WFI - ਬ੍ਰਿਜ ਭੂਸ਼ਣ ਲਈ ਅੱਜ ਸਭ ਤੋਂ ਔਖਾ ਦਿਨ : ਦਿੱਲੀ ਪੁਲਿਸ ਦੀ ਹੋਵੇਗੀ ਵੱਡੀ ਕਾਰਵਾਈ - ਪਹਿਲਾਵਾਨ ਵੀ ਤੈਅ ਕਰ ਸਕਦੇ ਧਰਨੇ ਦੀ ਰੂਪ ਰੇਖਾ
Brij Bhushan Sharan case - 7 ਜੂਨ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਓਲੰਪਿਕ ਤਗਮਾ ਜੇਤੂ ਪਹਿਲਵਾਨਾਂ ਜਿਹਨਾਂ ਵਿੱਚ ਬਜਰੰਗ ਪੂਨੀਆਂ ਅਤੇ ਸਾਕਸ਼ੀ ਮਲਿਕ ਸ਼ਾਮਲ ਸਨ ਇਹਨਾਂ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਵਾਇਆ..
ਨਵੀਂ ਦਿੱਲੀ : ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਦਾ ਅੱਜ ਵੱਡਾ ਦਿਨ ਹੋ ਸਕਦਾ ਹੈ। ਕਿਉਂਕਿ ਦਿੱਲੀ ਪੁਲਿਸ ਅੱਜ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਚਲਾਨ ਪੇਸ਼ ਕਰ ਸਕਦੀ ਹੈ। ਦਿੱਲੀ ਪੁਲਿਸ ਨੇ 15 ਜੂਨ ਤੋਂ ਪਹਿਲਾਂ ਪਹਿਲਾਂ ਚਾਰਜਸ਼ੀਟ ਫਾਇਲ ਕਰਨੀ ਸੀ ਤੇ ਹੁਣ ਤੱਕ ਪੁਲਿਸ ਵੱਲੋਂ ਅਦਾਲਤ 'ਚ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕੋਰਟ ਵਿੱਚ ਦਿੱਲੀ ਪੁਲਿਸ ਦੋਸ਼ ਪੱਤਰ ਦਾਖਲ ਕਰ ਸਕਦੀ ਹੈ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਹੀ ਸਾਂਝੀ ਕੀਤੀ ਸੀ।
ਪਿਛਲੇ ਦਿਨੀ 7 ਜੂਨ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਓਲੰਪਿਕ ਤਗਮਾ ਜੇਤੂ ਪਹਿਲਵਾਨਾਂ ਜਿਹਨਾਂ ਵਿੱਚ ਬਜਰੰਗ ਪੂਨੀਆਂ ਅਤੇ ਸਾਕਸ਼ੀ ਮਲਿਕ ਸ਼ਾਮਲ ਸਨ ਇਹਨਾਂ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦਵਾਇਆ ਸੀ ਕਿ ਇਸ ਕੇਸ ਵਿੱਚ 15 ਜੂਨ ਤੱਕ ਚਾਰਜਸ਼ੀਟ ਦਾਇਰ ਕਰ ਦਿੱਤੀ ਜਾਵੇਗੀ। ਜਿਸ ਮਗਰੋਂ ਪਹਿਲਵਾਨਾਂ ਨੇ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਸੀ।
ਇਸ ਦੌਰਾਨ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਕਿ ਚਾਰਜਸ਼ੀਟ ਫਾਈਲ ਹੋਣ ਦਿਓ। ਮੈਂ ਇਸ ਮਾਮਲੇ 'ਤੇ ਕੁਝ ਨਹੀਂ ਕਹਿਣਾ ਹੈ ਕਿਉਂਕਿ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ। ਫੈਸਲੇ ਦੀ ਉਡੀਕ ਹੈ।
ਦੂਜੇ ਪਾਸੇ ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਦੱਸਿਆ ਕਿ ਅਸੀਂ ਅੰਦੋਲਨ 15 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦਿੱਲੀ ਪੁਲਿਸ 28 ਮਈ ਨੂੰ ਪਹਿਲਵਾਨਾਂ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਵਾਪਸ ਲੈ ਲਵੇਗੀ। ਦਰਅਸਲ, 28 ਮਈ ਨੂੰ ਨਵੀਂ ਪਾਰਲੀਮੈਂਟ ਦੇ ਉਦਘਾਟਨ ਦੌਰਾਨ ਜਦੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਸੰਸਦ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪਹਿਲਵਾਨ ਲਗਾਤਾਰ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਸੋਨੀਪਤ 'ਚ ਹੋਈ ਮਹਾਪੰਚਾਇਤ 'ਚ ਵੀ ਪ੍ਰਦਰਸ਼ਨਕਾਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕਰਨ ਵਿੱਚ ਅਸਫਲਤਾ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ।