(Source: ECI/ABP News/ABP Majha)
ਸਾਈਕਲ ਚਲਾ ਕੇ ਪਾਰਲੀਮੈਂਟ ਪਹੁੰਚੇ ਸਿਹਤ ਮੰਤਰੀ ਮਨਸੁਖ ਮਾਂਡਵੀਆ, ਲੋਕਾਂ ਨੂੰ ਵੀ ਦਿੱਤਾ ਖਾਸ ਮੈਸੇਜ
ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਹਮੇਸ਼ਾ ਤੋਂ ਵੱਡੀ ਸਮੱਸਿਆ ਰਹੀ ਹੈ। ਇਸ ਦਾ ਵੱਡਾ ਕਾਰਨ ਇੱਥੇ ਰੋਜ਼ਾਨਾ ਲੱਖਾਂ ਵਾਹਨ ਲੰਘਦੇ ਹਨ ਪਰ ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਾਈਕਲ ਚਲਾ ਕੇ ਅੱਜ ਲੋਕਾਂ ਨੂੰ ਇੱਕ ਖਾਸ ਸੰਦੇਸ਼
ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਹਮੇਸ਼ਾ ਤੋਂ ਵੱਡੀ ਸਮੱਸਿਆ ਰਹੀ ਹੈ। ਇਸ ਦਾ ਵੱਡਾ ਕਾਰਨ ਇੱਥੇ ਰੋਜ਼ਾਨਾ ਲੱਖਾਂ ਵਾਹਨ ਲੰਘਦੇ ਹਨ ਪਰ ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਾਈਕਲ ਚਲਾ ਕੇ ਅੱਜ ਲੋਕਾਂ ਨੂੰ ਇੱਕ ਖਾਸ ਸੰਦੇਸ਼ ਦਿੱਤਾ ਹੈ। ਸਿਹਤ ਮੰਤਰੀ ਨੇ ਸੰਸਦ ਦੇ ਬਜਟ ਸੈਸ਼ਨ (Budget Session) ਵਿੱਚ ਪਹੁੰਚਣਾ ਸੀ, ਪਰ ਉਨ੍ਹਾਂ ਨੇ ਇਸ ਲਈ ਕਾਰ ਦੀ ਵਰਤੋਂ ਨਹੀਂ ਕੀਤੀ। ਸਗੋਂ ਉਹ ਸਾਈਕਲ ਚਲਾ ਕੇ ਹੀ ਪਾਰਲੀਮੈਂਟ ਪਹੁੰਚਿਆ।
ਸਿਹਤ ਮੰਤਰੀ ਸੰਸਦ ਕੰਪਲੈਕਸ 'ਚ ਸਾਈਕਲ 'ਤੇ ਸਵਾਰ ਨਜ਼ਰ ਆਏ। ਆਪਣੇ ਘਰ ਤੋਂ ਸੰਸਦ ਤੱਕ ਸਾਈਕਲ 'ਤੇ ਹੀ ਪਹੁੰਚੇ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਕੋਈ ਕੇਂਦਰੀ ਮੰਤਰੀ ਜਾਂ ਸੰਸਦ ਮੈਂਬਰ ਸਾਈਕਲ 'ਤੇ ਸਵਾਰ ਹੋ ਕੇ ਸੰਸਦ ਪਹੁੰਚੇ ਹਨ। ਇਸ ਤੋਂ ਪਹਿਲਾਂ ਵੀ ਕਈ ਆਗੂ ਅਜਿਹਾ ਕਰ ਚੁੱਕੇ ਹਨ।
#WATCH | Union Health Minister Mansukh Mandaviya rides a bicycle to Parliament in New Delhi pic.twitter.com/OCW3K896WC
— ANI (@ANI) February 2, 2022
ਕੋਰੋਨਾ ਨੂੰ ਲੈ ਕੇ ਰਾਜਾਂ ਨਾਲ ਲਗਾਤਾਰ ਬੈਠਕਾਂ
ਦੱਸ ਦਈਏ ਕਿ ਸਿਹਤ ਮੰਤਰੀ ਮਨਸੁਖ ਮਾਂਡਵੀਆ ਕੋਰੋਨਾ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਕੋਰੋਨਾ 'ਤੇ 8 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਮੀਖਿਆ ਬੈਠਕ ਕੀਤੀ। ਇਸ ਮੀਟਿੰਗ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਤੇ ਇਸਦੀ ਰੋਕਥਾਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ, ਤੇਲੰਗਾਨਾ, ਲਕਸ਼ਦੀਪ, ਤਾਮਿਲਨਾਡੂ, ਪੁਡੂਚੇਰੀ ਤੇ ਅੰਡੇਮਾਨ ਨਿਕੋਬਾਰ ਟਾਪੂਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ।
ਇਹ ਵੀ ਪੜ੍ਹੋ: Punjab Election 2022: CM ਚਿਹਰਾ ਲੱਭਣ ਲਈ ਕਾਂਗਰਸ ਨੇ ਵੀ ਵਰਤੀ 'ਆਪ' ਵਾਲੀ ਤਰਕੀਬ, ਉਮੀਦਵਾਰਾਂ ਵਜੋਂ ਦਿੱਤੇ ਇਹ ਵਿਕਲਪ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904