‘ਬਲੈਕ ਫ਼ੰਗਸ’ ਦੇ ਸਭ ਤੋਂ ਜ਼ਿਆਦਾ ਮਾਮਲੇ ਗੁਜਰਾਤ ’ਚ ਹਨ; ਜਿੱਥੇ 2,281 ਵਿਅਕਤੀ ਇਸ ਰੋਗ ਦੀ ਲਪੇਟ ਵਿੱਚ ਆਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ’ਚ 2,000 ਮਾਮਲੇ, ਆਂਧਰਾ ਪ੍ਰਦੇਸ਼ ’ਚ 910, ਮੱਧ ਪ੍ਰਦੇਸ਼ ’ਚ 720, ਰਾਜਸਥਾਨ ’ਚ 700, ਕਰਨਾਟਕ ’ਚ 500, ਦਿੱਲੀ ’ਚ 197, ਉੱਤਰ ਪ੍ਰਦੇਸ਼ ’ਚ 124, ਤੇਲੰਗਾਨਾ ’ਚ 350, ਹਰਿਆਣਾ ’ਚ 250, ਪੱਛਮੀ ਬੰਗਾਲ ’ਚ 6 ਅਤੇ ਬਿਹਾਰ ਵਿੱਚ 56 ਮਾਮਲੇ ਸਾਹਮਣੇ ਆਏ ਹਨ। ਸਨਿੱਚਰਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ 32 ਸਾਲਾ ਇੱਕ ਔਰਤ ਦੀ ‘ਬਲੈਕ ਫ਼ੰਗਸ’ ਕਾਰਣ ਮੌਤ ਹੋ ਗਈ।
ਇਨ੍ਹਾਂ ਰਾਜਾਂ ਨੇ ਐਲਾਨੀ ਮਹਾਮਾਰੀ
ਕੋਰੋਨਾ ਦੇ ਮਰੀਜ਼ਾਂ ਵਿੱਚ ‘ਬਲੈਕ ਫ਼ੰਗਸ’ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਗੁਜਰਾਤ, ਤਾਮਿਲ ਨਾਡੂ, ਰਾਜਸਥਾਨ, ਓੜੀਸ਼ਾ, ਬਿਹਾਰ, ਚੰਡੀਗੜ੍ਹ, ਉੱਤਰਾਖੰਡ, ਤੇਲੰਗਾਨਾ ਸਮੇਤ ਕੁੱਲ 14 ਰਾਜਾਂ ਵਿੱਚ ਇਸ ਬੀਮਾਰੀ ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਹੈ।
ਮਹਾਮਾਰੀ ਐਲਾਨਣ ’ਤੇ ਕਰਨੀ ਹੁੰਦੀ ਹੈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ
ਦੱਸ ਦੇਈਏ ਕਿ ਜਿਹੜੇ ਰਾਜ ਕਿਸੇ ਬੀਮਾਰੀ ਨੂੰ ਮਹਾਮਾਰੀ ਐਲਾਨ ਦਿੰਦੇ ਹਨ, ਤਦ ਉਨ੍ਹਾਂ ਨੂੰ ਕੇਸ, ਇਲਾਜ, ਦਵਾਈ ਤੇ ਬੀਮਾਰੀ ਕਾਰਣ ਹੋਣ ਵਾਲੀਆਂ ਮੌਤਾਂ ਦਾ ਹਿਸਾਬ ਰੱਖਣਾ ਹੁੰਦਾ ਹੈ। ਨਾਲ ਹੀ ਸਾਰੇ ਮਾਮਲਿਆਂ ਦੀ ਰਿਪੋਰਟ ‘ਚੀਫ਼ ਮੈਡੀਕਲ ਆਫ਼ੀਸਰ’ (CMO) ਨੂੰ ਦੇਣੀ ਹੁੰਦੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੁੰਦੀ ਹੈ।