Budget 2022: ਬਜਟ 'ਚ ਅਟਲ ਪੈਨਸ਼ਨ ਯੋਜਨਾ 'ਚ ਸੀਮਾ 10,000 ਰੁਪਏ ਹੋ ਸਕਦੀ, ਵਧ ਸਕਦੀ ਉਮਰ ਲਿਮਟ
Budget 2022 APY: ਮੋਦੀ ਸਰਕਾਰ ਬਜਟ 'ਚ ਅਟਲ ਪੈਨਸ਼ਨ ਯੋਜਨਾ 'ਚ ਸ਼ਾਮਲ ਹੋਣ ਵਾਲਿਆਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਦੋਂ 1 ਫ਼ਰਵਰੀ 2022 ਨੂੰ ਬਜਟ ਪੇਸ਼ ਕਰਨਗੇ
Budget 2022 APY: ਮੋਦੀ ਸਰਕਾਰ ਬਜਟ 'ਚ ਅਟਲ ਪੈਨਸ਼ਨ ਯੋਜਨਾ 'ਚ ਸ਼ਾਮਲ ਹੋਣ ਵਾਲਿਆਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਦੋਂ 1 ਫ਼ਰਵਰੀ 2022 ਨੂੰ ਬਜਟ ਪੇਸ਼ ਕਰਨਗੇ ਤਾਂ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਦਿੱਤੀ ਗਈ ਵੱਧ ਤੋਂ ਵੱਧ ਪੈਨਸ਼ਨ ਸੀਮਾ ਨੂੰ ਮੌਜੂਦਾ 5,000 ਰੁਪਏ ਤੋਂ ਵਧਾ ਕੇ 10,000 ਰੁਪਏ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ।
10,000 ਰੁਪਏ ਦੀ ਪੈਨਸ਼ਨ ਸੰਭਵ
ਦਰਅਸਲ, ਪੀਐਫਆਰਡੀਏ (Pension Fund Regulatory and Development Authority) ਲੰਬੇ ਸਮੇਂ ਤੋਂ ਸਰਕਾਰ ਤੋਂ ਪੈਨਸ਼ਨ ਸੀਮਾ ਵਧਾਉਣ ਦੀ ਮੰਗ ਕਰ ਰਿਹਾ ਹੈ। PFRDA ਨੇ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਪੈਨਸ਼ਨ ਸੀਮਾ 5,000 ਰੁਪਏ ਤੋਂ ਵਧਾ ਕੇ 10,000 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਮੌਜੂਦਾ ਸਮੇਂ 'ਚ 3.60 ਕਰੋੜ ਤੋਂ ਜ਼ਿਆਦਾ ਲੋਕ ਅਟਲ ਪੈਨਸ਼ਨ ਯੋਜਨਾ 'ਚ ਸ਼ਾਮਲ ਹੋ ਚੁੱਕੇ ਹਨ ਪਰ ਜੇਕਰ ਪੈਨਸ਼ਨ ਦੀ ਸੀਮਾ ਵਧਾਈ ਜਾਂਦੀ ਹੈ ਤਾਂ ਹੋਰ ਲੋਕ ਇਸ ਯੋਜਨਾ 'ਚ ਸ਼ਾਮਲ ਹੋ ਸਕਦੇ ਹਨ। ਬਹੁਤ ਸਾਰੇ ਲੋਕ 5,000 ਰੁਪਏ ਦੀ ਪੈਨਸ਼ਨ ਸੀਮਾ ਦੇ ਕਾਰਨ ਇਸ ਯੋਜਨਾ 'ਚ ਸ਼ਾਮਲ ਨਹੀਂ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਰਕਮ ਘੱਟ ਲੱਗਦੀ ਹੈ ਕਿਉਂਕਿ ਜਦੋਂ ਤੱਕ ਤੁਸੀਂ 60 ਸਾਲ ਦੇ ਹੋ ਜਾਵੋਗੇ, ਵਿੱਤੀ ਲੋੜਾਂ ਪੂਰੀਆਂ ਕਰਨ ਲਈ 5,000 ਰੁਪਏ ਬਹੁਤ ਘੱਟ ਹੋਣਗੇ।
ਵੱਧ ਸਕਦੀ ਉਮਰ ਸੀਮਾ
ਇੰਨਾ ਹੀ ਨਹੀਂ, ਅਟਲ ਪੈਨਸ਼ਨ ਯੋਜਨਾ 'ਚ ਸ਼ਾਮਲ ਹੋਣ ਦੀ ਉਮਰ ਸੀਮਾ ਫਿਲਹਾਲ 18 ਤੋਂ 40 ਸਾਲ ਹੈ ਪਰ PFRDA ਨੇ ਸਰਕਾਰ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਧਾਉਣ ਦਾ ਵੀ ਸੁਝਾਅ ਦਿੱਤਾ ਹੈ, ਜਿਸ ਦਾ ਐਲਾਨ ਬਜਟ 'ਚ ਕੀਤਾ ਜਾ ਸਕਦਾ ਹੈ। ਜੇਕਰ ਸਰਕਾਰ ਉਮਰ ਸੀਮਾ ਦੇ ਨਾਲ-ਨਾਲ ਪੈਨਸ਼ਨ ਦੀ ਸੀਮਾ ਵੀ ਵਧਾ ਦਿੰਦੀ ਹੈ ਤੇ ਪਤੀ-ਪਤਨੀ ਇਕੱਠੇ ਇਸ ਯੋਜਨਾ 'ਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ 20,000 ਰੁਪਏ ਤੱਕ ਦੀ ਪੈਨਸ਼ਨ ਮਿਲ ਸਕਦੀ ਹੈ। ਪਰ ਇਹ PFRDA ਦੇ ਸੁਝਾਵਾਂ 'ਤੇ ਸਰਕਾਰ ਦੇ ਬਜਟ 'ਚ ਲਏ ਗਏ ਫ਼ੈਸਲੇ 'ਤੇ ਨਿਰਭਰ ਕਰੇਗਾ।
ਇਹ ਵੀ ਪੜ੍ਹੋ: Budget 2022: ਖੇਤੀਬਾੜੀ ਖੇਤਰ ਦੀਆਂ ਚਿੰਤਾਵਾਂ ਤੇ ਸਿਆਸੀ ਮਜਬੂਰੀਆਂ ਵਿਚਾਲੇ ਤਾਲਮੇਲ ਬਿਠਾਉਣ ਦੀ ਹੋਵੇਗੀ ਬਜਟ 'ਚ ਚੁਣੌਤੀ
ਮੋਦੀ ਸਰਕਾਰ ਲਿਆਈ ਸੀ ਯੋਜਨਾ
ਦੱਸ ਦੇਈਏ ਕਿ ਮੋਦੀ ਸਰਕਾਰ ਨੇ 2015 'ਚ ਅਟਲ ਪੈਨਸ਼ਨ ਯੋਜਨਾ ਲਿਆਂਦੀ ਸੀ। ਇਸ 'ਚ 60 ਸਾਲ ਦੀ ਉਮਰ ਤੋਂ ਬਾਅਦ 1000 ਤੋਂ 5000 ਰੁਪਏ ਤੱਕ ਦੀ ਪੈਨਸ਼ਨ ਦਿੱਤੀ ਜਾਵੇਗੀ। ਪੈਨਸ਼ਨ ਦੇ 5 ਸਲੈਬ ਹਨ। ਦਰਅਸਲ, ਜਦੋਂ ਦੇਸ਼ 'ਚ ਸਮਾਜਿਕ ਸੁਰੱਖਿਆ ਦੀ ਕਮੀ ਹੈ, ਤਾਂ ਸਰਕਾਰ ਇਸ ਯੋਜਨਾ 'ਚ ਬਦਲਾਅ ਕਰਕੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin